ਸ਼ੂਗਰ ਲਈ ਲਾਹੇਵੰਦ ਹੈ ''ਗੋਭੀ'', ਖਾਣ ਨਾਲ ਹੋਣਗੇ ਸਰੀਰ ਨੂੰ ਹੋਰ ਵੀ ਕਈ ਫਾਇਦੇ

Sunday, Oct 24, 2021 - 01:00 PM (IST)

ਸ਼ੂਗਰ ਲਈ ਲਾਹੇਵੰਦ ਹੈ ''ਗੋਭੀ'', ਖਾਣ ਨਾਲ ਹੋਣਗੇ ਸਰੀਰ ਨੂੰ ਹੋਰ ਵੀ ਕਈ ਫਾਇਦੇ

ਨਵੀਂ ਦਿੱਲੀ- ਗੋਭੀ ਸਰੀਰ ਲਈ ਬਹੁਤ ਫਾਇਦੇਮੰਦ ਹੁੰਦੀ ਹੈ। ਇਸ ਨਾਲ ਸਰੀਰ ਕਈ ਬੀਮਾਰੀਆਂ ਤੋਂ ਬਚਾਅ ਰਹਿੰਦਾ ਹੈ। ਗੋਭੀ ਹਰ ਮੌਸਮ 'ਚ ਆਸਾਨੀ ਨਾਲ ਮਿਲ ਜਾਂਦੀ ਹੈ। ਇਸ ਦੀ ਸਬਜ਼ੀ ਖਾਣ ’ਚ ਜਿਨ੍ਹੀ ਸੁਆਦ ਹੁੰਦੀ ਹੈ, ਉਸ ਤੋਂ ਕਿਤੇ ਵੱਧ ਲੋਕ ਇਸ ਦੇ ਪਰੌਂਠੇ ਖਾਣੇ ਵੀ ਪਸੰਦ ਕਰਦੇ ਹਨ। ਗੋਭੀ 'ਚ ਵਿਟਾਮਿਨ-ਸੀ, ਕੇ, ਫਾਈਬਰ ਅਤੇ ਵਿਟਾਮਿਨ-ਬੀ ਭਰਪੂਰ ਮਾਤਰਾ 'ਚ ਪਾਈ ਜਾਂਦੀ ਹੈ। ਇੰਨਾ ਹੀ ਨਹੀਂ ਇਸ 'ਚ ਪੋਟਾਸ਼ੀਅਮ, ਪ੍ਰੋਟੀਨ, ਫਾਸਫੋਰਸ, ਮੈਗਨੀਜ ਵਰਗੇ ਤੱਤ ਵੀ ਮੌਜੂਦ ਹੁੰਦੇ ਹਨ, ਜੋ ਸਰੀਰ ਨੂੰ ਮਜ਼ਬੂਤ ਬਣਾ ਕੇ ਰੱਖਦੇ ਹਨ। 
ਗੋਭੀ ਖਾਣ ਨਾਲ ਹੋਣ ਵਾਲੇ ਫਾਇਦੇ...  
1. ਭਾਰ ਘੱਟ ਕਰੇ
ਇਸ 'ਚ ਕੈਲੋਰੀ ਬਹੁਤ ਹੀ ਘੱਟ ਮਾਤਰਾ 'ਚ ਹੁੰਦੀ ਹੈ। ਇਸ ਲਈ ਜੋ ਲੋਕ ਆਪਣਾ ਭਾਰ ਘੱਟ ਕਰਨਾ ਚਾਹੁੰਦੇ ਹਨ ਉਨ੍ਹਾਂ ਨੂੰ ਗੋਭੀ ਨੂੰ ਆਪਣੀ ਡਾਈਟ 'ਚ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। ਇਸ ਨਾਲ ਤੁਹਾਡਾ ਭਾਰ ਆਸਾਨੀ ਨਾਲ ਘੱਟ ਹੋ ਜਾਵੇਗਾ।

How to Plant and Grow Cauliflower | Gardener's Path
2. ਦਿਲ ਦੇ ਰੋਗੀ ਲਈ ਫਾਇਦੇਮੰਦ
ਗੋਭੀ 'ਚ ਪੋਟਾਸ਼ੀਅਮ ਦੀ ਚੰਗੀ ਮਾਤਰਾ ਮੌਜੂਦ ਹੁੰਦੀ ਹੈ ਜੋ ਧਮਨੀਆਂ 'ਚ ਖੂਨ ਨੂੰ ਬਲਾਕ ਹੋਣ ਤੋਂ ਰੋਕਦਾ ਹੈ ਅਤੇ ਬੈਡ ਕੋਲੈਸਟਰੋਲ ਘੱਟ ਕਰਦਾ ਹੈ। ਇਸ ਦੀ ਵਰਤੋਂ ਨਾਲ ਹਾਰਟ ਅਟੈਕ ਦਾ ਖਤਰਾ ਘੱਟ ਹੁੰਦਾ ਹੈ। 
3. ਕੈਂਸਰ ਤੋਂ ਬਚਾਏ
ਗੋਭੀ 'ਚ ਫਾਈਬਰ ਦੀ ਚੰਗੀ ਮਾਤਰਾ ਮੌਜੂਦ ਹੁੰਦੀ ਹੈ, ਜੋ ਕੈਂਸਰ ਤੋਂ ਬਚਾਉਣ 'ਚ ਮਦਦ ਕਰਦੀ ਹੈ। ਇਸ ਤੋਂ ਇਲਾਵਾ ਇਹ ਬ੍ਰੈਸਟ ਕੈਂਸਰ ਦੇ ਖਤਰੇ ਨੂੰ ਵੀ ਘੱਟ ਕਰਦੀ ਹੈ।
4. ਗਰਭ ਅਵਸਥਾ 'ਚ ਫਾਇਦੇਮੰਦ
ਗੋਭੀ 'ਚ ਮੌਜੂਦ ਫੋਲੇਟ ਕੋਸ਼ੀਕਾਵਾਂ ਨੂੰ ਵਧਣ 'ਚ ਮਦਦ ਕਰਦਾ ਹੈ। ਗੋਭੀ ਗਰਭ 'ਚ ਪਲ ਰਹੇ ਬੱਚੇ ਦੇ ਵਿਕਾਸ ਲਈ ਬੇਹੱਦ ਫਾਇਦੇਮੰਦ ਹੁੰਦੀ ਹੈ। ਇਸ 'ਚ ਵਿਟਾਮਿਨ ਬੀ ਦੀ ਚੰਗੀ ਮਾਤਰਾ ਮੌਜੂਦ ਹੁੰਦੀ ਹੈ, ਜੋ ਗਰਭਵਤੀ ਔਰਤਾਂ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦੀ ਹੈ।
5. ਹੱਡੀਆਂ ਨੂੰ ਮਜ਼ਬੂਤ ਕਰੇ
ਇਸ 'ਚ ਵਿਟਾਮਿਨ ਕੇ ਅਤੇ ਸੀ ਚੰਗੀ ਮਾਤਰਾ 'ਚ ਮੌਜੂਦ ਹੁੰਦੇ ਹਨ, ਜੋ ਹੱਡੀਆਂ ਨੂੰ ਮਜ਼ਬੂਤ ਰੱਖਦੇ ਹਨ। ਗੋਭੀ ਦੀ ਨਿਯਮਿਤ ਰੂਪ 'ਚ ਵਰਤੋਂ ਕਰਨ ਨਾਲ ਹੱਡੀਆਂ ਕਮਜ਼ੋਰ ਨਹੀਂ ਹੁੰਦੀਆਂ।

HQ] Cauliflower Pictures | Download Free Images on Unsplash
6. ਪਾਚਨ ਪ੍ਰਕਿਰਿਆ ਲਈ ਫਾਇਦੇਮੰਦ
ਗੋਭੀ 'ਚ ਫਾਈਬਰ ਚੰਗੀ ਮਾਤਰਾ 'ਚ ਮੌਜੂਦ ਹੁੰਦਾ ਹੈ, ਜੋ ਪਾਚਨ ਪ੍ਰਕਿਰਿਆ ਨੂੰ ਠੀਕ ਰੱਖਦਾ ਹੈ। ਇਸ 'ਚ ਮੌਜੂਦ ਗਲੂਕੋਰਾਫਿਨ ਪੇਟ ਅਤੇ ਅੰਤੜੀਆਂ ਦੀ ਰੱਖਿਆ ਕਰਦਾ ਹੈ।
7. ਯਾਦਦਾਸ਼ਤ ਤੇਜ਼ ਕਰੇ
ਗੋਭੀ 'ਚ ਵਿਟਾਮਿਨ ਕੇ ਮੌਜੂਦ ਹੋਣ ਕਾਰਨ ਇਹ ਯਾਦਦਾਸ਼ਤ ਤੇਜ਼ ਕਰਨ 'ਚ ਮਦਦ ਕਰਦੀ ਹੈ। ਬੱਚਿਆਂ ਦੇ ਦਿਮਾਗੀ ਵਿਕਾਸ ਲਈ ਇਸ ਦੀ ਵਰਤੋਂ ਜ਼ਰੂਰ ਕਰਵਾਓ।
8. ਸਰੀਰ 'ਤੇ ਮੌਜੂਦ ਤਿਲ ਨੂੰ ਕਰੇ ਸਾਫ਼
ਫੁੱਲਗੋਭੀ ਨਾ ਸਿਰਫ਼ ਖਾਣ 'ਚ ਸਗੋਂ ਤਿਲ ਨੂੰ ਸਾਫ ਕਰਨ 'ਚ ਵੀ ਕਾਰਗਾਰ ਹੁੰਦੀ ਹੈ। ਘਰ 'ਚ ਇਸ ਦਾ ਰਸ ਤਿਆਰ ਕਰਕੇ ਇਸ ਨੂੰ ਰੋਜ਼ ਤਿਲ ਵਾਲੀ ਜਗ੍ਹਾ 'ਤੇ ਲਗਾਓ। ਕੁਝ ਦਿਨਾਂ 'ਚ ਪੁਰਾਣੀ ਚਮੜੀ ਹੌਲੀ-ਹੌਲੀ ਸਾਫ ਹੋਣ ਲੱਗੇਗੀ ਅਤੇ ਤਿਲ ਗਾਇਬ ਹੋ ਜਾਵੇਗਾ।

Cauliflower Cultivation Guide: Know the Sowing, Growing and Harvesting of  Cauliflower Plants
9. ਸ਼ੂਗਰ ਲਈ ਅਸਰਦਾਰ
ਫੁੱਲਗੋਭੀ ਖਾਣਾ ਸ਼ੂਗਰ ਦੇ ਰੋਗੀਆਂ ਲਈ ਵੀ ਕਾਫੀ ਫਾਇਦੇਮੰਦ ਹੁੰਦੀ ਹੈ। ਇਸ 'ਚ ਘੱਟ ਕਾਰਬੋਹਾਈਡਰੇਟ ਅਤੇ ਘੱਟ ਗਲਾਈਸੈਮਿਕ ਇੰਡੈਕਸ ਪਾਇਆ ਜਾਂਦਾ ਹੈ।
10. ਪੀਲੀਆ ਲਈ ਲਾਭਦਾਇਕ
ਪੀਲੀਆ ਲਈ ਵੀ ਗੋਭੀ ਦਾ ਰਸ ਬਹੁਤ ਹੀ ਲਾਭਦਾਇਕ ਹੈ। ਗਾਜਰ ਅਤੇ ਗੋਭੀ ਦਾ ਰਸ ਮਿਲਾ ਕੇ ਪੀਣ ਨਾਲ ਪੀਲੀਆ ਠੀਕ ਹੁੰਦਾ ਹੈ।


author

Aarti dhillon

Content Editor

Related News