ਸਰਦੀਆਂ ''ਚ ਸਿਹਤ ਲਈ ਵਰਦਾਨ ਨੇੇ ਕਾਲੇ ਤਿਲ, ਸਰੀਰਕ ਕਮਜ਼ੋਰੀ, ਤਣਾਅ ਤੇ ਹੱਡੀਆਂ ਦੇ ਦਰਦ ਨੂੰ ਕਰੇ ਛੂਮੰਤਰ

Saturday, Dec 17, 2022 - 11:47 AM (IST)

ਨਵੀਂ ਦਿੱਲੀ (ਬਿਊਰੋ)- ਸਰਦੀਆਂ 'ਚ ਕਾਲੇ ਤਿਲ ਦਾ ਸੇਵਨ ਕਰਨਾ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ ਕਿਉਂਕਿ ਇਸ ਦੀ ਤਾਸੀਰ ਗਰਮ ਹੁੰਦੀ ਹੈ ਤੇ ਇਹ ਸਰਦੀਆਂ 'ਚ ਸਾਡੇ ਸਰੀਰ ਨੂੰ ਗਰਮੀ ਪ੍ਰਦਾਨ ਕਰਦਾ ਹੈ  ਕਾਲੇ ਤਿਲ ਪ੍ਰੋਟੀਨ, ਕੈਲਸ਼ੀਅਮ, ਮੈਗਨੀਸ਼ੀਅਮ, ਕਾਪਰ, ਮੈਂਗਨੀਜ਼ ਅਤੇ ਫਾਈਬਰ ਵਰਗੇ ਗੁਣਾਂ ਨਾਲ ਭਰਪੂਰ ਹੁੰਦੇ ਹਨ। ਇਸੇ ਕਾਰਨ ਕਈ ਡਾਇਟੀਸ਼ੀਅਨ ਸਰਦੀਆਂ ਦੇ ਮੌਸਮ 'ਚ ਕਾਲੇ ਤਿਲ ਦਾ ਸੇਵਨ ਕਰਨ ਦੀ ਵੀ ਸਲਾਹ ਦਿੰਦੇ ਹਨ। ਅੱਜ ਅਸੀਂ ਤੁਹਾਨੂੰ ਕਾਲੇ ਤਿਲ ਦੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ-

ਹੱਡੀਆਂ ਨੂੰ ਕਰਨ ਮਜ਼ਬੂਤ ​

PunjabKesari

ਕਾਲੇ ਤਿਲਾਂ 'ਚ ਕੈਲਸ਼ੀਅਮ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ, ਜੋ ਹੱਡੀਆਂ ਨੂੰ ਮਜ਼ਬੂਤ​ਕਰਨ ਦਾ ਕੰਮ ਕਰਦਾ ਹੈ। ਅਜਿਹੇ 'ਚ ਤੁਸੀਂ ਕਾਲੇ ਤਿਲ ਨੂੰ ਆਪਣੀ ਡਾਈਟ 'ਚ ਸ਼ਾਮਲ ਕਰਕੇ ਗੋਡਿਆਂ ਅਤੇ ਜੋੜਾਂ ਦੇ ਦਰਦ ਦੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ।

ਕਮਜ਼ੋਰੀ ਦੂਰ ਕਰਨ 'ਚ ਮਦਦਗਾਰ

ਕੁਝ ਲੋਕ ਪੌਸ਼ਟਿਕ ਤੱਤਾਂ ਦੀ ਕਮੀ ਕਾਰਨ ਬਹੁਤ ਜਲਦੀ ਸਰੀਰਕ ਕਮਜ਼ੋਰੀ ਅਤੇ ਥਕਾਵਟ ਮਹਿਸੂਸ ਕਰਨ ਲੱਗਦੇ ਹਨ। ਅਜਿਹੇ 'ਚ ਕਾਲੇ ਤਿਲ ਦਾ ਸੇਵਨ ਕਰਨ ਨਾਲ ਸਰੀਰ 'ਚ ਪ੍ਰੋਟੀਨ ਦੀ ਮਾਤਰਾ ਪੂਰੀ ਹੋ ਸਕਦੀ ਹੈ ਅਤੇ ਤੁਸੀਂ ਯਕੀਨੀ ਤੌਰ 'ਤੇ ਪਹਿਲਾਂ ਨਾਲੋਂ ਜ਼ਿਆਦਾ ਊਰਜਾਵਾਨ ਬਣ ਸਕਦੇ ਹੋ।

ਦਿਲ ਨੂੰ ਰੱਖੇ ਸਿਹਤਮੰਦ

PunjabKesari

ਸਰਦੀਆਂ ਦੇ ਮੌਸਮ ਵਿੱਚ ਖੂਨ ਦਾ ਵਹਾਅ ਘੱਟ ਹੋਣ ਕਾਰਨ ਦਿਲ ਨਾਲ ਜੁੜੀਆਂ ਸਮੱਸਿਆਵਾਂ ਦਾ ਖਤਰਾ ਵੱਧ ਜਾਂਦਾ ਹੈ। ਦੂਜੇ ਪਾਸੇ ਸਰੀਰ ਨੂੰ ਨਿੱਘ ਦੇਣ ਦੇ ਨਾਲ-ਨਾਲ ਕਾਲੇ ਤਿਲ ਸਰੀਰ 'ਚ ਖੂਨ ਦਾ ਸੰਚਾਰ ਵੀ ਠੀਕ ਰੱਖਦਾ ਹੈ। ਜਿਸ ਨਾਲ ਦਿਲ ਨਾਲ ਜੁੜੀਆਂ ਬੀਮਾਰੀਆਂ ਦਾ ਖਤਰਾ ਕਾਫੀ ਹੱਦ ਤੱਕ ਘੱਟ ਹੋ ਜਾਂਦਾ ਹੈ।

ਇਹ ਵੀ ਪੜ੍ਹੋ : ਸਿਹਤ ਲਈ ਬੇਹੱਦ ਗੁਣਕਾਰੀ ਹਨ 'ਪਾਨ ਦੇ ਪੱਤੇ', ਮੂੰਹ ਦੀ ਬਦਬੂ ਸਣੇ ਕਈ ਸਮੱਸਿਆਵਾਂ ਤੋਂ ਮਿਲਦੀ ਹੈ ਰਾਹਤ

ਬਵਾਸੀਰ ਦੀ ਸਮੱਸਿਆ ਤੋਂ ਪਾਓ ਛੁਟਕਾਰਾ

ਕਾਲੇ ਤਿਲ ਬਵਾਸੀਰ ਵਰਗੀਆਂ ਬੀਮਾਰੀਆਂ ਨਾਲ ਲੜਨ 'ਚ ਵੀ ਮਦਦਗਾਰ ਹੈ। ਇਸ ਦੇ ਲਈ ਤੁਸੀਂ ਰੋਜ਼ਾਨਾ ਠੰਡੇ ਪਾਣੀ ਦੇ ਨਾਲ ਕਾਲੇ ਤਿਲ ਦਾ ਸੇਵਨ ਕਰਕੇ ਬਵਾਸੀਰ ਤੋਂ ਛੁਟਕਾਰਾ ਪਾ ਸਕਦੇ ਹੋ।

ਖੂਨ ਦੇ ਦੌਰੇ ਨੂੰ ਬਣਾਉਣ ਆਮ ਵਾਂਗ

ਹਰ ਰੋਜ਼ ਕਾਲੇ ਤਿਲ ਖਾਣ ਨਾਲ ਸਰੀਰ 'ਚ ਖੂਨ ਦਾ ਸੰਚਾਰ ਠੀਕ ਰਹਿੰਦਾ ਹੈ। ਦੂਜੇ ਪਾਸੇ ਕਾਲੇ ਤਿਲ ਦੇ ਤੇਲ ਨਾਲ ਮਾਲਿਸ਼ ਕਰਨ ਨਾਲ ਵੀ ਚਮੜੀ 'ਚ ਨਿਖਾਰ ਆਉਂਦਾ ਹੈ।

ਦੰਦਾਂ ਨੂੰ ਬਣਾਉਣ ਮਜ਼ਬੂਤ ​

PunjabKesari

ਰੋਜ਼ਾਨਾ ਸਵੇਰੇ ਕਾਲੇ ਤਿਲ ਚਬਾਉਣ ਨਾਲ ਦੰਦ ਮਜ਼ਬੂਤ ਹੁੰਦੇ ਹਨ। ਇੰਨਾ ਹੀ ਨਹੀਂ ਕਾਲੇ ਤਿਲ ਖਾਣ ਨਾਲ ਦੰਦਾਂ ਅਤੇ ਮੂੰਹ ਨਾਲ ਜੁੜੀਆਂ ਹੋਰ ਸਮੱਸਿਆਵਾਂ ਵੀ ਦੂਰ ਹੁੰਦੀਆਂ ਹਨ।

ਤਣਾਅ ਤੋਂ ਰਾਹਤ ਦਿੰਦੇ ਹਨ

ਕਾਲੇ ਤਿਲਾਂ 'ਚ ਮੌਜੂਦ ਭਰਪੂਰ ਪੋਸ਼ਕ ਤੱਤ ਤਣਾਅ ਨੂੰ ਘੱਟ ਕਰਨ 'ਚ ਕਾਫੀ ਕਾਰਗਰ ਸਾਬਤ ਹੋ ਸਕਦੇ ਹਨ। ਦੂਜੇ ਪਾਸੇ ਹਰ ਰੋਜ਼ ਕਾਲੇ ਤਿਲ ਖਾਣ ਨਾਲ ਮਾਨਸਿਕ ਸਮੱਸਿਆਵਾਂ ਨੂੰ ਵੀ ਅਲਵਿਦਾ ਕਿਹਾ ਜਾ ਸਕਦਾ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News