ਬੇਬੀ ਪ੍ਰਾਡੈਕਟਸ ਖਰੀਦਦੇ ਸਮੇਂ ਰੱਖੋ ਇਨ੍ਹਾਂ ਖਾਸ ਗੱਲਾਂ ਦਾ ਧਿਆਨ

08/29/2019 2:51:55 PM

ਨਵੀਂ ਦਿੱਲੀ—ਸਾਨੂੰ ਇਹ ਸਾਬਿਤ ਕਰਨ ਲਈ ਕਿਸੇ ਰਿਸਰਚ ਦੀ ਲੋੜ ਨਹੀਂ ਹੈ ਕਿ ਮਾਂ ਨੂੰ ਆਪਣੇ ਬੇਬੀ ਲਈ ਹਰ ਚੀਜ਼ ਵਧੀਆ ਚਾਹੀਦੀ ਹੈ | ਹੁਣ ਗੱਲ ਚਾਹੇ ਬੇਬੀ ਦੇ ਆਹਾਰ ਦੀ ਹੋਵੇ, ਕੱਪੜੇ ਦੀ ਹੋਵੇ ਜਾਂ ਫਿਰ ਹੋਰ ਬੁਨਿਆਦੀ ਚੀਜ਼ਾਂ ਦੀ, ਮਾਂ ਹਮੇਸ਼ਾ ਆਪਣੇ ਬੇਬੀ ਲਈ ਸਭ ਕੁਝ  ਚੰਗਾ ਹੀ ਚਾਹੁੰਦੀ ਹੈ | ਗੱਲ ਜਦੋਂ ਤੇਲ, ਸ਼ੈਂਪੂ ਵਰਗੇ ਬੇਬੀ ਪ੍ਰਾਡੈਕਟਸ ਚੁਣਨ ਦੀ ਹੋਵੇ ਤਾਂ ਕੋਈ ਵੀ ਮਾਂ ਵਧੀਆ ਪ੍ਰਾਡੈਕਟਸ ਹੀ ਚੁਣੇਗੀ | ਪਰ ਸਵਾਲ ਇਹ ਉੱਠਦਾ ਹੈ ਕਿ ਇੰਨੇ ਸਾਰੇ ਪ੍ਰਾਡੈਕਟਸ ਦੇ ਦੌਰਾਨ ਆਪਣੇ ਬੇਬੀ ਲਈ ਹਾਨੀਕਾਰਕ ਤੱਤਾਂ ਤੋਂ ਮੁਕਤ ਇਕ ਵਧੀਆ ਪ੍ਰਾਡੈਕਟ ਦੀ ਚੋਣ ਕਿੰਝ ਕਰੀਏ ਜੋ ਨਾ ਸਿਰਫ ਜਾਂਚ ਕੀਤਾ ਹੋਵੇ ਸਗੋਂ ਕਲੀਨੀਕਲੀ ਟੈਸਟੇਡ ਵੀ ਹੋਵੇ | 
ਤੁਹਾਡੇ ਬੇਬੀ ਦੀ ਸਕਿਨ ਕਾਫੀ ਕੋਮਲ ਅਤੇ ਸੰਵੇਦਨਸ਼ੀਲ ਹੁੰਦੀ ਹੈ ਜਿਸ ਨੂੰ ਜ਼ਿਆਦਾ ਦੇਖਭਾਲ, ਸੁਰੱਖਿਆ ਅਤੇ ਹਾਨੀਕਾਰਕ ਕੈਮੀਕਲਸ ਤੋਂ ਬਚਾ ਕੇ ਰੱਖਣ ਦੀ ਲੋੜ ਹੁੰਦੀ ਹੈ | ਇਸ ਲਈ ਜਦੋਂ ਵੀ ਤੁਸੀਂ ਆਪਣੇ ਬੇਬੀ ਲਈ ਪ੍ਰਾਡੈਕਟਸ ਲੈਣ ਜਾਓ ਤਾਂ ਪ੍ਰਾਡੈਕਟ ਖਰੀਦਣ ਤੋਂ ਪਹਿਲਾਂ ਉਨ੍ਹਾਂ ਦੇ ਇਨਗ੍ਰੀਡੀਏਾਟਸ (ਸਮੱਗਰੀ) ਦੀ ਪੂਰੀ ਜਾਂਚ ਕਰਨਾ ਨਾ ਭੁੱਲੋ | 
ਆਓ ਜਾਣਦੇ ਹਾਂ ਕਿ ਪ੍ਰਾਡੈਕਟਸ ਇਨਗ੍ਰੀਡੀਏਾਟਸ ਕੀ ਹੈ ਅਤੇ ਤੁਹਾਡੇ ਬੇਬੀ ਦੇ ਪ੍ਰਾਡੈਕਟਸ 'ਚ ਮੌਜੂਦ ਇਨਗ੍ਰੀਡੀਏਾਟਸ ਦੀ ਜਾਂਚ ਕਰਨਾ ਕਿਉਂ ਜ਼ਰੂਰੀ ਹੈ...
ਕਿਸੇ ਵੀ ਪ੍ਰਾਡੈਕਟ ਨੂੰ ਬਣਾਉਣ ਲਈ ਕੁਝ ਤੱਤਾਂ ਅਤੇ ਪਦਾਰਥਾਂ ਦੀ ਲੋੜ ਹੁੰਦੀ ਹੈ ਜਿਸ ਨੂੰ ਅਸੀਂ ਇਨਗ੍ਰੀਡੀਏਾਟਸ ਕਹਿੰਦੇ ਹਨ ਅਤੇ ਜਦੋਂ ਤੁਸੀਂ ਆਪਣੇ ਬੇਬੀ ਦੀ ਕੋਮਲ ਸਕਿਨ ਲਈ ਪ੍ਰਾਡੈਕਟਸ ਖਰੀਦਦੇ ਹੋ ਤਾਂ ਹਰ ਵਾਰ ਇਨਗ੍ਰੀਡੀਏਾਟਸ ਦੀ ਜਾਂਚ ਕਰਨਾ ਬਹੁਤ ਮਹੱਤਵਪੂਰਨ ਹੋ ਜਾਂਦਾ ਹੈ, ਤਾਂ ਜੋ ਤੁਸੀਂ ਜਾਣ ਸਕੋਂ ਕਿ ਇਸ ਨੂੰ ਬਣਾਉਣ ਲਈ ਕਿਨ੍ਹਾਂ-ਕਿਨ੍ਹਾਂ ਚੀਜ਼ਾਂ ਦੀ ਵਰਤੋਂ ਕੀਤੀ ਗਈ ਹੈ ਅਤੇ ਇਹ ਤੁਹਾਡੇ ਬੇਬੀ ਲਈ ਸਹੀ ਵਿਕਲਪ ਹੈ ਜਾਂ ਨਹੀਂ | 
ਉੱਝ Momspresso ਦੇ ਹਾਲੀਆ ਰਿਸਰਚ ਡਾਟਾ ਮੁਤਾਬਕ 10 'ਚੋਂ ਸਿਰਫ ਇਕ ਮਾਂ ਹੀ ਬੇਬੀ ਪ੍ਰਾਡੈਕਟ 'ਚ ਇਨਗ੍ਰੀਡੀਏਾਟਸ ਦੇ ਬਾਰੇ 'ਚ ਜਾਂਚ-ਪੜਤਾਲ ਕਰਦੀ ਹੈ | 

PunjabKesari
ਅਜਿਹੀ ਸਥਿਤੀ 'ਚ ਮਾਂ ਕੀ ਕਰ ਸਕਦੀ ਹੈ? ਉਹ ਕਿੰਝ ਸੁਨਿਸ਼ਚਿਤ ਕਰੋ ਕਿ ਜੋ ਪ੍ਰਾਡੈਕਟਸ ਉਹ ਆਪਣੇ ਬੇਬੀ ਲਈ ਵਰਤ ਰਹੀ ਹੈ ਉਹ ਸਹੀ ਹਨ ਜਾਂ ਨਹੀਂ? 
ਇਸ ਮਾਮਲੇ 'ਚ ਮਾਤਾ-ਪਿਤਾ ਦੇ ਲਈ ਜਾਗਰੂਕਤਾ ਹੀ ਸਭ ਤੋਂ ਵੱਡਾ ਹੱਲ ਹੈ | ਉਹ ਦੂਜੇ ਪਾਸੇ ਬ੍ਰਾਂਡ ਦੇ ਪੱਧਰ 'ਤੇ 100 ਫੀਸਦੀ ਪਾਰਦਰਸ਼ਿਤਾ ਮਹੱਤਵਪੂਰਨ ਹੈ ਹਰੇਕ ਬਾਂਡ ਨੂੰ ਆਪਣੇ ਪ੍ਰਾਡੈਕਟਸ 'ਚ ਪਾਏ ਗਏ ਇਨਗ੍ਰੀਡੀਏਾਟਸ ਦੀ ਪੂਰੀ ਸੂਚੀ ਆਪਣੇ ਗਾਹਕਾਂ ਨੂੰ ਦੇਣੀ ਚਾਹੀਦੀ | ਹਾਲਾਂਕਿ ਹੈਰਾਨੀ ਵਾਲੀ ਗੱਲ ਇਹ ਹੈ ਕਿ ਕੁਝ ਕੰਪਨੀਆਂ ਨੂੰ ਛੱਡ ਕੇ ਬਾਜ਼ਾਰ 'ਚ ਬਹੁਤ ਸਾਰੀਆਂ ਅਜਿਹੀਆਂ ਕੰਪਨੀਆਂ ਹਨ ਜੋ ਇਸ ਦਾ ਪਾਲਨ ਨਹੀਂ ਕਰਦੀਆਂ ਹਨ | ਪਰ ਜਾਨਸਨ ਬੇਬੀ ਵਰਗੇ ਪ੍ਰਾਡੈਕਟਸ 'ਚ ਜ਼ਰੂਰੀ ਅਤੇ ਸੁਰੱਖਿਅਤ ਇਨਗ੍ਰੀਡੀਏਾਟਸ ਦੀ ਵਰਤੋਂ ਹੁੰਦੀ ਹੈ ਅਤੇ ਉਸ ਦੇ ਬਾਰੇ 'ਚ ਸੂਚੀ ਦੇ ਨਾਲ ਪੂਰੀ ਜਾਣਕਾਰੀ ਵੀ ਦਿੱਤੀ ਜਾਂਦੀ ਹੈ | ਮਿਸਾਲ ਦੇ ਤੌਰ 'ਤੇ ਜੇਕਰ ਤੁਸੀਂ ਜਾਨਸਨ ਬੇਬੀ ਸ਼ੈਂਪੂ ਖਰੀਦਦੇ ਹੋੋ ਤਾਂ ਇਸ ਦੇ ਪ੍ਰਾਡੈਕਟਸ 'ਤੇ ਸ਼ੈਂਪੂ ਨੂੰ ਸਾਰੇ ਇਨਗ੍ਰੀਡੀਏਾਟਸ ਦੀ ਸੂਚੀ 'ਚ ਦੇਖ ਸਕਦੇ ਹੋ | 
ਇਸ ਦੇ ਹੋਰ, ਇਨ੍ਹਾਂ ਦੇ ਸਾਰੇ ਪ੍ਰਾਡੈਕਟਸ 5 ਪੱਧਰੀ ਸੁਰੱਖਿਆ ਪ੍ਰਕਿਰਿਆ ਤੋਂ ਲੰਘਦੇ ਹਨ ਜਿਨ੍ਹਾਂ ਦੇ ਪ੍ਰਾਡੈਕਟਸ ਦੀ ਸੁਰੱਖਿਆ ਅਤੇ ਗੁਣਵੱਤਾ ਨੂੰ ਸੁਨਿਸ਼ਚਿਤ ਕੀਤਾ ਜਾਂਦਾ ਹੈ | ਉਂਝ ਗੱਲ ਜੇਕਰ ਪ੍ਰਾਡੈਕਟਸ 'ਚ ਵਰਤੋਂ ਕੀਤੇ ਜਾਣ ਵਾਲੇ ਇਨਗ੍ਰੀਡੀਏਾਟਸ ਦੀ ਕੀਤੀ ਹੋਵੇ ਤਾਂ ਸਥਾਨਕ ਰੈਗੂਲੇਟਰ ਸੰਸਥਾਵਾਂ ਦੀ ਜਾਂਚ 'ਚ ਵੀ ਜਾਨਸਾਨ ਬੇਬੀ ਦੇ ਪ੍ਰਾਡੈਕਟਸ ਕਾਫੀ ਅੱਗੇ ਰਹੇ ਹਨ | 

PunjabKesari
ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਇਨਗ੍ਰੀਡੀਏਾਟਸ ਦੀ ਜਾਂਚ ਕਰਦੇ ਸਮੇਂ ਤੁਹਾਨੂੰ ਕੀ ਦੇਖਣਾ ਚਾਹੀਦਾ | ਇਸ ਦੇ ਲਈ ਤੁਸੀਂ ਹੇਠਾਂ ਕੁਝ ਬਿੰਦੂਆਂ 'ਤੇ ਧਿਆਨ... 
ਜਦੋਂ ਵੀ ਤੁਸੀਂ ਆਪਣੇ ਬੇਬੀ ਦੇ ਲਈ ਸ਼ੈਂਪੂ, ਤੇਲ ਜਾਂ ਕੋਈ ਵੀ ਪ੍ਰਾਡੈਕਟ ਖਰੀਦੋ, ਉਸ 'ਤੇ ਦਿੱਤੇ ਗਏ ਇਨਗ੍ਰੀਡੀਏਾਟਸ ਦੀ ਸੂਚੀ ਜ਼ਰੂਰ ਦੇਖੋ | ਨਾਲ ਹੀ ਪੈਕੇਜਿੰਗ ਵੀ ਪਾਰਦਰਸ਼ੀ ਹੋਣੀ ਚਾਹੀਦੀ, ਜਿਵੇਂ ਕਿ ਜਾਨਸਨ ਬੇਬੀ ਪ੍ਰਾਡੈਕਟਸ ਦੀਆਂ ਬੋਤਲਾਂ ਪੂਰੀ ਤਰ੍ਹਾਂ ਨਾਲ ਪਾਰਦਰਸ਼ੀ ਹਨ ਅਤੇ ਉਨ੍ਹਾਂ ਦੇ ਸਾਰੇ ਪ੍ਰਾਡੈਕਟਸ ਦੀ ਲੇਬਲ ਦੇ ਰਾਹੀਂ ਇਨਗ੍ਰੀਡੀਏਾਟਸ ਦੀ ਪੂਰੀ ਸੂਚੀ ਦੀ ਜਾਂਚ ਕਰ ਸਕਦੇ ਹੋ | 
ਸਭ ਤੋਂ ਪਹਿਲਾਂ ਅਤੇ ਸਭ ਤੋਂ ਮਹੱਤਵਪੂਰਨ ਗੱਲ ਇਹ ਜਾਂਚਣਾ ਹੈ ਕਿ ਬੇਬੀ ਪ੍ਰਾਡੈਕਟਸ 'ਚ ਕੋਈ ਹਾਨੀਕਾਰਕ ਕੈਮੀਕਲ ਤਾਂ ਨਹੀਂ ਹੈ |
ਬੇਬੀ ਪ੍ਰਾਡੈਕਟਸ ਨੂੰ ਖਰੀਦਣ ਤੋਂ ਪਹਿਲਾਂ ਇਹ ਸੁਨਿਸ਼ਚਿਤ ਕਰ ਲਓ ਕਿ ਉਸ 'ਚ ਕੋਈ ਹਾਨੀਕਾਰਕ ਕੈਮੀਕਲ ਨਾ ਹੋਵੇ | ਇਹ ਤੁਹਾਡੇ ਬੇਬੀ ਦੀ ਮੁਲਾਇਮ ਸਕਿਨ ਨੂੰ ਪ੍ਰਭਾਵਿਤ ਕਰ ਸਕਦੇ ਹਨ | ਇਸ ਦੇ ਬਜਾਏ ਤੁਸੀਂ ਕਿਸੇ ਹਾਨੀਕਾਰਕ ਕੈਮੀਕਲ ਤੋਂ ਮੁਕਤ ਅਜਿਹੇ ਪ੍ਰਾਡੈਕਟ ਨੂੰ ਚੁਣੋ ਜੋ ਨਾ ਸਿਰਫ ਜਾਂਚਿਆ ਹੋਇਆ ਹੋਵੇ ਸਗੋਂ ਕਲੀਨੀਕਲੀ ਟੈਸਟਿਡ ਵੀ ਹੋਵੇ | ਜਿਵੇਂ ਕਿ ਜਾਨਸਾਨ ਬੇਬੀ ਦੇ ਪ੍ਰਾਡੈਕਟ ਹਨ | 


Aarti dhillon

Content Editor

Related News