ਬਹੁਤ ਗਰਮ ਕੌਫੀ ਪੀਣ ਨਾਲ ਹੋ ਸਕਦਾ ਹੈ ਕੈਂਸਰ
Friday, Jun 17, 2016 - 09:47 AM (IST)
ਜੇਕਰ ਤੁਸੀਂ ਬਹੁਤ ਗਰਮ ਕੌਫੀ ਪੀਂਦੇ ਹੋ ਤਾਂ ਅੱਜ ਤੋਂ ਹੀ ਆਪਣੀ ਇਸ ਆਦਤ ਨੂੰ ਬਦਲ ਦਿਓ। ਬਹੁਤ ਗਰਮ ਕੌਫੀ ਪੀਣੇ ਵਾਲਿਆਂ ਨੂੰ ਕੈਂਸਰ ਹੋਣ ਦਾ ਖਤਰਾ ਹੋ ਸਕਦਾ ਹੈ।
ਉਧਰ ਜੇਕਰ ਤੁਸੀਂ ਨਾਰਮਲ ਕੌਫੀ ਪੀਂਦੇ ਹੋ ਤਾਂ ਕੈਂਸਰ ਦਾ ਖਤਰਾ ਨਹੀਂ ਹੁੰਦਾ ਹੈ। ਵਿਸ਼ਵ ਸਿਹਤ ਸੰਗਠਨ ਦੀ ਕੈਂਸਰ ਖੋਜ ਇਕਾਈ ਦੀ ਰਿਪੋਰਟ ਮੁਤਾਬਕ, ਨਾਰਮਲ ਕੌਫੀ ਪੀਣ ਨਾਲ ਕੈਂਸਰ ਦਾ ਖਤਰਾ ਨਹੀਂ ਹੁੰਦਾ ਹੈ।
ਡਬਲਿਊ.ਐਚ.ਓ ਨੇ 1991 ''ਚ ਕੌਫੀ ਨੂੰ ਪੇਸ਼ਾਬ ਬਲੈਂਡਰ ਦਾ ਖਤਰਾ ਵਧਾਉਣ ਵਾਲਾ ਦੱਸਿਆ ਸੀ। ਪਰ 1000 ਤੋਂ ਜ਼ਿਆਦਾ ਅਧਿਐਨਾਂ ਦੀ ਸਮੀਖਿਆਂ ਤੋਂ ਬਾਅਦ ਇੰਟਰਨੈਸ਼ਨਲ ਏਜੰਸੀ ਫਾਰ ਰਿਸਰਚ ਆਨ ਕੈਂਸਰ ਨੇ ਇਸ ਨੂੰ ਉਨ੍ਹਾਂ ਚੀਜ਼ਾਂ ਦੀ ਸੂਚੀ ਤੋਂ ਹਟਾ ਦਿੱਤਾ ਹੈ ਜਿਸ ਦੀ ਵਰਤੋਂ ਨਾਲ ਕੈਂਸਰ ਦਾ ਖਤਰਾ ਵੱਧ ਜਾਂਦਾ ਹੈ। ਹਾਲਾਂਕਿ ਜੇਕਰ ਬਹੁਤ ਗਰਮ ਕੌਫੀ ਪੀਤੀ ਜਾਵੇ ਤਾਂ ਉਸ ਨਾਲ ਕੈਂਸਰ ਦਾ ਖਤਰਾ ਹੋ ਸਕਦਾ ਹੈ। ਡਬਲਿਊ.ਐਚ.ਓ ਦੀ ਕੈਂਸਰ ਰਿਸਰਚ ਇਕਾਈ ਦਾ ਕਹਿਣਾ ਹੈ ਕਿ 56 ਡਿਗਰੀ ਸੈਲਸੀਅਸ ਤੋਂ ਜ਼ਿਆਦਾ ਗਰਮ ਕੌਫੀ ਪੀਣ ਨਾਲ ਕੈਂਸਰ ਦਾ ਖਤਰਾ ਹੋ ਸਕਦਾ ਹੈ।
