ਰੋਜ਼ਾਨਾ ਇਕ ਕੇਲਾ ਖਾਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਫਾਇਦੇ
Monday, Jun 05, 2017 - 10:48 AM (IST)

ਨਵੀਂ ਦਿੱਲੀ— ਕੇਲਾ ਇਕ ਅਜਿਹਾ ਫਲ ਹੈ ਜੋ ਹਰ ਮੌਸਮ ''ਚ ਮਿਲ ਜਾਂਦਾ ਹੈ ਕੇਲੇ ''ਚ ਵਿਟਾਮਿਨ, ਪ੍ਰੋਟੀਨ, ਅਤੇ ਹੋਰ ਕਈ ਪੋਸ਼ਕ ਤੱਤ ਭਰਪੂਰ ਮਾਤਾਰ ''ਚ ਮਿਲ ਜਾਂਦੇ ਹਨ। ਬਾਕੀ ਫਲਾਂ ਦੀ ਤਰ੍ਹਾਂ ਕੇਲੇ ਦੀ ਵਰਤੋ ਵੀ ਬਹੁਤ ਜ਼ਰੂਰੀ ਹੁੰਦੀ ਹੈ। ਇਸ ਨਾਲ ਕਈ ਲਾਭ ਮਿਲਦੇ ਹਨ। ਇਨ੍ਹਾਂ ਹੀ ਨਹੀਂ ਇਸ ਦੀ ਵਰਤੋ ਨਾਲ ਸਿਹਤ ਨਾਲ ਸੰਬੰਧੀ ਹੋਰ ਵੀ ਸਰੀਰ ਨਾਲ ਸੰਬੰਧੀ ਕਈ ਬੀਮਾਰੀਆਂ ਦੂਰ ਹੋ ਜਾਂਦੀਆਂ ਹਨ। ਅਸੀਂ ਤੁਹਾਨੂੰ ਉਨ੍ਹਾਂ ਬੀਮਾਰੀਆਂ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਦਾ ਖਾਤਮਾ ਰੋਜ਼ ਇਕ ਕੇਲਾ ਖਾਣ ਨਾਲ ਹੋ ਜਾਂਦਾ ਹੈ। ਆਓ ਜਾਣਦੇ ਹਾਂ ਉਨ੍ਹਾਂ ਬਾਰੇ
1. ਡਾਈਜੇਸ਼ਨ
ਕੇਲੇ ''ਚ ਭਰਪੂਰ ਮਾਤਰਾ ''ਚ ਫਾਇਵਰ ਹੁੰਦਾ ਹੈ। ਇਸ ਨੂੰ ਖਾਣ ਨਾਲ ਡਾਈਜੇਸ਼ਨ ਦੀ ਸਮੱਸਿਆ ਦੂਰ ਹੋ ਜਾਂਦੀ ਹੈ। ਨਾਲ ਹੀ ਕਬਜ਼ ਅਤੇ ਗੈਸ ਦੀ ਸਮੱਸਿਆ ਤੋਂ ਵੀ ਛੁਟਕਾਰਾ ਮਿਲ ਜਾਂਦਾ ਹੈ।
2. ਕਮਜ਼ੋਰੀ
ਕੇਲਾ ਖਾਣ ਨਾਲ ਕਾਫੀ ਊਰਜਾ ਮਿਲਦੀ ਹੈ। ਜੇ ਤੁਸੀਂ ਰੋਜ਼ਾਨਾ ਇਕ ਕੇਲੇ ਦੀ ਵਰਤੋ ਕਰੋਗੇ ਤਾਂ ਇਸ ਨਾਲ ਸਰੀਰ ਦੀ ਕਮਜ਼ੋਰੀ ਦੂਰ ਹੋ ਜਾਂਦੀ ਹੈ।
3. ਅਨੀਮੀਆ
ਕੇਲੇ ''ਚ ਕਾਫੀ ਮਾਤਰਾ ''ਚ ਫਾਇਵਰ ਹੁੰਦਾ ਹੈ। ਜੋ ਬਲੱਡ ''ਚ ਹੀਮੋਗਲੋਬਿਨ ਦਾ ਲੇਵਲ ਵਧਾਉਂਦੇ ਹਨ ਅਤੇ ਅਨੀਮੀਆ ਦੀ ਸਮੱਸਿਆ ਨੂੰ ਦੂਰ ਰੱਖਦੇ ਹਨ।
4. ਸਿਹਤਮੰਦ ਦਿਲ
ਕੇਲੇ ''ਚ ਭਰਪੂਰ ਮਾਤਰਾ ''ਚ ਫਾਇਵਰ, ਪੋਟਾਸ਼ੀਅਮ, ਕੈਲਸ਼ੀਅਮ ਅਤੇ ਵਿਟਾਮਿਨ ਸੀ ਦੀ ਮਾਤਰਾ ਹੁੰਦੀ ਹੈ ਰੋਜ਼ 1 ਕੇਲੇ ਦੀ ਵਰਤੋ ਕਰਨ ਨਾਲ ਕੌਲੈਸਟਰੋਲ ਲੇਵਲ ਕੰਟਰੋਲ ''ਚ ਰਹਿੰਦਾ ਹੈ।
5. ਤੇਜ਼ ਦਿਮਾਗ
ਕੇਲੇ ''ਚ ਵਿਟਾਮਿਨ ਬੀ 6 ਕਾਫੀ ਮਾਤਰਾ ''ਚ ਹੁੰਦਾ ਹੈ ਜੋ ਦਿਮਾਗ ਨੂੰ ਬਹਿਤਰ ਰੱਖਦੇ ਹਨ ਅਤੇ ਦਿਮਾਗ ਨੂੰ ਤੇਜ਼ ਕਰਦੇ ਹਨ। ਇਸ ਲਈ ਰੋਜ਼ ਇਕ ਕੇਲੇ ਦੀ ਵਰਤੋ ਜ਼ਰੂਰ ਕਰੋ।