ਖੁਰਾਕ ’ਚ ਜ਼ਰੂਰ ਸ਼ਾਮਲ ਕਰੋ ਕਾਲਾ ਲੂਣ, ਕਬਜ਼ ਸਣੇ ਕਈ ਸਮੱਸਿਆਵਾਂ ਤੋਂ ਮਿਲੇਗੀ ਨਿਜ਼ਾਤ
Friday, Mar 12, 2021 - 12:12 PM (IST)
ਨਵੀਂ ਦਿੱਲੀ- ਆਯੁਰਵੈਦਿਕ ਦੇ ਅਨੁਸਾਰ ਕਾਲਾ ਲੂਣ ਆਪਣੇ ਆਹਾਰ ਵਿਚ ਜ਼ਰੂਰ ਸ਼ਾਮਲ ਕਰੋ। ਇਹ ਕਈ ਬੀਮਾਰੀਆਂ ਨੂੰ ਦੂਰ ਕਰਦਾ ਹੈ ਰੋਜ਼ਾਨਾ ਸਵੇਰੇ ਖਾਲੀ ਢਿੱਡ ਕਾਲੇ ਲੂਣ ਦਾ ਪਾਣੀ ਪੀਓ ਕੋਲੇਸਟਰੋਲ, ਮੋਟਾਪਾ, ਹਾਈ ਬਲੱਡ ਪ੍ਰੈਸ਼ਰ, ਸ਼ੂਗਰ ਅਤੇ ਕਈ ਹੋਰ ਬੀਮਾਰੀਆਂ ਵੀ ਦੂਰ ਹੁੰਦੀਆਂ ਹਨ।
ਕਾਲੇ ਲੂਣ ਦਾ ਪਾਣੀ ਬਣਾਉਣ ਦੀ ਵਿਧੀ
ਰਾਤ ਨੂੰ ਇਕ ਗਿਲਾਸ ਪਾਣੀ ਵਿਚ ਅੱਧਾ ਚਮਚਾ ਕਾਲਾ ਲੂਣ ਮਿਲਾ ਕੇ ਰੱਖੋ ਅਤੇ ਸਵੇਰੇ-ਸਵੇਰੇ ਇਸ ਪਾਣੀ ਵਿਚ ਹੋਰ ਕਾਲਾ ਲੂਣ ਮਿਲਾਓ ਜਦੋਂ ਇਸ ਤਰ੍ਹਾਂ ਹੋ ਜਾਵੇ ਕਿ ਕਾਲਾ ਲੂਣ ਨਹੀਂ ਘੁਲ ਰਿਹਾ ਤਾਂ ਇਹ ਪਾਣੀ ਪੀ ਲਓ।
ਇਹ ਵੀ ਪੜ੍ਹੋ:Beauty Tips: ਚਿਹਰੇ ਨੂੰ ਚਮਕਦਾਰ ਬਣਾਉਣ ਲਈ ਚੌਲ਼ਾਂ ਦੇ ਆਟੇ 'ਚ ਮਿਲਾ ਕੇ ਲਗਾਓ ਇਹ ਵਸਤੂਆਂ
ਕਾਲੇ ਲੂਣ ਦੇ ਫ਼ਾਇਦੇ
ਕਬਜ਼ ਦੀ ਸਮੱਸਿਆ
ਕਬਜ਼ ਦੀ ਸਮੱਸਿਆ ਹੋਣ ਤੇ ਰਾਤ ਨੂੰ ਕਾਲੇ ਲੂਣ ਵਾਲਾ ਪਾਣੀ ਪੀਓ। ਕਾਲੇ ਲੂਣ ਕਰਕੇ ਖਾਣਾ ਜਲਦੀ ਹਜ਼ਮ ਹੋ ਜਾਂਦਾ ਹੈ ਜਿਸ ਕਰਕੇ ਸਵੇਰੇ ਸਮੇਂ ਢਿੱਡ ਸਾਫ ਹੋ ਜਾਵੇਗਾ।
ਗੈਸ ਦੀ ਸਮੱਸਿਆ
ਤਾਂਬੇ ਦੇ ਭਾਂਡੇ ਵਿਚ ਅੱਧਾ ਚਮਚਾ ਕਾਲਾ ਲੂਣ ਗਰਮ ਕਰੋ। ਫਿਰ ਇਸ ਲੂਣ ਨੂੰ ਇਕ ਗਿਲਾਸ ਪਾਣੀ ਵਿਚ ਮਿਲਾ ਕੇ ਪੀਓ। ਗੈਸ ਦੀ ਸਮੱਸਿਆ ਠੀਕ ਹੋ ਜਾਵੇਗੀ।
ਇਹ ਵੀ ਪੜ੍ਹੋ:Beauty Tips: ਚਿਹਰੇ ਦੀ ਖ਼ੂਬਸੂਰਤੀ ਵਧਾਉਣ ਦੇ ਨਾਲ-ਨਾਲ ਵਾਲ਼ਾਂ ਲਈ ਵੀ ਲਾਹੇਵੰਦ ਹੈ ਗੁਲਾਬ ਜਲ
ਕੋਲੈਸਟ੍ਰੋਲ ਅਤੇ ਹਾਈ ਬਲੱਡ ਪ੍ਰੈਸ਼ਰ
ਰੋਜ਼ਾਨਾ ਦਹੀਂ ਵਿਚ ਕਾਲਾ ਲੂਣ ਮਿਲਾ ਕੇ ਖਾਓ ਕਿਉਂਕਿ ਕਾਲਾ ਲੂਣ ਖ਼ੂਨ ਨੂੰ ਪਤਲਾ ਰੱਖਦਾ ਹੈ। ਜਿਸ ਕਰਕੇ ਹਾਈ ਕੋਲੈਸਟ੍ਰੋਲ ਅਤੇ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਨਹੀਂ ਹੁੰਦੀ।
ਸਿੱਕਰੀ ਦੀ ਸਮੱਸਿਆ
ਸਿੱਕਰੀ ਅਤੇ ਵਾਲ਼ ਝੜਨ ਦੀ ਸਮੱਸਿਆ ਰਹਿੰਦੀ ਹੈ ਤਾਂ ਹਫਤੇ ਵਿਚ ਇਕ ਵਾਰ ਕਾਲਾ ਲੂਣ ਅਤੇ ਟਮਾਟਰ ਦਾ ਰਸ ਵਾਲ਼ਾਂ ਵਿਚ ਲਗਾਓ।
ਬੱਚਿਆਂ ਲਈ ਫਾਇਦੇਮੰਦ
ਆਪਣੇ ਬੱਚਿਆਂ ਦੇ ਖਾਣੇ ਵਿੱਚ ਥੋੜ੍ਹਾ ਕਾਲਾ ਲੂਣ ਜ਼ਰੂਰ ਮਿਲਾ ਕੇ ਦਿਓ। ਇਸ ਨਾਲ ਬੱਚਿਆਂ ਨੂੰ ਕਫ਼ ਅਤੇ ਢਿੱਡ ਦੀ ਕੋਈ ਸਮੱਸਿਆ ਨਹੀਂ ਹੁੰਦੀ ।
ਛਾਤੀ ਵਿਚ ਜਲਨ
ਛਾਤੀ ਵਿਚ ਜਲਣ ਦੀ ਸਮੱਸਿਆ ਹੋਣ ਤੇ ਕਾਲੇ ਲੂਣ ਦੀ ਜ਼ਰੂਰ ਵਰਤੋਂ ਕਰੋ। ਇਹ ਢਿੱਡ ਵਿਚ ਜਾ ਕੇ ਐਸਿਡ ਨੂੰ ਵਧਣ ਨਹੀਂ ਦਿੰਦਾ। ਜਿਸ ਨਾਲ ਛਾਤੀ ਵਿਚ ਜਲਣ ਅਤੇ ਐਸੀਡਿਟੀ ਦੀ ਸਮੱਸਿਆ ਨਹੀਂ ਹੁੰਦੀ।
ਜੋੜਾਂ ਦੇ ਦਰਦ
ਇਕ ਕੱਪੜੇ ਵਿਚ ਇਕ ਕੱਪ ਕਾਲਾ ਲੂਣ ਬੰਨ੍ਹ ਕੇ ਪੋਟਲੀ ਬਣਾ ਲਓ ਅਤੇ ਇਸ ਨੂੰ ਗਰਮ ਕਰਕੇ ਜੋੜਾਂ ਤੇ ਸੇਕ ਕਰੋ। ਜਿਸ ਨਾਲ ਜੋੜਾਂ ਦਾ ਦਰਦ ਠੀਕ ਹੋ ਜਾਵੇਗਾ।
ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।