ਬ੍ਰੋਕਲੀ ਕਰਦੀ ਹੈ ਸਰੀਰ ਦੀਆਂ ਇਨ੍ਹਾਂ 7 ਬੀਮਾਰੀਆਂ ਨੂੰ ਜੜ੍ਹ ਤੋਂ ਖਤਮ
Friday, Oct 05, 2018 - 11:30 AM (IST)

ਜਲੰਧਰ— ਬ੍ਰੋਕਲੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੀ ਹੈ। ਪ੍ਰੋਟੀਨ, ਕੈਲਸ਼ੀਅਮ, ਕਾਰਬੋਹਾਈਡ੍ਰੇਟ, ਆਇਰਨ, ਵਿਟਾਮਿਨ ਏ, ਸੀ ਅਤੇ ਕਈ ਦੂੱਜੇ ਪੌਸ਼ਕ ਤੱਤਾਂ ਭਰਪੂਰ ਹੋਣ ਕਾਰਨ ਇਸ ਦਾ ਸੇਵਨ ਕਈ ਬੀਮਾਰੀਆਂ ਨੂੰ ਦੂਰ ਰੱਖਣ 'ਚ ਮਦਦ ਕਰਦਾ ਹੈ। ਨਾਲ ਹੀ ਇਸ ਵਿਚ ਐਂਟੀਆਕਸੀਡੈਂਟ ਵੀ ਕਾਫੀ ਮਾਤਰਾ ਵਿਚ ਹੁੰਦੇ ਹਨ, ਜੋ ਇਮਿਊਨ ਸਿਸਟਮ ਨੂੰ ਮਜਬੂਤ ਬਣਾਉਂਦੇ ਹਨ। ਜੇਕਰ ਤੁਸੀਂ ਵੀ ਸਿਹਤਮੰਦ ਰਹਿਣਾ ਚਾਹੁੰਦੇ ਹੋ ਤਾਂ 1 ਕੱਪ ਬ੍ਰੋਕਲੀ ਨੂੰ ਸਲਾਦ, ਤਰੀ, ਸਬਜ਼ੀ ਜਾਂ ਇਸ ਨੂੰ ਫਰਾਈ ਕਰਕੇ ਆਪਣੀ ਡਾਈਟ ਵਿਚ ਜਰੂਰ ਸ਼ਾਮਿਲ ਕਰੋ।
ਬ੍ਰੋਕਲੀ ਦੇ ਫਾਇਦੇ
1. ਇਮਿਊਨ ਪਾਵਰ
ਰੋਜ਼ਾਨਾ 1 ਕੱਪ ਬ੍ਰੋਕਲੀ ਦਾ ਸੇਵਨ ਇਮਿਊਨ ਸਿਸਟਮ ਨੂੰ ਮਜਬੂਤ ਬਣਾਉਂਦਾ ਹੈ, ਜਿਸ ਦੇ ਨਾਲ ਤੁਹਾਨੂੰ ਕਈ ਰੋਗਾਂ ਨਾਲ ਲੜਨ ਵਿਚ ਮਦਦ ਮਿਲਦੀ ਹੈ।
2. ਸ਼ੂਗਰ
ਬ੍ਰੋਕਲੀ ਵਿਚ ਪਾਏ ਜਾਣ ਵਾਲੇ ਪੌਸ਼ਕ ਤੱਤ ਸ਼ੂਗਰ ਨੂੰ ਕੰਟਰੋਲ ਕਰਨ ਵਿਚ ਵੀ ਮਦਦਗਾਰ ਹੁੰਦੇ ਹਨ।
3. ਅਨੀਮੀਆ
ਆਇਰਨ ਅਤੇ ਫੋਲੇਟ ਨਾਲ ਭਰਪੂਰ ਹੋਣ ਕਾਰਨ ਬ੍ਰੋਕਲੀ ਦਾ ਸੇਵਨ ਸਰੀਰ ਵਿਚ ਖੂਨ ਦੀ ਕਮੀ ਨੂੰ ਪੂਰਾ ਕਰਦਾ ਹੈ। ਜਿਸ ਦੇ ਨਾਲ ਅਨੀਮੀਆ ਤੋਂ ਰਾਹਤ ਮਿਲਦੀ ਹੈ।
4. ਹਾਈਬਲੱਡ ਪ੍ਰੈੱਸ਼ਰ
ਬ੍ਰੋਕਲੀ ਖਾਣ ਨਾਲ ਸਰੀਰ ਨੂੰ ਕ੍ਰੋਮੀਅਮ ਅਤੇ ਪੋਟਾਸ਼ੀਅਮ ਵਰਗੇ ਪੌਸ਼ਕ ਤੱਤ ਮਿਲਦੇ ਹਨ। ਇਸ ਨਾਲ ਬਲੱਡ ਪ੍ਰੈੱਸ਼ਰ ਅਤੇ ਕੋਲੇਸਟਰੋਲ ਕੰਟਰੋਲ ਰਹਿੰਦਾ ਹੈ।
5. ਦਿਲ ਦੀ ਬੀਮਾਰੀ
ਇਸ 'ਚ ਅਜਿਹੇ ਤੱਤ ਪਾਏ ਜਾਂਦੇ ਹਨ ਜੋ ਦਿਲ ਦੀਆਂ ਧਮਨੀਆਂ ਮੋਟੀਆਂ ਨਹੀਂ ਹੁੰਦੀਆਂ। ਅਜਿਹੀ ਹਾਲਤ 'ਚ ਤੁਸੀਂ ਹਾਰਟ ਅਟੈਕ ਅਤੇ ਦਿਲ ਦੇ ਹੋਰ ਰੋਗਾਂ ਤੋਂ ਬਚੇ ਰਹਿੰਦੇ ਹੋ।
6. ਭਾਰ ਕੰਟਰੋਲ
ਜੇਕਰ ਤੁਸੀਂ ਤੇਜ਼ੀ ਨਾਲ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਰੋਜ਼ਾਨਾ 1 ਕੱਪ ਬ੍ਰੋਕਲੀ ਦੇ ਸੇਵਨ ਕਰੋ।
7. ਗਠੀਆ
ਗਠੀਆ ਤੋਂ ਪੀੜਤ ਲੋਕਾਂ ਲਈ ਬ੍ਰੋਕਲੀ ਕਿਸੇ ਦਵਾਈ ਤੋਂ ਘੱਟ ਨਹੀਂ ਹੈ। ਇਸ 'ਚ ਪਾਏ ਜਾਣ ਵਾਲੇ ਤੱਤ ਹੱਡੀਆਂ ਨੂੰ ਮਜਬੂਤ ਬਣਾਉਂਦਾ ਹੈ ਅਤੇ ਗਠੀਆ 'ਚ ਹੋਣ ਵਾਲੇ ਦਰਦ ਤੋਂ ਵੀ ਰਾਹਤ ਦਿਲਾਉਦਾ ਹੈ।