ਸਰਦੀ ਅਤੇ ਖੰਘ ਤੋਂ ਬਚਾਅ ਕੇ ਰੱਖਦੀ ਹੈ 'ਗਾਜਰ', ਹੋਣਗੇ ਹੋਰ ਵੀ ਫਾਇਦੇ

11/19/2019 4:33:59 PM

ਜਲੰਧਰ - ਸਰਦੀਆਂ ਦੇ ਮੌਸਮ 'ਚ ਰੰਗ ਬਿਰੰਗੀ ਸਬਜ਼ੀਆਂ ਦੀ ਵਰਤੋਂ ਵੱਧ ਮਾਤਰਾ 'ਚ ਕੀਤੀ ਜਾਂਦੀ ਹੈ। ਫਿਰ ਚਾਹੇ ਉਹ ਗਾਜਰ ਹੀ ਕਿਉਂ ਨਾ ਹੋਵੇ। ਸਰਦੀਆਂ 'ਚ ਗਾਜਰ ਖਾਣ ਦੇ ਕਈ ਫਾਇਦੇ ਹਨ। ਗਾਜਰ 'ਚ ਬਹੁਤ ਘੱਟ ਕੈਲਰੀ ਹੁੰਦੀ ਹੈ, ਜਿਸ ਨਾਲ ਸਰੀਰ 'ਚ ਮੌਜੂਦ ਗੰਦਗੀ ਸਾਫ ਹੋ ਜਾਂਦੀ ਹੈ। ਗਾਜਰ ਦੇ ਜੂਸ 'ਚ ਵਿਟਾਮਿਨ-ਏ ਪਾਇਆ ਜਾਂਦਾ ਹੈ, ਜੋ ਤੁਹਾਡੀ ਚਮੜੀ ਤੇ ਅੱਖਾਂ ਲਈ ਬਹੁਤ ਲਾਭਦਾਇਕ ਹੈ। ਲਾਲ ਗਾਜਰ ਅੱਖਾਂ, ਦੰਦਾਂ ਅਤੇ ਪੇਟ ਲਈ ਬਹੁਤ ਫਾਇਦੇਮੰਦ ਹੁੰਦੀ ਹੈ। ਗਾਜਰ ਦੀ ਵਰਤੋਂ ਸਲਾਦ ਅਤੇ ਸੂਪ ਬਣਾਉਣ 'ਚ ਵੀ ਕੀਤੀ ਜਾਂਦੀ ਹੈ। ਆਓ ਗੱਲ ਕਰਦੇ ਹਾਂ ਗਾਜਰ ਤੋਂ ਹੋਣ ਵਾਲੇ ਫਾਇਦਿਆਂ ਦੀ...

1. ਸਰਦੀ ਅਤੇ ਖੰਘ ਤੋਂ ਬਚਾਅ
150 ਗ੍ਰਾਮ ਗਾਜਰ, 3 ਗ੍ਰਾਮ ਲਸਣ ਅਤੇ ਲੌਗ ਦੀ ਚਟਨੀ ਬਣਾ ਕੇ ਰੋਜ਼ਾਨਾ ਸਵੇਰੇ ਖਾਣ ਨਾਲ ਪੁਰਾਣੀ ਤੋਂ ਪੁਰਾਣੀ ਖੰਘ ਦੂਰ ਹੋ ਜਾਂਦੀ ਹੈ। ਇਸ ਤੋਂ ਇਲਾਵਾ ਇਸ ਨਾਲ ਸਰਦੀਆਂ 'ਚ ਹੋਣ ਵਾਲੀਆਂ ਬੀਮਾਰੀਆਂ ਵੀ ਦੂਰ ਰਹਿੰਦੀਆਂ ਹਨ।

PunjabKesari

2. ਦਿਲ ਦਾ ਰੱਖੇ ਖਾਸ ਧਿਆਨ
ਰੋਜ਼ਾਨਾ 1 ਕੱਚੀ ਗਾਜਰ ਨੂੰ ਭੁੰਨ ਕੇ ਖਾਣ ਨਾਲ ਦਿਲ ਸਿਹਤਮੰਦ ਰਹਿੰਦਾ ਹੈ। ਇਸ 'ਚ ਮੌਜੂਦ ਵੀਟਾ ਕੈਰੋਟੀਨ, ਅਲਫਾ ਕੈਰੋਟੀਨ ਅਤੇ ਲੁਟੇਈਨ ਵਰਗੇ ਐਂਟੀ-ਆਕਸੀਡੈਂਟ ਗੁਣ ਹਾਰਟ ਅਟੈਕ ਅਤੇ ਦਿਲ ਦੀਆਂ ਬੀਮਾਰੀਆਂ ਨੂੰ ਦੂਰ ਕਰਦੇ ਹਨ।
3. ਬਲੱਡ ਪ੍ਰੈਸ਼ਰ
ਰੋਜ਼ 1 ਗਲਾਸ ਗਾਜਰ ਦਾ ਜੂਸ ਪੀਣ ਨਾਲ ਬਲੱਡ ਪ੍ਰੈਸ਼ਰ ਕੰਟਰੋਲ 'ਚ ਰਹਿੰਦਾ ਹੈ। ਇਸ 'ਚ ਮੌਜੂਦ ਪੋਟਾਸ਼ੀਅਮ ਬਲੱਡ ਪ੍ਰੈਸ਼ਰ ਨੂੰ ਘਟਣ ਜਾਂ ਵਧਣ ਨਹੀਂ ਦਿੰਦਾ। ਇਸ ਤੋਂ ਇਲਾਵਾ ਇਸ ਦੇ ਜੂਸ ਦਾ ਸੇਵਨ ਸਰੀਰ ਨੂੰ ਗਰਮ ਰੱਖਦਾ ਹੈ।

PunjabKesari

4. ਕੈਂਸਰ
ਗਾਜਰ 'ਚ ਕੈਰੀਟੋਨਾਈਡ ਪਾਇਆ ਜਾਂਦਾ ਹੈ, ਜੋ ਸਰੀਰ ਦੇ ਇਮਿਊਨ ਪਾਵਰ ਨੂੰ ਵਧਾ ਕੇ ਬੀਮਾਰੀਆਂ ਨਾਲ ਲੜਣ ਦੀ ਤਾਕਤ ਦਿੰਦਾ ਹੈ। ਗਾਜਰ 'ਚ ਮੌਜੂਦ ਬੀਟਾ ਕੈਰੋਟੀਨ ਪ੍ਰੋਸਟੇਟ ਬ੍ਰੈਸਟ ਕੈਂਸਰ ਤੋਂ ਬਚਾਅ ਕਰਦੇ ਹਨ।
5. ਖੂਨ ਦੀ ਕਮੀ
ਗਾਜਰ 'ਚ ਭਰਪੂਰ ਮਾਤਰਾ 'ਚ ਆਇਰਨ ਅਤੇ ਵਿਟਾਮਿਨ-ਈ ਪਾਇਆ ਜਾਂਦਾ ਹੈ, ਜਿਸ ਨਾਲ ਸਰੀਰ 'ਚ ਖੂਨ ਦੀ ਕਮੀ ਪੂਰੀ ਹੋ ਜਾਂਦੀ ਹੈ। ਮਾਹਵਾਰੀ ਦੌਰਾਨ ਇਸ ਦਾ ਸੇਵਨ ਹੈਵੀ ਬਲੱਡ ਫਲੋ ਨੂੰ ਘੱਟ ਕਰਨ 'ਚ ਮਦਦ ਕਰਦਾ ਹੈ।

PunjabKesari
6. ਯੁਰਿਨ ਇਨਫੈਕਸ਼ਨ
ਗਾਜਰ 'ਚ ਆਂਵਲੇ ਦਾ ਰਸ ਤੇ ਕਾਲਾ ਨਮਕ ਮਿਲਾ ਕੇ ਖਾਣ ਨਾਲ ਯੂਰਿਨ 'ਚ ਇਨਫੈਕਸ਼ਨ ਅਤੇ ਜਲਣ ਦੀ ਸਮੱਸਿਆ ਤੋਂ ਛੁਟਕਾਰਾ ਮਿਲ ਜਾਂਦਾ ਹੈ।
7. ਅੱਖਾਂ ਦੀ ਰੱਖਿਆ
ਗਾਜਰ 'ਚ ਭਰਪੂਰ ਮਾਤਰਾ 'ਚ ਵਿਟਾਮਿਨ-ਏ ਪਾਇਆ ਜਾਂਦਾ ਹੈ, ਜੋ ਅੱਖਾਂ ਲਈ ਬਹੁਤ ਜ਼ਰੂਰੀ ਹੁੰਦਾ ਹੈ। ਇਸ 'ਚ ਮੌਜੂਦ ਬੀਟਾ ਕੈਰੋਟੀਨ ਮੋਤੀਆਬਿੰਦ ਅਤੇ ਅਨੀਮੀਆ ਵਰਗੀਆਂ ਬੀਮਾਰੀਆਂ ਨੂੰ ਦੂਰ ਕਰਦਾ ਹੈ।

PunjabKesari

8. ਸਕਿਨ ਸਮੱਸਿਆਵਾਂ
ਗਾਜਰ ਦਾ ਸੇਵਨ ਖੂਨ 'ਚੋਂ ਗੰਦਗੀ ਨੂੰ ਯੂਰਿਨ ਦੇ ਰਸਦੇ ਬਾਹਰ ਕੱਢਦਾ ਹੈ, ਜਿਸ ਨਾਲ ਸਕਿਨ ਹੈਲਦੀ ਰਹਿੰਦੀ ਹੈ ਅਤੇ ਦਾਗ ਧੱਬੇ, ਕੀਲ-ਮੁਹਾਸੇ ਵਰਗੀਆਂ ਸਮੱਸਿਆਵਾਂ ਵੀ ਦੂਰ ਹੋ ਜਾਂਦੀ ਹੈ।
9. ਗਠੀਆ
ਗਾਜਰ ਖਾਣ ਨਾਲ ਗਠੀਆ, ਪੀਲੀਆ ਅਤੇ ਅਪਚ ਦੀ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਗਾਜਰ ਦਾ ਸੇਵਨ ਪੇਟ ਦੀ ਸਫਾਈ ਕਰਦਾ ਹੈ। ਇਸ ਤੋਂ ਇਲਾਵਾ ਪੀਲੀਆ ਦੇ ਮਰੀਜ਼ਾਂ ਲਈ ਗਾਜਰ ਦਾ ਸੇਵਨ ਬਹੁਤ ਹੀ ਫਾਇਦੇਮੰਦ ਹੁੰਦਾ ਹੈ।

PunjabKesari
10. ਮਰਦਾਨਾ ਕਮਜ਼ੋਰੀ ਕਰੇ ਦੂਰ
ਸਰੀਰ 'ਚ ਬਲੱਡ ਸਰਕੁਲੇਸ਼ਨ ਘੱਟ ਹੋਣ ਕਾਰਨ ਜੇਕਰ ਤੁਸੀਂ ਮਰਦਾਨਾ ਕਮਜ਼ੋਰੀ ਦਾ ਸ਼ਿਕਾਰ ਹੋ ਤਾਂ ਸਵੇਰੇ-ਸ਼ਾਮ 1-1 ਗਾਜਰ ਜ਼ਰੂਰ ਖਾਓ।
11. ਅਨੀਮੀਆ ਦੀ ਕਮੀ ਨੂੰ ਦੂਰ ਕਰੇ
ਔਰਤਾਂ ਨੂੰ ਮਾਹਵਾਰੀ ਦੌਰਾਨ ਖ਼ੂਨ ਦੀ ਕਮੀ ਨਾਲ ਅਨੀਮੀਆ ਦੀ ਬੀਮਾਰੀ ਹੋ ਜਾਂਦੀ ਹੈ। ਗਾਜਰ 'ਚ ਆਇਰਨ ਦੀ ਭਰਪੂਰ ਮਾਤਰਾ ਹੁੰਦੀ ਹੈ। ਇਸ ਲਈ ਔਰਤਾਂ ਨੂੰ ਮਾਹਵਾਰੀ ਦੌਰਾਨ ਗਾਜਰ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਗਾਜਰ 'ਚ ਵਾਇਟਾਮਿਨ-ਈ ਮੌਜੂਦ ਹੁੰਦਾ ਹੈ। ਗਾਜਰ ਖਾਣ ਨਾਲ ਖ਼ੂਨ 'ਚ ਵਾਧਾ ਹੁੰਦਾ ਹੈ ਅਤੇ ਅਨੀਮੀਆ ਦੀ ਕਮੀ ਦੂਰ ਹੋ ਜਾਂਦੀ ਹੈ।


rajwinder kaur

Edited By rajwinder kaur