ਰੋਜ਼ਾਨਾ 1 ਕੇਲਾ ਖਾਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਫਾਇਦੇ

07/21/2018 11:48:41 AM

ਨਵੀਂ ਦਿੱਲੀ— ਵਿਟਾਮਿਨ, ਪ੍ਰੋਟੀਨ, ਆਇਰਨ, ਪੋਟਾਸ਼ੀਅਮ, ਫਾਈਬਰ, ਫਾਲਿਕ ਐਸਿਡ ਅਤੇ ਹੋਰ ਪੋਸ਼ਕ ਤੱਤਾਂ ਨਾਲ ਭਰਪੂਰ ਕੇਲਾ ਹਰ ਮੌਸਮ 'ਚ ਆਸਾਨੀ ਨਾਲ ਮਿਲ ਜਾਂਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਰੋਜ਼ਾਨਾ 1 ਕੇਲਾ ਖਾਣ ਨਾਲ ਤੁਹਾਡੀ ਬਲੱਡ ਪ੍ਰੈਸ਼ਰ ਤੋਂ ਲੈ ਕੇ ਭਾਰ ਤਕ ਦੀ ਸਮੱਸਿਆ ਦੂਰ ਰਹਿੰਦੀ ਹੈ। ਇੰਨਾ ਹੀ ਨਹੀਂ, ਇਸ ਨਾਲ ਸਰੀਰ ਨੂੰ ਊਰਜਾ ਮਿਲਦੀ ਹੈ ਅਤੇ ਕਬਜ਼ ਦੀ ਸਮੱਸਿਆ ਵੀ ਦੂਰ ਰਹਿੰਦੀ ਹੈ। ਅੱਜ ਅਸੀਂ ਤੁਹਾਨੂੰ ਕੇਲਾ ਖਾਣ ਦੇ ਫਾਇਦਿਆਂ ਬਾਰੇ ਦੱਸ ਰਹੇ ਹਾਂ, ਜੋ ਕਿ ਸਿਹਤ ਸੰਬੰਧੀ ਕਈ ਸਮੱਸਿਆਵਾਂ ਨੂੰ ਦੂਰ ਰੱਖੇਗਾ। 
ਕੇਲਾ ਖਾਣ ਦੇ ਫਾਇਦੇ... 
1. ਡਾਈਜੇਸ਼ਨ ਸਿਸਟਮ
ਕੇਲੇ 'ਚ ਮੌਜੂਦ ਫਾਈਬਰ ਨਾਲ ਡਾਈਜੇਸ਼ਨ ਸਿਸਟਮ ਸਹੀ ਰਹਿੰਦਾ ਹੈ,ਜਿਸ ਨਾਲ ਕਈ ਬੀਮਾਰੀਆਂ ਦੂਰ ਰਹਿੰਦੀਆਂ ਹਨ। ਇਸ ਨਾਲ ਤੁਹਾਨੂੰ ਪੇਟ ਨਾਲ ਜੁੜੀਆਂ ਕਈ ਸਮੱਸਿਆਵਾਂ ਅਤੇ ਐਸਿਡਿਟੀ ਦੀ ਸਮੱਸਿਆ ਤੋਂ ਵੀ ਛੁਟਕਾਰਾ ਮਿਲਦਾ ਹੈ।
2. ਭਾਰ ਵਧਾਉਣ ਲਈ 
ਭਾਰ ਵਧਾਉਣ ਲਈ ਕੇਲਾ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੈ। ਹਰ ਰੋਜ਼ 2-3 ਕੇਲੇ ਕਾਣ ਨਾਲ ਜਾਂ ਇਸ ਦਾ ਸ਼ੇਕ ਪੀਣ ਨਾਲ ਵੀ ਪਤਲੇ ਲੋਕ ਮੋਟੇ ਹੋ ਸਕਦੇ ਹਨ। ਇਸ ਨਾਲ ਪਤਲੇ ਲੋਕਾਂ ਦਾ ਭਾਰ ਵਧਾਉਣ ਲਈ ਕੇਲੇ ਦੀ ਕਿਸੇ ਨਾ ਕਿਸੇ ਰੂਪ 'ਚ ਵਰਤੋਂ ਕਰਨੀ ਚਾਹੀਦੀ ਹੈ।
3. ਅਨੀਮਿਆ 
ਆਇਰਨ ਅਤੇ ਡਾਈਟਰੀ ਫਾਈਬਰ ਨਾਲ ਭਰਪੂਰ ਕੇਲੇ ਦੀ ਵਰਤੋਂ ਸਰੀਰ 'ਚ ਖੂਨ ਦੀ ਕਮੀ ਨੂੰ ਪੂਰਾ ਕਰਦਾ ਹੈ, ਜੇ ਤੁਹਾਨੂੰ ਅਨੀਮਿਆ ਦੀ ਸਮੱਸਿਆ ਹੈ ਤਾਂ ਰੋਜ਼ 2-3 ਕੇਲਿਆਂ ਦੀ ਵਰਤੋਂ ਕਰੋ। ਇਸ ਨਾਲ ਬਲੱਡ 'ਚ ਹੀਮੋਗਲੋਬਿਨ ਦਾ ਲੈਵਲ ਵਧ ਜਾਂਦਾ ਹੈ। 
4. ਤੇਜ਼ ਦਿਮਾਗ 
ਕੇਲੇ 'ਚ ਵਿਟਾਮਿਨ ਬੀ6 ਭਰਪੂਰ ਮਾਤਰਾ 'ਚ ਹੁੰਦਾ ਹੈ, ਜੋ ਕਿ ਬ੍ਰੇਨ ਫੰਕਸ਼ਨ ਨੂੰ ਬਿਹਤਰ ਰੱਖਣ ਦੇ ਨਾਲ-ਨਾਲ ਦਿਮਾਗ ਨੂੰ ਤੇਜ਼ ਕਰਦਾ ਹੈ। ਇਸ ਲਈ ਰੋਜ਼ਾਨਾ ਕੇਲੇ ਜਾਂ ਇਸ ਦੇ ਸ਼ੇਕ ਦੀ ਵਰਤੋਂ ਜ਼ਰੂਰ ਕਰੋ।
5. ਸਿਹਤਮੰਦ ਦਿਲ 
ਕੇਲੇ 'ਚ ਭਰਪੂਰ ਮਾਤਰਾ 'ਚ ਫਾਈਬਰ, ਪੋਟਾਸ਼ੀਅਮ, ਕੈਲਸ਼ੀਅਮ ਅਤੇ ਵਿਟਾਮਿਨ ਸੀ ਦੀ ਮਾਤਰਾ ਹੁੰਦੀ ਹੈ। ਰੋਜ਼ਾਨਾ 1 ਕੇਲੇ ਦੀ ਵਰਤੋਂ ਕਰਨ ਨਾਲ ਕੋਲੈਸਟਰੋਲ ਲੈਵਲ ਕੰਟਰੋਲ 'ਚ ਰਹਿੰਦਾ ਹੈ ਅਤੇ ਤੁਸੀਂ ਦਿਲ ਦੀਆਂ ਬੀਮਾਰੀਆਂ ਤੋਂ ਬਚੇ ਰਹਿੰਦੇ ਹੋ।
6. ਤਣਾਅ ਤੋਂ ਰਾਹਤ 
ਕੇਲੇ ਦੀ ਵਰਤੋਂ ਡਿਪ੍ਰੈਸ਼ਨ ਦੇ ਮਰੀਜ਼ਾਂ ਲਈ ਬਹੁਤ ਹੀ ਫਾਇਦੇਮੰਦ ਹੁੰਦੀ ਹੈ। ਇਸ 'ਚ ਮੌਜੂਦ ਤੱਤ ਦਿਮਾਗ 'ਚ ਤਣਾਅ ਪੈਦਾ ਕਰਨ ਵਾਲੇ ਹਾਰਮੋਨਜ਼ ਨੂੰ ਸ਼ਾਂਤ ਕਰਦਾ ਹੈ, ਜਿਸ ਨਾਲ ਤੁਹਾਡਾ ਤਣਾਅ ਘੱਟ ਹੁੰਦਾ ਹੈ।
7. ਕਬਜ਼ 
ਕੇਲਾ ਪੇਟ 'ਚ ਹੋਣ ਵਾਲੀਆਂ ਪ੍ਰੇਸ਼ਾਨੀਆਂ ਤੋਂ ਰਾਹਤ ਦਿਵਾਉਂਦਾ ਹੈ। ਰਾਤ ਨੂੰ ਸੌਣ ਤੋਂ ਪਹਿਲਾਂ ਇਸਬਗੋਲ ਜਾਂ ਦੁੱਧ ਨਾਲ ਕੇਲੇ ਦੀ ਵਰਤੋਂ ਕਰੋ। ਸਵੇਰ ਤਕ ਕਬਜ਼ ਦੀ ਸਮੱੱਸਿਆ ਦੂਰ ਹੋ ਜਾਵੇਗੀ।
8. ਭੁੱਖ ਨੂੰ ਕੰਟਰੋਲ ਕਰੇ
ਸਵੇਰ ਦੇ ਨਾਸ਼ਤੇ 'ਚ 2-3 ਕੇਲਿਆਂ ਦੀ ਵਰਤੋਂ ਕਰੋ। ਇਸ ਨਾਲ ਤੁਹਾਨੂੰ ਦੁਪਹਿਰ ਤਕ ਭੁੱਖ ਨਹੀਂ ਲੱਗੇਗੀ। ਇਸ 'ਚ ਮੌਜੂਦ ਪੋਟਾਸ਼ੀਅਮ ਅਤੇ ਫਾਈਬਰ ਭੁੱਖ ਨੂੰ ਕੰਟਰੋਲ ਕਰਨ 'ਚ ਮਦਦ ਕਰਦੇ ਹਨ। ਇਸ ਤੋਂ ਇਲਾਵਾ ਇਸ ਨਾਲ ਤੁਹਾਡੇ ਸਰੀਰ ਨੂੰ ਇੰਸਟੈਂਟ ਐਨਰਜੀ ਵੀ ਮਿਲਦੀ ਹੈ।


Related News