ਕੀ ਦੁੱਧ ਪੀਣ ਨਾਲ ਹੋ ਸਕਦੀ ਹੈ ਦਿਲ ਦੀ ਬੀਮਾਰੀ? ਜਾਣੋ ਕਿਵੇਂ ਕਰੀਏ ਸੇਵਨ
Thursday, Apr 06, 2023 - 04:13 PM (IST)

ਜਲੰਧਰ (ਬਿਊਰੋ)– ਜ਼ਿਆਦਾਤਰ ਲੋਕ ਦੁੱਧ ਨੂੰ ਸਿਹਤ ਲਈ ਬਹੁਤ ਫਾਇਦੇਮੰਦ ਮੰਨਦੇ ਹਨ। ਕਈ ਮਾਵਾਂ ਆਪਣੇ ਬੱਚਿਆਂ ਨੂੰ ਸਕੂਲ ਭੇਜਣ ਤੋਂ ਪਹਿਲਾਂ ਇਕ ਗਿਲਾਸ ਦੁੱਧ ਪਿਲਾਉਂਦੀਆਂ ਹਨ ਤਾਂ ਜੋ ਉਹ ਸਿਹਤਮੰਦ ਰਹਿਣ। ਮੰਨਿਆ ਜਾਂਦਾ ਹੈ ਕਿ ਦੁੱਧ ਪੀਣ ਨਾਲ ਸਰੀਰ ਲਈ ਬਹੁਤ ਸਾਰੇ ਜ਼ਰੂਰੀ ਪੌਸ਼ਟਿਕ ਤੱਤ ਪ੍ਰਾਪਤ ਕੀਤੇ ਜਾ ਸਕਦੇ ਹਨ ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਸਿਹਤਮੰਦ ਰਹਿਣ ਲਈ ਜੋ ਦੁੱਧ ਤੁਸੀਂ ਪੀ ਰਹੇ ਹੋ, ਉਹ ਕਿਸੇ ਖ਼ਤਰਨਾਕ ਬੀਮਾਰੀ ਦਾ ਕਾਰਨ ਬਣ ਸਕਦਾ ਹੈ?
ਦੁੱਧ ਸਮੇਤ ਸਾਰੇ ਡੇਅਰੀ ਉਤਪਾਦਾਂ ਦਾ ਸੇਵਨ ਕਰਨ ਨਾਲ ਦਿਲ ਦੀ ਬੀਮਾਰੀ ਹੋ ਸਕਦੀ ਹੈ, ਜੋ ਸਿਹਤ ਲਈ ਬਹੁਤ ਹਾਨੀਕਾਰਕ ਹੈ।
ਡੇਅਰੀ ਉਤਪਾਦਾਂ ਤੋਂ ਬਚਣਾ ਤੇ ਸ਼ਾਕਾਹਾਰੀ ਬਣਨਾ ਬਿਹਤਰ ਹੈ। ਖੋਜ ਅਨੁਸਾਰ ਸ਼ਾਕਾਹਾਰੀ ਲੋਕਾਂ ’ਚ ਬਲੱਡ ਪ੍ਰੈਸ਼ਰ ਤੇ ਕੋਲੈਸਟ੍ਰੋਲ ਦਾ ਪੱਧਰ ਬਹੁਤ ਘੱਟ ਦੇਖਿਆ ਗਿਆ। ਇੰਨਾ ਹੀ ਨਹੀਂ, ਇਨ੍ਹਾਂ ਲੋਕਾਂ ’ਚ ਦਿਲ ਦੀ ਬੀਮਾਰੀ ਦਾ ਖ਼ਤਰਾ ਵੀ ਬਹੁਤ ਘੱਟ ਸੀ। ਇਸ ਦੇ ਨਾਲ ਹੀ ਬ੍ਰਿਟਿਸ਼ ਹਾਰਟ ਫਾਊਂਡੇਸ਼ਨ ਦੇ ਡਾਇਟੀਸ਼ੀਅਨ ਟਰੇਸੀ ਪਾਰਕਰ ਨੇ ਵੀ ਡੇਅਰੀ ਉਤਪਾਦਾਂ ਦੀ ਵਰਤੋਂ ਕਰਨ ਦਾ ਵਿਰੋਧ ਕੀਤਾ। ਪਾਰਕਰ ਨੇ ਕਿਹਾ ਕਿ ਦਿਲ ਤੇ ਸਰਕੂਲੇਸ਼ਨ ਡਿਸਆਰਡਰ ਤੋਂ ਬਚਣ ਲਈ ਡੇਅਰੀ ਉਤਪਾਦਾਂ ਦਾ ਸੇਵਨ ਕਰਨਾ ਜ਼ਰੂਰੀ ਨਹੀਂ ਹੈ।
ਘੱਟ ਚਰਬੀ ਵਾਲੇ ਡੇਅਰੀ ਉਤਪਾਦ ਲਾਭਦਾਇਕ ਹਨ, ਜੇਕਰ ਤੁਸੀਂ ਆਪਣੇ ਭਾਰ ਨੂੰ ਕਾਬੂ ’ਚ ਰੱਖਣ ਦੀ ਕੋਸ਼ਿਸ਼ ਕਰ ਰਹੇ ਹੋ ਕਿਉਂਕਿ ਇਸ ’ਚ ਕੈਲੋਰੀ ਘੱਟ ਹੁੰਦੀ ਹੈ। ਹਾਰਟ ਫਾਊਂਡੇਸ਼ਨ ਦੀ ਇਕ ਰਿਪੋਰਟ ਨੇ ਇਸ ਵਿਚਾਰ ਨੂੰ ਰੱਦ ਕਰ ਦਿੱਤਾ ਹੈ ਕਿ ਦਿਲ ਦੇ ਰੋਗ ਦੁੱਧ ਨਾਲ ਸਬੰਧਤ ਹਨ ਤੇ ਕਿਹਾ ਗਿਆ ਹੈ ਕਿ ਦਿਲ ਨੂੰ ਸਿਹਤਮੰਦ ਰੱਖਣ ਲਈ ਬਿਨਾਂ ਫਲੇਵਰਡ ਡੇਅਰੀ ਦੁੱਧ ਦਾ ਸੇਵਨ ਕੀਤਾ ਜਾ ਸਕਦਾ ਹੈ। ਲੋਕ ਲੋਅ ਫੈਟ ਵਾਲੇ ਉਤਪਾਦਾਂ ਦਾ ਸੇਵਨ ਕਰ ਸਕਦੇ ਹਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।