ਕਈ ਰੋਗਾਂ ਤੋਂ ਛੁਟਕਾਰਾ ਦਿਵਾਉਂਦੀ ਹੈ 'ਬ੍ਰੋਕਲੀ', ਰੋਜ਼ਾਨਾ ਕਰੋ ਵਰਤੋਂ
Thursday, Sep 03, 2020 - 05:34 PM (IST)
ਜਲੰਧਰ - ਬ੍ਰੋਕਲੀ ਨੂੰ ਹਰੀ ਸਬਜ਼ੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਸ ਨੂੰ ਸਲਾਦ ਅਤੇ ਸਬਜ਼ੀ ਦੇ ਰੂਪ 'ਚ ਅਸੀਂ ਖਾਂ ਸਕਦੇ ਹਾਂ। ਬ੍ਰੋਕਲੀ ਵਿਚ ਗੋਭੀ ਨਾਲੋਂ ਵਧੇਰੇ ਫਾਈਬਰ ਅਤੇ ਵਿਟਾਮਿਨ ਵਰਗੇ ਪੌਸ਼ਕ ਤੱਤ ਭਰਪੂਰ ਮਾਤਰਾ 'ਚ ਮੌਜੂਦ ਹੁੰਦੇ ਹਨ। ਇਸ ਤੋਂ ਇਲਾਵਾ ਇਸ ’ਚ ਆਇਰਨ, ਪੋਟਾਸ਼ੀਅਮ, ਕੈਲਸ਼ੀਅਮ, ਕਾਰਬੋਹਾਈਡ੍ਰੇਟਸ, ਵਿਟਾਮਿਨ-ਏ ਅਤੇ ਸੀ ਵਰਗੇ ਗੁਣ ਵੀ ਪਾਏ ਜਾਂਦੇ ਹਨ। ਇਸ ਲਈ ਇਸ ਨੂੰ ਆਪਣੇ ਖਾਣੇ 'ਚ ਸ਼ਾਮਲ ਕਰਨਾ ਚਾਹੀਦਾ ਹੈ। ਇਸ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਸਰੀਰ ਨੂੰ ਕਈ ਫਾਇਦੇ ਹੁੰਦੇ ਹਨ। ਬ੍ਰੋਕਲੀ ਵਿਚ ਬਹੁਤ ਘੱਟ ਮਾਤਰਾ ਵਿੱਚ ਕੈਲੋਰੀ ਹੁੰਦੀ ਹੈ। ਇਸ ਲਈ ਉਬਲੀ ਹੋਈ ਬ੍ਰੋਕਲੀ ਖਾਣ ਨਾਲ ਭਾਰ ਨੂੰ ਤੇਜ਼ੀ ਨਾਲ ਘਟਾਇਆ ਜਾ ਸਕਦਾ ਹੈ। ਆਓ ਜਾਣਦੇ ਹਾਂ ਇਸ ਤੋਂ ਹੋਰ ਕੀ-ਕੀ ਫਾਇਦੇ ਹੁੰਦੇ ਹਨ...
1. ਬੀਮਾਰੀਆਂ ਨੂੰ ਦੂਰ ਰੱਖੇ
ਇਸ ਨੂੰ ਖਾਣ ਨਾਲ ਬੀਮਾਰੀਆਂ ਨਾਲ ਲੜਨ ਦੀ ਸ਼ਕਤੀ ਮਿਲਦੀ ਹੈ ਇਸ ਲਈ ਬ੍ਰੋਕਲੀ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਸਰੀਰ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਦੂਰ ਰਹਿੰਦਾ ਹੈ।
2. ਸ਼ੂਗਰ ਦੇ ਰੋਗੀ ਲਈ ਫਾਇਦੇਮੰਦ
ਬ੍ਰੋਕਲੀ 'ਚ ਭਰਪੂਰ ਮਾਤਰਾ 'ਚ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਇਹ ਸਾਰੇ ਤੱਤ ਸਰੀਰ ਨੂੰ ਹੋਣ ਵਾਲੀਆਂ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਦੂਰ ਕਰਨ 'ਚ ਮਦਦ ਕਰਦੇ ਹਨ।
3. ਕੈਲਸ਼ੀਅਮ ਨਾਲ ਭਰਪੂਰ
ਜੇਕਰ ਤੁਹਾਡੇ ਸਰੀਰ ’ਚ ਕੈਲਸ਼ੀਅਮ ਦੀ ਕਮੀ ਹੈ ਤਾਂ ਤੁਸੀਂ ਰੋਜ਼ ਇਕ ਕੱਪ ਬ੍ਰੋਕਲੀ ਖਾਓ। ਬ੍ਰੋਕਲੀ ਖਾਣ ਨਾਲ ਸਰੀਰ ’ਚ ਕੈਲਸ਼ੀਅਮ ਦੀ ਕਮੀ ਪੂਰੀ ਹੋ ਜਾਂਦੀ ਹੈ।
ਸਤੰਬਰ ਮਹੀਨੇ ’ਚ ਆਉਣ ਵਾਲੇ ਵਰਤ-ਤਿਉਹਾਰਾਂ ਬਾਰੇ ਜਾਣਨ ਲਈ ਪੜ੍ਹੋ ਇਹ ਖ਼ਬਰ
4. ਮੋਤੀਆਂ ਬਿੰਦ ਅਤੇ ਅੱਖਾਂ 'ਚ ਰੌਸ਼ਨੀ
ਮੋਤੀਆਂ ਬਿੰਦ ਜਾਂ ਅੱਖਾਂ ਦੀ ਸਮੱਸਿਆ ਹੋਣ ’ਤੇ ਬ੍ਰੋਕਲੀ ਦੀ ਵਰਤੋਂ ਕਰੋ। ਬ੍ਰੋਕਲੀ ਇਨ੍ਹਾਂ ਸਮੱਸਿਆਵਾਂ ਨੂੰ ਠੀਕ ਕਰਨ ਦੇ ਨਾਲ-ਨਾਲ ਅੱਖਾਂ ਦੀ ਰੌਸ਼ਨੀ ਨੂੰ ਤੇਜ਼ ਕਰਨ ’ਚ ਵੀ ਮਦਦ ਕਰਦੀ ਹੈ।
ਇਨ੍ਹਾਂ ਰਾਸ਼ੀਆਂ ਦੇ ਲੋਕ ਹੁੰਦੇ ਨੇ ਖ਼ੂਬਸੂਰਤ, ਈਮਾਨਦਾਰ ਅਤੇ ਰੋਮਾਂਟਿਕ, ਜਾਣੋ ਆਪਣੀ ਰਾਸ਼ੀ ਦੀ ਖ਼ਾਸੀਅਤ
5. ਖੂਨ ਦੀ ਕਮੀ
ਬ੍ਰੋਕਲੀ ਖਾਣ ਨਾਲ ਅਨੀਮਿਆ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ। ਇਹ ਖੂਨ ਦੀ ਕਮੀ ਅਤੇ ਅਲਜ਼ਾਇਮਰ ਨੂੰ ਵੀ ਠੀਕ ਕਰ ਸਕਦੀ ਹੈ।
ਕਿਤੇ ਤੁਹਾਡਾ ਜੀਵਨ ਸਾਥੀ ਤੁਹਾਨੂੰ ਤਾਂ ਨਹੀਂ ਬੋਲ ਰਿਹਾ ਇਹ ਝੂਠ, ਤਾਂ ਹੋ ਜਾਵੋ ਸਾਵਧਾਨ
6. ਯਾਦਦਾਸ਼ਤ ਵਧਾਏ
ਬੱਚਿਆਂ ਦੀ ਯਾਦਦਾਸ਼ਤ ਨੂੰ ਵਧਾਉਣ ਲਈ ਵੀ ਇਕ ਕੱਪ ਬ੍ਰੋਕਲੀ ਕੁਝ ਦਿਨਾਂ ਤੱਕ ਰੋਜ਼ ਖਵਾਓ।
7. ਕੈਂਸਰ ਦਾ ਖਤਰਾ ਘੱਟ ਕਰੇ
ਇਹ ਛਾਤੀ ਦੇ ਕੈਂਸਰ, ਫੇਫੜੇ ਦੇ ਕੈਂਸਰ ਅਤੇ ਕੋਲੋਨ ਦੇ ਕੈਂਸਰ ਦੇ ਖਤਰੇ ਨੂੰ ਵੀ ਘੱਟ ਕਰਦੀ ਹੈ।
ਸਿਹਤਮੰਦ ਰਹਿਣ ਲਈ ਆਪਣੇ ਖਾਣੇ 'ਚ ਸ਼ਾਮਲ ਕਰੋ ਇਹ ਚੀਜ਼ਾਂ, ਤੇਜ਼ੀ ਨਾਲ ਘਟੇਗਾ ਮੋਟਾਪਾ
8. ਮੋਟਾਪਾ ਘੱਟ ਕਰੇ
ਜੋ ਲੋਕ ਮੋਟਾਪੇ ਦੀ ਸਮੱਸਿਆ ਤੋਂ ਪ੍ਰੇਸ਼ਾਨ ਹਨ, ਉਨ੍ਹਾਂ ਲਈ ਇਹ ਬੇਹੱਦ ਫਾਇਦੇਮੰਦ ਹੁੰਦੀ ਹੈ।
ਖਾਣਾ ਬਣਾਉਣ ਤੋਂ ਲੈ ਕੇ ਖਾਣ ਤੱਕ ਕਦੇ ਨਾ ਕਰੋ ਇਹ ਗਲਤੀਆਂ, ਹੋ ਸਕਦੇ ਨੁਕਸਾਨ
9. ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰੇ
ਬਲੱਡ ਪ੍ਰੈਸ਼ਰ ਅਤੇ ਕੋਲੈਸਟਰੋਲ ਨੂੰ ਕੰਟਰੋਲ ਕਰਨ ਲਈ ਫਾਈਬਰ, ਪੋਟਾਸ਼ੀਅਮ ਦੀ ਜ਼ਰੂਰਤ ਹੁੰਦੀ ਹੈ। ਇਹ ਸਾਰੇ ਤੱਤ ਇਸ 'ਚ ਮੌਜੂਦ ਹੁੰਦੇ ਹਨ।
10. ਦਿਲ ਲਈ ਫਾਇਦੇਮੰਦ
ਬ੍ਰੋਕਲੀ ਦੀ ਵਰਤੋਂ ਨਾਲ ਦਿਲ ਦੀਆਂ ਬੀਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ। ਇਸ ਨਾਲ ਹਾਰਟ ਅਟੈਕ ਦਾ ਖਤਰਾ ਵੀ ਘੱਟ ਹੋ ਜਾਂਦਾ ਹੈ।
ਆਪਣੇ ਖਾਣੇ ’ਚ ਜ਼ਰੂਰ ਸ਼ਾਮਲ ਕਰੋ ‘ਕੀਵੀ’, ਫਾਇਦੇ ਜਾਣ ਹੋ ਜਾਵੋਗੇ ਹੈਰਾਨ