ਸਰੀਰ ਦੀਆਂ ਕਈ ਬੀਮਾਰੀਆਂ ਨੂੰ ਜੜ੍ਹ ਤੋਂ ਦੂਰ ਕਰਦਾ ਹੈ ''ਖਰਬੂਜਾ'', ਜਾਣੋ ਹੈਰਾਨੀਜਨਕ ਫਾਇਦੇ

05/10/2019 2:00:56 PM

ਜਲੰਧਰ (ਬਿਊਰੋ) : ਗਰਮੀਆਂ ਦਾ ਇਕ ਖਾਸ ਫਲ 'ਖਰਬੂਜਾ' ਹੈ। ਕਈ ਲੋਕ ਇਸ ਨੂੰ ਘੱਟ ਪੱਕਿਆ ਹੋਇਆ ਪਸੰਦ ਕਰਦੇ ਹਨ ਤਾਂ ਕੁਝ ਇਸ ਨੂੰ ਪੂਰਾ ਪਕਾ ਕੇ ਖਾਣਾ ਪਸੰਦ ਕਰਦੇ ਹਨ। ਸ਼ੁਰੂਆਤ 'ਚ ਇਹ ਹਰੇ ਰੰਗ ਦਾ ਹੁੰਦਾ ਹੈ ਪਰ ਪੱਕਣ ਤੋਂ ਬਾਅਦ ਇਹ ਪੀਲੇ/ਨਾਰੰਗ ਰੰਗ ਦਾ ਹੋ ਜਾਂਦਾ ਹੈ। ਖਰਬੂਜਾ ਕਈ ਤਰ੍ਹਾਂ ਦੇ ਵਿਟਾਮਿਨ ਅਤੇ ਖਣਿਜ ਨਾਲ ਭਰਪੂਰ ਹੁੰਦਾ ਹੈ ਪਰ ਸਭ ਤੋਂ ਖਾਸ ਗੱਲ ਇਹ ਹੈ ਕਿ ਇਸ 'ਚ 95 ਫੀਸਦੀ ਪਾਣੀ ਹੁੰਦਾ ਹੈ, ਜੋ ਗਰਮੀਆਂ ਦੇ ਲਿਹਾਜ਼ ਨਾਲ ਬਹੁਤ ਫਾਇਦੇਮੰਦ ਹੈ। ਆਓ ਜਾਣਦੇ ਹਾਂ ਖਰਬੂਜੇ ਦੇ ਕਈ ਅਣਗਣਿਤ ਫਾਇਦੇ : -

ਖਰਬੂਜਾ ਖਾਣ ਦੇ ਫਾਇਦੇ

1. ਪਾਣੀ ਦੀ ਕਮੀ ਨੂੰ ਕਰੇ ਦੂਰ

ਗਰਮੀਆਂ 'ਚ ਹਮੇਸ਼ਾ ਸਰੀਰ 'ਚ ਪਾਣੀ ਦੀ ਕਮੀ ਹੋ ਜਾਂਦੀ ਹੈ। ਅਜਿਹੇ 'ਚ ਖਰਬੂਜਾ ਖਾਣਾ ਬਹੁਤ ਫਾਇਦੇਮੰਦ ਸਾਬਤ ਹੁੰਦਾ ਹੈ। ਇਸ ਨਾਲ ਡੀ-ਹਾਈਡ੍ਰੇਸ਼ਨ ਨਹੀਂ ਹੁੰਦਾ ਹੈ।

2. ਛਾਤੀ ਦੀ ਜਲਣ ਨੂੰ ਕਰੇ ਦੂਰ

ਜੇਕਰ ਤੁਹਾਨੂੰ ਸੀਨੇ 'ਚ ਸੜਣ ਹੋ ਰਹੀ ਹੈ ਤਾਂ ਵੀ ਖਰਬੂਜਾ ਖਾਣਾ ਤੁਹਾਡੇ ਲਈ ਫਾਇਦੇਮੰਦ ਰਹੇਗਾ। ਸਿਹਤਮੰਦ ਕਿਡਨੀ ਲਈ ਵੀ ਵਿਸ਼ੇਸ਼ਕ ਖਰਬੂਜਾ ਖਾਣ ਦੀ ਸਲਾਹ ਦਿੰਦੇ ਹਨ।

PunjabKesari

3. ਚਮੜੀ 'ਚ ਲਿਆਏ ਨਿਖਾਰ

ਖਰਬੂਜੇ 'ਚ ਐਂਟੀਆਕਸੀਡੈਂਟ ਪਾਏ ਜਾਂਦੇ ਹਨ। ਇਸ ਤੋਂ ਇਲਾਵਾ ਇਹ 'ਵਿਟਾਮਿਨ ਸੀ' ਅਤੇ 'ਵਿਟਾਮਿਨ ਏ' ਦਾ ਵੀ ਚੰਗਾ ਸਰੋਤ ਹੈ। ਇਸ ਦੀ ਨਿਯਮਿਤ ਵਰਤੋਂ ਨਾਲ ਚਮੜੀ 'ਤੇ ਨਿਖਾਰ ਆਉਂਦਾ ਹੈ।

4. ਕੈਂਸਰ ਤੋਂ ਬਚਾਏ

ਖਰਬੂਜੇ 'ਚ ਕਈ ਅਜਿਹੇ ਤੱਤ ਮੌਜੂਦ ਹੁੰਦੇ ਹਨ, ਜੋ ਕੈਂਸਰ ਤੋਂ ਬਚਾਅ 'ਚ ਸਹਾਈ ਹੁੰਦੇ ਹਨ। ਇਸ ਤੋਂ ਇਲਾਵਾ ਇਹ ਲੂ ਤੋਂ ਵੀ ਸੁਰੱਖਿਅਤ ਰੱਖਣ 'ਚ ਮਦਦਗਾਰ ਹੁੰਦੇ ਹਨ।

PunjabKesari

5. ਭਾਰ ਘੱਟ ਕਰਦਾ ਹੈ ਖਰਬੂਜਾ

ਜੇਕਰ ਤੁਸੀਂ ਭਾਰ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਵੀ ਇਹ ਫਲ ਬਹੁਤ ਕਾਰਗਾਰ ਸਾਬਤ ਹੋ ਸਕਦਾ ਹੈ। ਖਰਬੂਜੇ 'ਚ ਭਰਪੂਰ ਮਾਤਰਾ 'ਚ ਫਾਈਬਰਸ ਹੁੰਦੇ ਹਨ, ਜਿਸ ਨਾਲ ਪਾਚਨ ਕਿਰਿਆ ਨੂੰ ਕਾਫੀ ਫਾਇਦਾ ਹੁੰਦਾ ਹੈ।


Related News