ਸਰੀਰ ਦੀਆਂ ਕਈ ਬੀਮਾਰੀਆਂ ਨੂੰ ਦੂਰ ਕਰਨ ’ਚ ਮਦਦ ਕਰਦੇ ਹਨ ਭਿੱਜੇ ਹੋਏ ਛੋਲੇ
Tuesday, Jun 23, 2020 - 03:33 PM (IST)
ਜਲੰਧਰ - ਕਾਲੇ ਛੋਲੇ, ਬਾਦਾਮ ਵਰਗੇ ਮਹਿੰਗੇ ਡਰਾਈ ਫਰੂਟ ਤੋਂ ਵੀ ਜ਼ਿਆਦਾ ਫਾਇਦੇਮੰਦ ਹੁੰਦੇ ਹਨ। ਇਸ 'ਚ ਪ੍ਰੋਟੀਨ, ਫਾਈਬਰ, ਮਿਨਰਲਸ, ਵਿਟਾਮਿਨ ਅਤੇ ਆਇਰਨ ਭਰਪੂਰ ਮਾਤਰਾ 'ਚ ਹੁੰਦੇ ਹਨ, ਜੋ ਪ੍ਰਤੀਰੋਧੀ ਸਮਰੱਥਾ ਨੂੰ ਮਜ਼ਬੂਤ ਬਣਾਉਣ 'ਚ ਮਦਦਗਾਰ ਹੈ। ਸਵੇਰੇ ਖਾਲੀ ਪੇਟ ਭਿੱਜੇ ਹੋਏ ਛੋਲੇ ਖਾਣ ਨਾਲ ਕਈ ਤਰ੍ਹਾਂ ਦੀਆਂ ਸਿਹਤ ਸੰਬੰਧੀ ਸਮੱਸਿਆਵਾਂ ਤੋਂ ਆਸਾਨੀ ਨਾਲ ਛੁਟਕਾਰਾ ਮਿਲ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਭਿੱਜੇ ਹੋਏ ਛੋਲੇ ਖਾਣ ਦੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਸ ਬਾਰੇ...
ਛੋਲੇ ਖਾਣ ਦਾ ਸਹੀ ਤਰੀਕਾ
ਮੁੱਠੀ ਭਰ ਛੋਲਿਆਂ ਨੂੰ ਮਿੱਟੀ ਦੇ ਭਾਂਡੇ 'ਚ ਭਿਓਂ ਕੇ ਰੱਖ ਦਿਓ। ਰਾਤ ਭਰ ਇਸ ਨੂੰ ਇੰਝ ਹੀ ਰਹਿਣ ਦਿਓ ਅਤੇ ਸਵੇਰੇ ਉੱਠ ਕੇ ਪਾਣੀ ਨੂੰ ਕੱਢ ਕੇ ਛੋਲਿਆਂ ਨੂੰ ਖਾ ਲਓ।
ਛੋਲੇ ਖਾਣ ਦੇ ਫਾਇਦੇ
1. ਕਬਜ਼ ਤੋਂ ਰਾਹਤ
ਭਿੱਜੇ ਹੋਏ ਛੋਲਿਆਂ 'ਚ ਢੇਰ ਸਾਰੇ ਫਾਈਬਰਸ ਹੁੰਦੇ ਹਨ, ਜੋ ਪਾਚਨ ਕਿਰਿਆ ਨੂੰ ਦਰੁਸਤ ਕਰਕੇ ਪੇਟ ਸਾਫ ਕਰਨ 'ਚ ਮਦਦਗਾਰ ਹੈ। ਇਸ ਨੂੰ ਖਾਣ ਨਾਲ ਕਬਜ਼ ਵਰਗੀ ਪ੍ਰੇਸ਼ਾਨੀ ਆਸਾਨੀ ਨਾਲ ਦੂਰ ਹੋ ਜਾਂਦੀ ਹੈ।
2. ਭਰਪੂਰ ਐਨਰਜੀ
ਇਹ ਐਨਰਜੀ ਦਾ ਚੰਗਾ ਸਰੋਤ ਹੈ। ਰੋਜ਼ਾਨਾ ਇਸ ਦਾ ਸੇਵਨ ਕਰਨ ਨਾਲ ਸਰੀਰਕ ਕਮਜ਼ੋਰੀ ਦੂਰ ਹੋਣ ਲੱਗਦੀ ਹੈ।
3. ਯੂਰਿਨ ਸਬੰਧੀ ਸਮੱਸਿਆ ਦੂਰ ਕਰੇ
ਵਾਰ-ਵਾਰ ਯੂਰਿਨ ਆਉਣ ਦੀ ਪ੍ਰੇਸ਼ਾਨੀ ਹੈ ਤਾਂ ਭਿੱਜੇ ਹੋਏ ਛੋਲਿਆਂ ਨਾਲ ਗੁੜ ਦਾ ਸੇਵਨ ਕਰਨ ਨਾਲ ਫਾਇਦਾ ਮਿਲਦਾ ਹੈ।
4. ਭਾਰ ਵਧਾਏ
ਘੱਟ ਵਜ਼ਨ ਕਰਕੇ ਪ੍ਰੇਸ਼ਾਨ ਲੋਕਾਂ ਲਈ ਭਿੱਜੇ ਹੋਏ ਛੋਲਿਆਂ ਦਾ ਸੇਵਨ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਇਸ ਨੂੰ ਰੋਜ਼ਾਨਾ ਖਾਣ ਨਾਲ ਮਸਲਸ ਮਜ਼ਬੂਤ ਹੋਣ ਲੱਗਦੇ ਹਨ।
5. ਕਿਡਨੀ ਨੂੰ ਸਿਹਤਮੰਦ ਰੱਖੇ
ਜਿਨ੍ਹਾਂ ਲੋਕਾਂ ਨੂੰ ਕਿਡਨੀ ਨਾਲ ਜੁੜੀਆਂ ਪ੍ਰੇਸ਼ਾਨੀਆਂ ਹਨ ਉਨ੍ਹਾਂ ਲਈ ਛੋਲਿਆਂ ਦਾ ਸੇਵਨ ਬਹੁਤ ਹੀ ਫਾਇਦੇਮੰਦ ਹੈ। ਛੋਲੇ ਕਿਡਨੀ 'ਚੋਂ ਐਕਸਟਰਾ ਸਾਲਟ ਕੱਢਣ 'ਚ ਮਦਦਗਾਰ ਹੈ, ਜਿਸ ਨਾਲ ਕਿਡਨੀ ਸਿਹਤਮੰਦ ਰਹਿੰਦੀ ਹੈ।
ਸਰੀਰ ਦੀਆਂ ਇਨ੍ਹਾਂ ਬੀਮਾਰੀਆਂ ਨੂੰ ਜੜ੍ਹ ਤੋਂ ਖ਼ਤਮ ਕਰਦੀ ਹੈ ‘ਸੌਂਫ’, ਕਰੋ ਇੰਝ ਵਰਤੋਂ
6. ਸਰਦੀ-ਜ਼ੁਕਾਮ ਤੋਂ ਬਚਾਅ
ਇਸ ਨੂੰ ਖਾਣ ਨਾਲ ਪ੍ਰਤੀਰੋਧੀ ਸਮਰੱਥਾ ਮਜ਼ਬੂਤ ਹੁੰਦੀ ਹੈ, ਜਿਸ ਨਾਲ ਸਰਦੀ-ਜ਼ੁਕਾਮ ਵਰਗੀਆਂ ਛੋਟੀਆਂ-ਮੋਟੀਆਂ ਪ੍ਰੇਸ਼ਾਨੀਆਂ ਤੋਂ ਬਚਾਅ ਰਹਿੰਦਾ ਹੈ।
7. ਸਿਹਤਮੰਦ ਦਿਲ
ਕੋਲੈਸਟਰੋਲ ਲੈਵਲ ਨੂੰ ਕੰਟਰੋਲ 'ਚ ਕਰਨ ਲਈ ਵੀ ਭਿੱਜੇ ਛੋਲਿਆਂ ਦਾ ਸੇਵਨ ਫਾਇਦੇਮੰਦ ਹੈ। ਇਸ ਦਾ ਸੇਵਨ ਕਰਨ ਨਾਲ ਦਿਲ ਦੀਆਂ ਬੀਮਾਰੀਆਂ ਦਾ ਖਤਰਾ ਘੱਟ ਹੋ ਜਾਂਦਾ ਹੈ।
8. ਡਾਇਬਿਟੀਜ਼ ਕੰਟਰੋਲ ਕਰੇ
ਰੋਜ਼ਾਨਾ ਭਿੱਜੇ ਹੋਏ ਛੋਲੇ ਖਾਣ ਨਾਲ ਮੈਟਾਬਾਲੀਜ਼ਮ ਮਜ਼ਬੂਤ ਹੋਣਾ ਸ਼ੁਰੂ ਹੋ ਜਾਂਦਾ ਹੈ, ਜਿਸ ਨਾਲ ਡਾਇਬਿਟੀਜ਼ ਕੰਟਰੋਲ 'ਚ ਰਹਿੰਦੀ ਹੈ।
9. ਅਨੀਮੀਆ ਤੋਂ ਰਾਹਤ
ਆਇਰਨ ਦੀ ਕਮੀ ਨੂੰ ਦੂਰ ਕਰਨ ਲਈ ਕਾਲੇ ਛੋਲੇ ਬੈਸਟ ਹਨ। ਇਸ ਨਾਲ ਬਲੱਡ ਕੁਦਰਤੀ ਤਰੀਕਿਆਂ ਨਾਲ ਸਾਫ ਵੀ ਹੋਣ ਲੱਗਦਾ ਹੈ।
ਚਿਹਰੇ ਨੂੰ ਚਮਕਦਾਰ ਬਣਾਉਣ ਦੇ ਨਾਲ-ਨਾਲ ਮੂੰਹ ਦੇ ਛਾਲੇ ਦੂਰ ਕਰਦਾ ਹੈ ‘ਗੁਲਕੰਦ’