ਜਾਣੋ ਮਿੱਟੀ ਦੇ ਭਾਂਡਿਆਂ ''ਚ ਖਾਣਾ ਬਣਾਉਣ ਦੇ ਕੀ ਹਨ ਫਾਇਦੇ

02/14/2019 1:31:12 PM

ਜਲੰਧਰ— ਪੁਰਾਣੇ ਸਮੇਂ 'ਚ ਲੋਕ ਮਿੱਟੀ ਦੇ ਭਾਂਡਿਆਂ 'ਚ ਹੀ ਖਾਣਾ ਪਕਾਉਂਦੇ ਸਨ ਪਰ ਸਮੇਂ ਦੇ ਨਾਲ ਕੁਝ ਬਦਲਾਅ ਆ ਗਿਆ ਹੈ। ਇਸ ਬਦਲਾਅ ਦਾ ਅਸਰ ਰਸੋਈ 'ਚ ਵੀ ਪਿਆ ਹੈ। ਸਾਡੇ ਰਹਿਣ-ਸਹਿਣ ਅਤੇ ਖਾਣ-ਪੀਣ ਦੇ ਤੌਰ ਤਰੀਕੇ ਪਹਿਲਾਂ ਨਾਲੋਂ ਕਾਫੀ ਬਦਲ ਗਏ ਹਨ। ਇਨ੍ਹਾਂ ਬਦਲਾਵਾਂ ਦੇ ਕਾਰਨ ਹੀ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਪੈਦਾ ਹੋ ਰਹੀਆਂ ਹਨ, ਜਿਨ੍ਹਾਂ ਨਾਲ ਨਜਿੱਠਣਾ ਵੀ ਮੁਸ਼ਕਿਲ ਹੋ ਜਾਂਦਾ ਹੈ। ਅਜਿਹੇ 'ਚ ਲੋੜ ਹੈ ਕੁਝ ਚੀਜ਼ਾਂ ਨੂੰ ਅਪਣਾਉਣ ਦੀ ਜੋ ਹੈਲਦੀ ਲਾਈਫ ਲਈ ਬਹੁਤ ਜ਼ਰੂਰੀ ਹੈ। ਅਜਿਹੀ ਹੀ ਚੀਜ਼ ਹੈ ਮਿੱਟੀ ਦੇ ਭਾਂਡੇ। ਮਿੱਟੀ ਦੇ ਭਾਂਡਿਆਂ 'ਚ ਖਾਣਾ ਪਕਾਉਣ ਨਾਲ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਆਓ ਜਾਣਦੇ ਹਾਂ ਕਿ ਮਿੱਟੀ ਦੇ ਭਾਂਡਿਆਂ 'ਚ ਖਾਣਾ ਪਕਾਉਣ ਦੇ ਕੀ-ਕੀ ਫਾਇਦੇ ਹਨ। 
ਹੈਲਦੀ ਹੁੰਦਾ ਹੈ ਭੋਜਨ
ਮਿੱਟੀ ਦੇ ਭਾਂਡਿਆਂ 'ਚ ਖਾਣਾ ਪਕਾਉਣ ਨਾਲ ਮਿੱਟੀ ਦੇ ਭਾਂਡਿਆਂ ਨਾਲ ਖਾਣੇ 'ਚੋਂ ਨਿਕਲੀ ਗੈਸ ਬਾਹਰ ਨਹੀਂ ਨਿਕਲ ਸਕਦੀ, ਜਿਸ ਕਾਰਨ ਖਾਣੇ 'ਚ ਪੋਸ਼ਟਿਕ ਤੱਤ 'ਚ ਹੀ ਰਹਿ ਜਾਂਦੇ ਹਨ। ਇਸ ਨਾਲ ਭੋਜਨ ਜ਼ਿਆਦਾ ਹੈਲਦੀ ਹੋ ਜਾਂਦਾ ਹੈ। 
ਭੋਜਨ ਬਹੁਤ ਹੀ ਸੁਆਦ ਬਣਦਾ ਹੈ 
ਦੂਜੇ ਭਾਂਡਿਆਂ ਦੇ ਮੁਕਾਬਲੇ ਮਿੱਟੀ ਦੇ ਭਾਂਡਿਆਂ 'ਚ ਬਣਿਆ ਭੋਜਨ ਜ਼ਿਆਦਾ ਵਧੀਆ ਅਤੇ ਸੁਆਦ ਹੁੰਦਾ ਹੈ। ਮਿੱਟੀ ਦੇ ਭਾਂਡਿਆਂ 'ਚ ਭੋਜਨ ਨੂੰ ਬਣਨ 'ਚ ਥੋੜ੍ਹਾ ਜ਼ਿਆਦਾ ਸਮਾਂ ਲੱਗਦਾ ਹੈ ਪਰ ਅਜਿਹਾ ਖਾਣਾ ਕਈ ਬੀਮਾਰੀਆਂ ਤੋਂ ਬਚਾਉਂਦਾ ਹੈ। 

PunjabKesari
ਖਾਣਾ ਜਲਦੀ ਖਰਾਬ ਨਹੀਂ ਹੁੰਦਾ 
ਜੋ ਖਾਣਾ ਮਿੱਟੀ ਦੇ ਭਾਂਡਿਆਂ 'ਚ ਬਣਦਾ ਹੈ, ਉਹ ਜਲਦੀ ਖਰਾਬ ਨਹੀਂ ਹੁੰਦਾ। ਇਸ ਦਾ ਖਾਸ ਕਾਰਨ ਇਹ ਹੈ ਕਿ ਖਾਣੇ ਨੂੰ ਬਣਨ 'ਚ ਸਮਾਂ ਲੱਗਦਾ ਹੈ, ਜਿਸ ਕਾਰਨ ਖਾਣਾ ਜ਼ਿਆਦਾ ਦੇਰ ਤੱਕ ਤਾਜ਼ਾ ਹੀ ਰਹਿੰਦਾ ਹੈ। 
ਕੈਂਸਰ ਹੋਣ ਦਾ ਖਤਰਾ ਹੁੰਦਾ ਹੈ ਘੱਟ
ਮਿੱਟੀ ਦੇ ਭਾਂਡਿਆਂ 'ਚ ਭੋਜਨ ਪਕਾਉਣ ਨਾਲ ਇਹ ਖਾਣੇ 'ਚ ਮੌਜੂਦ ਐਸਿਡ ਦੇ ਨਾਲ ਕ੍ਰਿਰਿਆ ਕਰਦਾ ਹੈ ਅਤੇ ਪੀ. ਐੱਚ. ਨੂੰ ਕੰਟਰੋਲ ਕਰਦਾ ਹੈ। ਇਹ ਸਰੀਰ 'ਚ ਐਸੀਟਿਕ ਕੋਸ਼ੀਕਾਵਾਂ ਨੂੰ ਵਧਾਉਣ ਤੋਂ ਰੋਕਦਾ ਹੈ, ਜਿਸ ਨਾਲ ਕੈਂਸਰ ਹੋਣ ਦਾ ਖਤਰਾ ਬਹੁਤ ਹੀ ਘੱਟ ਹੋ ਜਾਂਦਾ ਹੈ। 
ਮਿਨਰਲਸ ਅਤੇ ਵਿਟਾਮਿਨਸ ਨਾਲ ਭਰਪੂਰ 
ਮਿੱਟੀ ਦੇ ਭਾਂਡਿਆਂ 'ਚ ਖਾਣਾ ਪਕਾਉਣ ਨਾਲ ਤੁਹਾਡਾ ਭੋਜਨ ਵੱਧ ਪੋਸ਼ਟਿਕ ਹੁੰਦਾ ਹੈ ਕਿਉਂਕਿ ਇਹ ਤੁਹਾਨੂੰ ਭੋਜਨ 'ਚ ਕੈਲਸ਼ੀਅਮ, ਫਾਸਫੋਰਸ, ਆਇਰਨ, ਮੈਗਨੀਸ਼ੀਅਮ, ਸਲਫਰ ਵਰਗੇ ਮਿਨਰਲਸ ਅਤੇ ਵਿਟਾਮਿਨਸ 'ਚ ਸ਼ਾਮਲ ਕਰਦਾ ਹੈ। 

PunjabKesari
ਤੇਲ ਘੱਟ ਹੁੰਦਾ ਹੈ ਇਸਤੇਮਾਲ 
ਅੱਜਕਲ ਨਾਨ ਸਟਿਕ ਭਾਂਡਿਆਂ ਦੀ ਮੰਗ ਬਹੁਤ ਵੱਧ ਗਈ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਮਿੱਟੀ ਦੇ ਭਾਂਡੇ ਇਹ ਕੰਮ ਵੀ ਕਰ ਦਿੰਦੇ ਹਨ। ਮਿੱਟੀ ਦੇ ਭਾਂਡਿਆਂ 'ਚ ਖਾਣਾ ਪਕਾਉਣ ਲਈ ਜ਼ਿਆਦਾ ਤੇਲ ਜਾਂ ਪਾਣੀ ਦੀ ਲੋੜ ਨਹੀਂ ਪੈਂਦੀ। ਅਜਿਹੇ ਭਾਂਡੇ ਖਾਣੇ ਨੂੰ ਕੁਦਰਤੀ ਤਰੀਕੇ ਨਾਲ ਪਕਾ ਲੈਂਦੇ ਹਨ। 
ਖਾਣੇ ਨੂੰ ਦੋਬਾਰਾ ਗਰਮ ਕਰਨ ਦੀ ਲੋੜ ਨਹੀਂ ਪੈਂਦੀ 
ਜਦੋਂ ਤੁਸੀਂ ਖਾਣੇ ਨੂੰ ਗਰਮ ਕਰਦੇ ਹੋ ਤਾਂ ਖਾਣੇ 'ਚ ਪੋਸ਼ਟਿਕ ਤੱਤ ਘੱਟ ਹੋ ਜਾਂਦੇ ਹਨ ਅਤੇ ਉਹ ਭੋਜਨ ਤੁਹਾਡੇ ਲਈ ਫਾਇਦੇਮੰਦ ਨਹੀਂ ਹੁੰਦਾ। ਮਿੱਟੀ ਦੇ ਭਾਂਡਿਆਂ 'ਚ ਖਾਣਾ ਪਕਾਉਣ ਨਾਲ ਇਹ ਜ਼ਿਆਦਾ ਦੇਰ ਤੱਕ ਗਰਮ ਰਹਿੰਦਾ ਹੈ ਕਿਉਂਕਿ ਇਸ ਦਾ ਤਾਪਮਾਨ ਲੰਬੇ ਸਮੇਂ ਤੱਕ ਬਰਕਾਰ ਰਹਿੰਦਾ ਹੈ ਅਤੇ ਖਾਣੇ ਨੂੰ ਦੋਬਾਰਾ ਗਰਮ ਕਰਨ ਦੀ ਲੋੜ ਨਹੀਂ ਪੈਂਦੀ। 
 


shivani attri

Content Editor

Related News