ਹਲਦੀ ਵਾਲੇ ਦੁੱਧ ਦੇ ਫ਼ਾਇਦੇ

Saturday, Oct 26, 2024 - 11:14 AM (IST)

ਹਲਦੀ ਵਾਲੇ ਦੁੱਧ ਦੇ ਫ਼ਾਇਦੇ

ਹੈਲਥ ਡੈਸਕ Turmeric Milk Benefits : ਹਲਦੀ ਇੱਕ ਅਜਿਹਾ ਤੱਤ ਹੈ, ਜੋ ਸਿਹਤ ਲਈ ਬਹੁਤ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਆਯੁਰਵੈਦ 'ਚ ਹਲਦੀ ਨੂੰ ਬਿਹਤਰੀਨ ਨੈਚੁਰਲ ਐਂਟੀ-ਬਾਯੋਟਿਕ ਮੰਨਿਆ ਗਿਆ ਹੈ। ਹਲਦੀ 'ਚ ਵਿਟਾਮਿਨ, ਕੈਲਸ਼ੀਅਮ, ਆਇਰਨ, ਐਂਟੀ-ਆਕਸੀਡੈਂਟ, ਐਂਟੀ-ਬੈਕਟਰੀਅਲ, ਐਂਟੀ-ਵਾਇਰਲ ਗੁਣ ਹੁੰਦੇ ਹਨ। ਇਹ ਚਮੜੀ ਅਤੇ ਸਰੀਰ ਦੇ ਕਈ ਰੋਗਾਂ ਨੂੰ ਠੀਕ ਕਰ ਦਿੰਦਾ ਹੈ। ਹਲਦੀ ਅਤੇ ਦੁੱਧ ਦੋਵੇਂ ਗੁਣਕਾਰੀ ਹਨ। ਜੇਕਰ ਇਨ੍ਹਾਂ ਨੂੰ ਇਕੱਠਾ ਮਿਲਾ ਕੇ ਸੇਵਨ ਕੀਤਾ ਜਾਵੇ ਤਾਂ ਫ਼ਾਇਦੇ ਦੁੱਗਣੇ ਹੋ ਜਾਂਦੇ ਹਨ। ਹਲਦੀ ਵਾਲਾ ਦੁੱਧ ਪੀਣ ਨਾਲ ਸਰੀਰ ਦੇ ਦਰਦਾਂ ਤੋਂ ਹੀ ਨਹੀਂ ਸਗੋਂ ਕਈ ਗੰਭੀਰ ਬੀਮਾਰੀਆਂ ਤੋਂ ਵੀ ਛੁਟਕਾਰਾ ਮਿਲਦਾ ਹੈ। ਇਸ ਲਈ ਇੱਕ ਗਿਲਾਸ ਦੁੱਧ ਵਿੱਚ 2 ਚੁਟਕੀਆਂ ਹਲਦੀ ਮਿਲਾ ਕੇ ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਜ਼ਰੂਰ ਪੀਓ, ਜਿਸ ਨਾਲ ਸਰੀਰ ਦੀਆਂ ਕਈ ਬੀਮਾਰੀਆਂ ਦੂਰ ਹੋਣਗੀਆਂ। ਹਲਦੀ ਵਾਲਾ ਦੁੱਧ ਪੀਣ ਨਾਲ ਕਿਹੜੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ, ਦੇ ਬਾਰੇ ਆਓ ਜਾਣਦੇ ਹਾਂ...

ਇਹ ਵੀ ਪੜ੍ਹੋ- Dhanteras 'ਤੇ ਖਰੀਦਣ ਜਾ ਰਹੇ ਹੋ ਵਾਹਨ ਤਾਂ ਜਾਣ ਲਓ ਸ਼ੁੱਭ ਮਹੂਰਤ
ਮਜ਼ਬੂਤ ਹੁੰਦੀਆਂ ਹਨ ਹੱਡੀਆਂ  
ਰੋਜ਼ਾਨਾ ਇਕ ਗਿਲਾਸ (Turmeric Milk Benefits) ਹਲਦੀ ਵਾਲਾ ਦੁੱਧ ਪੀਣ ਨਾਲ ਸਰੀਰ ਨੂੰ ਲੋੜੀਂਦੀ ਮਾਤਰਾ 'ਚ ਕੈਲਸ਼ੀਅਮ ਮਿਲਦਾ ਹੈ। ਇਸ ਦੁੱਧ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਅਤੇ ਸਰੀਰ ਸਡੋਲ ਹੁੰਦਾ ਹੈ। ਜੋੜਾਂ ਦੇ ਦਰਦਾਂ ਤੋਂ ਵੀ ਜਲਦੀ ਰਾਹਤ ਮਿਲਦੀ ਹੈ।
ਗਠੀਏ ਦੇ ਦਰਦ ਤੋਂ ਰਾਹਤ
ਰੋਜ਼ਾਨਾ ਹਲਦੀ ਵਾਲਾ ਦੁੱਧ ਪੀਣ ਨਾਲ ਗਠੀਏ ਕਾਰਨ ਹੋਣ ਵਾਲੀ ਸੋਜ ਦੂਰ ਹੋ ਜਾਂਦੀ ਹੈ। ਇਹ ਜੋੜਾਂ ਅਤੇ ਮਾਸਪੇਸ਼ੀਆਂ ਨੂੰ ਲਚਕੀਲਾ ਬਣਾਉਣ ਦਾ ਕੰਮ ਕਰਦਾ ਹੈ ਅਤੇ ਦਰਦ ਨੂੰ ਘੱਟ ਕਰਨ ਦਾ ਕੰਮ ਕਰਦਾ ਹੈ। ਰੋਜ਼ਾਨਾ ਹਲਦੀ ਵਾਲਾ ਦੁੱਧ ਪੀਣ ਨਾਲ ਯਾਦਦਾਸ਼ਤ ਤੇ ਦਿਮਾਗ ਦੀ ਕਾਰਜਸ਼ੀਲਤਾ 'ਚ ਸੁਧਾਰ ਹੁੰਦਾ ਹੈ।

PunjabKesari

ਇਹ ਵੀ ਪੜ੍ਹੋ- ਇਹ ਵੀ ਪੜ੍ਹੋ- Dhanteras 'ਤੇ ਭੁੱਲ ਕੇ ਵੀ ਨਾ ਕਰੋ ਇਨ੍ਹਾਂ ਚੀਜ਼ਾਂ ਦੀ ਖਰੀਦਾਰੀ, ਹੋ ਸਕਦੈ ਭਾਰੀ ਨੁਕਸਾਨ
ਚਿਹਰਾ ਬਣਾਵੇ ਚਮਕਦਾਰ 
ਰੋਜ਼ਾਨਾ ਹਲਦੀ ਵਾਲੇ ਦੁੱਧ ਪੀਣ ਨਾਲ ਚਿਹਰਾ ਚਮਕਣ ਲੱਗਦਾ ਹੈ। ਚਿਹਰੇ ਦਾ ਨਿਖ਼ਾਰ ਵਧਾਉਣ ਲਈ (Turmeric Milk Benefits) ਹਲਦੀ ਵਾਲਾ ਦੁੱਧ ਰੂੰ ਦੀ ਮਦਦ ਨਾਲ ਚਿਹਰੇ 'ਤੇ ਲਗਾਓ। ਇਸ ਨਾਲ ਚਮੜੀ ਦੀ ਗੁਣਵੱਤਾ ਵਿੱਚ ਵੀ ਸੁਧਾਰ ਹੁੰਦਾ ਹੈ।
ਬਲੱਡ ਸਰਕੂਲੇਸ਼ਨ ਰੱਖੇ ਠੀਕ 
ਹਲਦੀ ਨੂੰ ਬਲੱਡ ਪਿਊਯੋਫਾਇਰ ਮੰਨਿਆ ਗਿਆ ਹੈ। ਇਹ ਸਰੀਰ 'ਚ ਬਲੱਡ ਸਰਕੂਲੇਸ਼ਨ ਨੂੰ ਮਜ਼ਬੂਤ ਬਣਾਉਂਦਾ ਹੈ। ਇਹ ਖੂਨ ਨੂੰ ਪਤਲਾ ਕਰਨ ਵਾਲਾ ਅਤੇ ਖੂਨ ਵਾਹਿਕਾਂ ਦੀ ਗੰਦਗੀ ਨੂੰ ਸਾਫ਼ ਕਰਦਾ ਹੈ। ਇਹ ਦਿਲ ਦੀਆਂ ਬੀਮਾਰੀਆਂ ਦੇ ਖ਼ਤਰੇ ਨੂੰ ਘਟਾਉਂਦਾ ਹੈ।
ਇਮਿਊਨ ਸਿਸਟਮ ਕਮਜ਼ੋਰ 
ਬਦਲਦੇ ਮੌਸਮ 'ਚ ਲੋਕ ਛੋਟੀਆਂ-ਮੋਟੀਆਂ ਬੀਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ, ਜਿਸ ਕਾਰਨ ਇਮਿਊਨ ਸਿਸਟਮ ਕਮਜ਼ੋਰ ਹੋ ਜਾਂਦਾ ਹੈ। ਇਸ ਹਾਲਤ ਵਿੱਚ ਲੋਕ ਆਪਣੀ ਖੁਰਾਕ ਵਿੱਚ ਹਲਦੀ ਵਾਲਾ ਦੁੱਧ ਜ਼ਰੂਰ ਸ਼ਾਮਲ ਕਰਨ, ਜਿਸ ਨਾਲ ਸਰੀਰ ਨੂੰ ਬਹੁਤ ਫ਼ਾਇਦਾ ਹੋਵੇਗਾ।

ਇਹ ਵੀ ਪੜ੍ਹੋ- ਜਾਣੋ ਕਦੋਂ ਮਨਾਈ ਜਾਵੇਗੀ 'Rama Ekadashi' ਅਤੇ ਕੀ ਹੈ ਇਸ ਦਾ ਮਹੱਤਵ
ਲੀਵਰ ਨੂੰ ਬਣਾਉਂਦਾ ਹੈ ਮਜ਼ਬੂਤ (Turmeric Milk Benefits)
ਹਲਦੀ ਵਾਲਾ ਦੁੱਧ ਲੀਵਰ ਨੂੰ ਮਜ਼ਬੂਤ ਬਣਾਉਂਦਾ ਹੈ। ਇਹ ਲੀਵਰ ਨਾਲ ਸੰਬੰਧਿਤ ਸਮੱਸਿਆਵਾਂ ਤੋਂ ਸਰੀਰ ਦੀ ਰੱਖਿਆ ਕਰਦਾ ਹੈ।

PunjabKesari
ਪੀਰੀਅਡਸ ਦੇ ਦਰਦ ਤੋਂ ਮਿਲਦੀ ਹੈ ਰਾਹਤ
ਜਿਨ੍ਹਾਂ ਔਰਤਾਂ ਨੂੰ ਪੀਰੀਅਡਸ ਦੇ ਸਮੇਂ ਦਰਦ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ, ਉਨ੍ਹਾਂ ਲਈ ਹਲਦੀ ਵਾਲਾ ਦੁੱਧ ਬਹੁਤ ਫ਼ਾਇਦੇਮੰਦ ਹੁੰਦਾ ਹੈ। ਹਲਦੀ ਵਾਲਾ ਦੁੱਧ ਪੀਣ ਨਾਲ ਪੀਰੀਅਡਸ 'ਚ ਹੋਣ ਵਾਲੇ ਦਰਦ ਤੋਂ ਕਾਫ਼ੀ ਰਾਹਤ ਮਿਲਦੀ ਹੈ ਅਤੇ ਇਸ ਨਾਲ ਕਈ ਬੀਮਾਰੀਆਂ ਠੀਕ ਹੋ ਜਾਂਦੀਆਂ ਹਨ।
ਢਿੱਡ ਨਾਲ ਸਬੰਧਿਤ ਸਮੱਸਿਆਵਾਂ  (Turmeric Milk Benefits)
ਹਲਦੀ ਵਾਲਾ ਦੁੱਧ ਢਿੱਡ ਨਾਲ ਸਬੰਧਿਤ ਸਮੱਸਿਆਵਾਂ ਤੋਂ ਰਾਹਤ ਦਿਵਾਉਣ ਦਾ ਕੰਮ ਕਰਦਾ ਹੈ। ਹਲਦੀ ਵਾਲਾ ਦੁੱਧ ਪੀਣ ਨਾਲ ਪਾਚਨ ਕਿਰਿਆ ਵਿੱਚ ਸੁਧਾਰ ਆਉਂਦਾ ਹੈ, ਜਿਸ ਨਾਲ ਸਬੰਧਿਤ ਸਮੱਸਿਆਵਾਂ ਜਿਵੇਂ ਕਬਜ਼, ਐਸੀਡਿਟੀ ਆਦਿ ਤੋਂ ਰਾਹਤ ਮਿਲ ਜਾਂਦੀ ਹੈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

Aarti dhillon

Content Editor

Related News