ਦਿਮਾਗ ਨੂੰ ਕੰਪਿਊਟਰ ਵਾਂਗ ਤੇਜ਼ ਕਰਨ ਲਈ ਸਵੇਰੇ ਉਠਦੇ ਹੀ ਚਬਾਓ ਇਹ ਪੱਤੀਆਂ, ਕੁਝ ਹੀ ਦਿਨ ’ਚ ਦਿਸ ਜਾਵੇਗਾ ਅਸਰ
Sunday, Oct 27, 2024 - 11:59 AM (IST)
ਹੈਲਥ ਡੈਸਕ - ਦਿਮਾਗ ਇਕ ਮਸ਼ੀਨ ਵਾਂਗ ਕੰਮ ਕਰਦਾ ਹੈ, ਜਿਸ ਨੂੰ ਹਰ ਸਮੇਂ ਸਾਫ਼ ਕਰਨ ਦੀ ਲੋੜ ਹੁੰਦੀ ਹੈ। ਜੇਕਰ ਤੁਹਾਡਾ ਦਿਮਾਗ ਥੱਕਿਆ ਹੋਇਆ ਹੈ ਅਤੇ ਤੁਸੀਂ ਇਸ ਨੂੰ ਘੋੜੇ ਵਾਂਗ ਤੇਜ਼ ਦੌੜਾਉਣਾ ਚਾਹੁੰਦੇ ਹੋ, ਤਾਂ ਸਿਰਫ਼ ਇਕ ਪੱਤਾ ਤੁਹਾਡਾ ਕੰਮ ਆਸਾਨ ਕਰ ਸਕਦਾ ਹੈ। ਸਵੇਰੇ ਬ੍ਰਾਹਮੀ ਦੇ ਪੱਤੇ ਚਬਾਉਣ ਨਾਲ ਤੁਹਾਡਾ ਦਿਮਾਗ ਬਹੁਤ ਤੇਜ਼ ਹੋ ਜਾਵੇਗਾ। ਬ੍ਰਾਹਮੀ ਦੇ ਪੱਤਿਆਂ ਨੂੰ ਨਿਯਮਿਤ ਰੂਪ ਨਾਲ ਖਾਣ ਨਾਲ ਨਾ ਸਿਰਫ ਦਿਮਾਗ ਤੇਜ਼ ਹੁੰਦਾ ਹੈ ਸਗੋਂ ਹੋਰ ਵੀ ਕਈ ਸਿਹਤ ਲਾਭ ਹੁੰਦੇ ਹਨ। ਇਸ ਦੇ ਸੇਵਨ ਨਾਲ ਇਕਾਗਰਤਾ, ਯਾਦਦਾਸ਼ਤ ਅਤੇ ਸਿੱਖਣ ਦੀ ਸਮਰੱਥਾ ਵਧਦੀ ਹੈ।
ਬ੍ਰਾਹਮੀ ਪੱਤੀਆਂ ਦੇ ਸੇਵਨ ਦੇ ਫਾਇਦੇ :-
ਦਿਮਾਗ ਹੁੰਦਾ ਹੈ ਤੇਜ਼
- ਬ੍ਰਾਹਮੀ ਦੇ ਪੱਤੇ ਦਿਮਾਗੀ ਸਮਰੱਥਾ ਵਧਾਉਣ 'ਚ ਮਦਦ ਕਰਦੇ ਹਨ। ਰੋਜ਼ਾਨਾ ਸਵੇਰੇ ਇਸ ਨੂੰ ਚਬਾਉਣ ਨਾਲ ਯਾਦਦਾਸ਼ਤ ਅਤੇ ਇਕਾਗਰਤਾ ’ਚ ਸੁਧਾਰ ਹੁੰਦਾ ਹੈ, ਜਿਸ ਨਾਲ ਪੜ੍ਹਾਈ ਅਤੇ ਕੰਮ ’ਚ ਵਧੀਆ ਪ੍ਰਦਰਸ਼ਨ ਹੁੰਦਾ ਹੈ।
ਤਣਾਅ ਅਤੇ ਚਿੰਤਾ ਹੁੰਦੀ ਹੈ ਘੱਟ
- ਬ੍ਰਾਹਮੀ ਦੇ ਸੇਵਨ ਨਾਲ ਦਿਮਾਗ ’ਚ ਕਾਰਟੀਸੋਲ (ਤਣਾਅ ਹਾਰਮੋਨਞ) ਦਾ ਪੱਧਰ ਘੱਟ ਜਾਂਦਾ ਹੈ ਜਿਸ ਨਾਲ ਮਾਨਸਿਕ ਤਣਾਅ ਅਤੇ ਚਿੰਤਾ ਨੂੰ ਘੱਟ ਕਰਨ ’ਚ ਮਦਦ ਮਿਲਦੀ ਹੈ।
ਨੀਂਦ ਦੀ ਗੁਣਵੱਤਾ ’ਚ ਸੁਧਾਰ
- ਬ੍ਰਾਹਮੀ ਦੀ ਨਿਯਮਤ ਵਰਤੋਂ ਨਾਲ ਨੀਂਦ ਦੀ ਗੁਣਵੱਤਾ ਬਿਹਤਰ ਹੁੰਦੀ ਹੈ। ਇਹ ਉਨਿੰਦਰੇ ਤੋਂ ਪੀੜਤ ਲੋਕਾਂ ਲਈ ਫਾਇਦੇਮੰਦ ਹਨ ਅਤੇ ਡੂੰਘੀ, ਸ਼ਾਂਤੀਪੂਰਨ ਨੀਂਦ ਦਿਵਾਉਣ ’ਚ ਮਦਦ ਕਰਦੀ ਹੈ।
ਇਕਗਾਰਤਾ ਅਤੇ ਫੋਕਸ ਦਾ ਵਧਣਾ
- ਬ੍ਰਾਹਮਣੀ ਦਿਮਾਗ ਦੇ ਨਿਊਰੋਟ੍ਰਾਂਸਮੀਟਰ ਨੂੰ ਸਰਗਰਮ ਕਰਦੀ ਹੈ ਜਿਸ ਨਾਲ ਧਿਆਨ ਕੇਂਦ੍ਰਿਤ ਕਰਨ ਅਤੇ ਇਕਾਗਰਤਾ ’ਚ ਸੁਧਾਰ ਹੁੰਦਾ ਹੈ। ਇਹ ਵਿਦਿਆਰਥੀਆਂ ਅਤੇ ਉਨ੍ਹਾਂ ਲੋਕਾਂ ਲਈ ਖਾਸ ਤੌਰ ’ਤੇ ਵਰਤੋਯੋਗ ਹੈ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਮਾਨਸਿਕ ਕੰਮ ਕਰਨਾ ਹੁੰਦਾ ਹੈ।
ਬਲੱਡ ਪ੍ਰੈਸ਼ਰ ਕੰਟ੍ਰੋਲ ਕਰਦੀ ਹੈ
- ਬ੍ਰਾਹਮੀ ’ਚ ਐਂਟੀਆਕਸੀਡੈਂਟ ਅਤੇ ਐਂਟੀ-ਇੰਫਰਾਲਮੈਂਟਰੀ ਗੁਣ ਹੁੰਦੇ ਹਨ ਜੋ ਬਲੱਡ ਪ੍ਰੈਸ਼ਰ ਨੂੰ ਕੰਟ੍ਰੋਲ ਕਰਨ ’ਚ ਮਦਦ ਕਰਦੇ ਹਨ ਅਤੇ ਦਿਲ ਨੂੰ ਤੰਦਰੁਸਤ ਰੱਖਦੇ ਹਨ।
ਡਿਪ੍ਰੈਸ਼ਨ ’ਚ ਰਾਹਤ
ਬ੍ਰਾਹਮੀ ਮਾਨਸਿਕ ਉਦਾਸੀ ਅਤੇ ਚਿੰਤਾ ਦੇ ਲੱਛਣਾਂ ਨੂੰ ਘਟਾਉਣ ’ਚ ਵੀ ਮਦਦ ਕਰਦੀ ਹੈ। ਇਹ ਦਿਮਾਗ ’ਚ ਸੇਰੋਟੋਨਿਨ ਦੇ ਪੱਧਰ ਨੂੰ ਸੰਤੁਲਿਤ ਕਰਦਾ ਹੈ, ਜਿਸ ਨਾਲ ਮੂਡ ’ਚ ਸੁਧਾਰ ਹੁੰਦਾ ਹੈ।ਬ੍ਰਾਹਮੀ ਪੱਤੀਆਂ ਨੂੰ ਵਰਤਣ ਦੇ ਤਰੀਕੇ :-
ਤਾਜ਼ੇ ਪੱਤਿਆਂ ਨੂੰ ਚਬਾਉਣਾ
- ਸਭ ਤੋਂ ਵਧੀਆ ਤਰੀਕਾ ਇਹ ਹੈ ਕਿ ਹਰ ਰੋਜ਼ ਸਵੇਰੇ ਖਾਲੀ ਪੇਟ ਤਾਜ਼ੇ ਬ੍ਰਾਹਮੀ ਦੇ ਪੱਤੇ ਚਬਾਓ। ਲਗਭਗ 3-5 ਪੱਤਿਆਂ ਦੀ ਖਪਤ ਕਾਫ਼ੀ ਹੈ। ਇਸ ਨੂੰ ਹੌਲੀ-ਹੌਲੀ ਚਬਾਉਣ ਨਾਲ ਇਸ ਦਾ ਵੱਧ ਤੋਂ ਵੱਧ ਫਾਇਦਾ ਮਿਲਦਾ ਹੈ।
ਬ੍ਰਾਹਮੀ ਪੱਤਿਆਂ ਦਾ ਰੱਸ
- ਤੁਸੀਂ ਬ੍ਰਾਹਮੀ ਦੇ ਤਾਜ਼ੇ ਪੱਤਿਆਂ ਨੂੰ ਪਾਣੀ ’ਚ ਮਿਲਾ ਕੇ ਰਸ ਕੱਢ ਸਕਦੇ ਹੋ। ਸਵੇਰੇ ਖਾਲੀ ਪੇਟ 1-2 ਚੱਮਚ ਬ੍ਰਹਮੀ ਦਾ ਰਸ ਪੀਣ ਨਾਲ ਦਿਮਾਗੀ ਸ਼ਕਤੀ ਵਧਦੀ ਹੈ। ਤੁਸੀਂ ਇਸ 'ਚ ਸ਼ਹਿਦ ਜਾਂ ਨਿੰਬੂ ਦਾ ਰਸ ਵੀ ਮਿਲਾ ਸਕਦੇ ਹੋ, ਜਿਸ ਨਾਲ ਇਸ ਦਾ ਸਵਾਦ ਵਧੇਗਾ।
ਬ੍ਰਾਹਮੀ ਪਾਊਡਰ
- ਬ੍ਰਾਹਮੀ ਪਾਊਡਰ ਬਾਜ਼ਾਰ 'ਚ ਆਸਾਨੀ ਨਾਲ ਮਿਲ ਜਾਂਦਾ ਹੈ। ਤੁਸੀਂ ਇਸ ਨੂੰ 1/2 ਚਮਚ ਦੀ ਮਾਤਰਾ ’ਚ ਪਾਣੀ, ਦੁੱਧ ਜਾਂ ਸ਼ਹਿਦ ’ਚ ਮਿਲਾ ਕੇ ਲੈ ਸਕਦੇ ਹੋ। ਇਸ ਦਾ ਸੇਵਨ ਸਵੇਰੇ ਜਾਂ ਸ਼ਾਮ ਨੂੰ ਭੋਜਨ ਦੇ ਨਾਲ ਕੀਤਾ ਜਾ ਸਕਦਾ ਹੈ।
ਬ੍ਰਾਹਮੀ ਦੀ ਚਾਹ
- ਬ੍ਰਾਹਮੀ ਦੀਆਂ ਪੱਤੀਆਂ ਨੂੰ ਉਬਾਲ ਕੇ ਚਾਹ ਬਣਾਈ ਜਾ ਸਕਦੀ ਹੈ। ਇਸ ਦੇ ਲਈ ਬ੍ਰਾਹਮੀ ਦੇ ਤਾਜ਼ੇ ਜਾਂ ਸੁੱਕੇ ਪੱਤਿਆਂ ਨੂੰ ਪਾਣੀ 'ਚ ਉਬਾਲ ਲਓ, ਫਿਰ ਇਸ 'ਚ ਥੋੜ੍ਹਾ ਜਿਹਾ ਸ਼ਹਿਦ ਜਾਂ ਨਿੰਬੂ ਦਾ ਰਸ ਮਿਲਾ ਕੇ ਗਰਮਾ-ਗਰਮ ਪੀਓ।
ਬ੍ਰਾਹਮੀ ਦੇ ਕੈਪਸਿਊਲ ਜਾਂ ਟੈਬਲੇਟ
- ਜੇਕਰ ਤਾਜ਼ੇ ਪੱਤਿਆਂ ਦਾ ਸੇਵਨ ਕਰਨਾ ਸੰਭਵ ਨਹੀਂ ਹੈ, ਤਾਂ ਬਾਜ਼ਾਰ ’ਚ ਉਪਲਬਧ ਬ੍ਰਾਹਮੀ ਕੈਪਸਿਊਲ ਜਾਂ ਗੋਲੀਆਂ ਦਾ ਸੇਵਨ ਵੀ ਕੀਤਾ ਜਾ ਸਕਦਾ ਹੈ। ਹਾਲਾਂਕਿ, ਇਸਨੂੰ ਡਾਕਟਰ ਦੀ ਸਲਾਹ ਤੋਂ ਬਾਅਦ ਹੀ ਲੈਣਾ ਚਾਹੀਦਾ ਹੈ।
ਬ੍ਰਾਹਮੀ ਦਾ ਦੁੱਧ
- ਬ੍ਰਾਹਮੀ ਪਾਊਡਰ ਨੂੰ ਕੋਸੇ ਦੁੱਧ 'ਚ ਮਿਲਾ ਕੇ ਪੀਣ ਨਾਲ ਵੀ ਇਸ ਦੇ ਫਾਇਦੇ ਹੁੰਦੇ ਹਨ। ਇਹ ਦਿਮਾਗ ਨੂੰ ਆਰਾਮ ਦਿੰਦਾ ਹੈ ਅਤੇ ਚੰਗੀ ਨੀਂਦ ਲੈਣ ’ਚ ਮਦਦ ਕਰਦਾ ਹੈ।
ਸਾਵਧਾਨੀਆਂ :-
ਬ੍ਰਹਮੀ ਦਾ ਸੇਵਨ ਸੀਮਤ ਮਾਤਰਾ ’ਚ ਹੀ ਕਰਨਾ ਚਾਹੀਦਾ ਹੈ। ਜ਼ਿਆਦਾ ਸੇਵਨ ਨਾਲ ਬਦਹਜ਼ਮੀ ਜਾਂ ਪੇਟ ਦੀਆਂ ਹੋਰ ਸਮੱਸਿਆਵਾਂ ਹੋ ਸਕਦੀਆਂ ਹਨ। ਜੇਕਰ ਤੁਸੀਂ ਗਰਭਵਤੀ ਹੋ ਜਾਂ ਕਿਸੇ ਗੰਭੀਰ ਬਿਮਾਰੀ ਤੋਂ ਪੀੜਤ ਹੋ, ਤਾਂ Brahmi ਦਾ ਸੇਵਨ ਕਰਨ ਤੋਂ ਪਹਿਲਾਂ ਡਾਕਟਰ ਨਾਲ ਸਲਾਹ ਕਰੋ। ਇਸ ਦਾ ਨਿਯਮਤ ਅਤੇ ਮੱਧਮ ਸੇਵਨ ਤੁਹਾਡੀ ਮਾਨਸਿਕ ਅਤੇ ਸਰੀਰਕ ਸਿਹਤ ਲਈ ਫਾਇਦੇਮੰਦ ਹੈ ਪਰ ਜ਼ਿਆਦਾ ਸੇਵਨ ਨਾਲ ਕੁਝ ਮਾੜੇ ਪ੍ਰਭਾਵ ਹੋ ਸਕਦੇ ਹਨ। ਬ੍ਰਹਮੀ ਇਕ ਪ੍ਰਾਚੀਨ ਆਯੁਰਵੈਦਿਕ ਦਵਾਈ ਹੈ, ਜੋ ਦਿਮਾਗ ਨੂੰ ਤਿੱਖਾ ਕਰਨ ਅਤੇ ਸਮੁੱਚੀ ਮਾਨਸਿਕ ਸਿਹਤ ਨੂੰ ਸੁਧਾਰਨ ’ਚ ਮਦਦ ਕਰਦੀ ਹੈ। ਇਸ ਦਾ ਸਹੀ ਅਤੇ ਨਿਯਮਤ ਸੇਵਨ ਤੁਹਾਡੇ ਦਿਮਾਗ ਨੂੰ ਕਿਰਿਆਸ਼ੀਲ ਰੱਖੇਗਾ ਅਤੇ ਤੁਹਾਡੀ ਯਾਦਦਾਸ਼ਤ ਨੂੰ ਮਜ਼ਬੂਤ ਕਰੇਗਾ।
ਨੋਟ : ਕਿਸੇ ਵੀ ਘਰੇਲੂ ਨੁਸਖ਼ੇ ਨੂੰ ਵਰਤਣ ਤੋਂ ਪਹਿਲਾਂ ਮਾਹਿਰ ਦੀ ਸਲਾਹ ਜ਼ਰੂਰ ਲਓ। ਕਿਸੇ ਵੀ ਬਿਮਾਰੀ ਤੋਂ ਨਿਜ਼ਾਤ ਲਈ ਡਾਕਟਰ ਨਾਲ ਸੰਪਰਕ ਲਾਜ਼ਮੀ ਕਰੋ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8