ਸਰੀਰ ਦੀਆਂ ਨਸਾਂ ਨੂੰ ਬਰਬਾਦ ਕਰ ਰਹੀ ਹੈ ਇਸ ਇਕ ਵਿਟਾਮਿਨ ਦੀ ਕਮੀ! ਅੱਜ ਹੀ ਸੁਧਾਰੋ ਇਹ ਗਲਤੀ

Sunday, May 31, 2026 - 12:12 PM (IST)

ਸਰੀਰ ਦੀਆਂ ਨਸਾਂ ਨੂੰ ਬਰਬਾਦ ਕਰ ਰਹੀ ਹੈ ਇਸ ਇਕ ਵਿਟਾਮਿਨ ਦੀ ਕਮੀ! ਅੱਜ ਹੀ ਸੁਧਾਰੋ ਇਹ ਗਲਤੀ

ਹੈਲਥ ਡੈਸਕ - ਅੱਜ-ਕੱਲ੍ਹ ਦੀ ਭੱਜ-ਦੌੜ ਭਰੀ ਜ਼ਿੰਦਗੀ ਅਤੇ ਗਲਤ ਖਾਣ-ਪੀਣ ਕਾਰਨ ਸਾਡੇ ਸਰੀਰ 'ਚ ਕਈ ਜ਼ਰੂਰੀ ਪੋਸ਼ਕ ਤੱਤਾਂ ਦੀ ਕਮੀ ਹੋ ਜਾਂਦੀ ਹੈ। ਇਨ੍ਹਾਂ 'ਚੋਂ ਸਭ ਤੋਂ ਪ੍ਰਮੁੱਖ ਹੈ 'ਵਿਟਾਮਿਨ-ਬੀ' (ਖ਼ਾਸ ਕਰਕੇ Vitamin B12)। ਸਿਹਤ ਮਾਹਿਰਾਂ ਮੁਤਾਬਕ, ਭਾਰਤ 'ਚ ਹਰ ਦੂਜਾ ਵਿਅਕਤੀ, ਖ਼ਾਸ ਕਰਕੇ ਸ਼ਾਕਾਹਾਰੀ ਲੋਕ, ਇਸ ਵਿਟਾਮਿਨ ਦੀ ਕਮੀ ਦਾ ਸ਼ਿਕਾਰ ਹੋ ਰਹੇ ਹਨ।

ਜੇਕਰ ਸਮੇਂ ਸਿਰ ਇਸ ਦਾ ਇਲਾਜ ਨਾ ਕੀਤਾ ਜਾਵੇ, ਤਾਂ ਇਹ ਨਸਾਂ ਦੀ ਕਮਜ਼ੋਰੀ ਅਤੇ ਬ੍ਰੇਨ ਡੈਮੇਜ ਵਰਗੀ ਗੰਭੀਰ ਸਥਿਤੀ ਪੈਦਾ ਕਰ ਸਕਦਾ ਹੈ। ਆਓ ਜਾਣਦੇ ਹਾਂ ਇਸ ਦੇ ਮੁੱਖ ਲੱਛਣ ਅਤੇ ਬਚਾਅ ਦੇ ਤਰੀਕੇ :-

ਵਿਟਾਮਿਨ-ਬੀ ਦੀ ਕਮੀ ਦੇ ਮੁੱਖ ਲੱਛਣ :-

ਹੱਥਾਂ-ਪੈਰਾਂ 'ਚ ਸੁੰਨਪਨ
- ਹੱਥਾਂ ਜਾਂ ਪੈਰਾਂ ਦਾ ਅਚਾਨਕ ਸੁੰਨ ਹੋ ਜਾਣਾ ਜਾਂ ਉਨ੍ਹਾਂ 'ਚ ਸੂਈਆਂ ਚੁਭਣ ਵਰਗਾ ਅਹਿਸਾਸ ਹੋਣਾ ਨਸਾਂ ਦੀ ਕਮਜ਼ੋਰੀ ਦਾ ਸਭ ਤੋਂ ਵੱਡਾ ਲੱਛਣ ਹੈ।

ਹਮੇਸ਼ਾ ਥਕਾਵਟ ਅਤੇ ਸੁਸਤੀ
- ਪੂਰੀ ਨੀਂਦ ਲੈਣ ਤੋਂ ਬਾਅਦ ਵੀ ਸਰੀਰ 'ਚ ਊਰਜਾ ਦੀ ਕਮੀ ਮਹਿਸੂਸ ਹੋਣਾ ਅਤੇ ਮਾੜਾ ਜਿਹਾ ਕੰਮ ਕਰਦਿਆਂ ਹੀ ਸਾਹ ਚੜ੍ਹਨਾ।

ਯਾਦਾਸ਼ਤ ਕਮਜ਼ੋਰ ਹੋਣਾ
- ਗੱਲ-ਗੱਲ 'ਤੇ ਚੀਜ਼ਾਂ ਭੁੱਲ ਜਾਣਾ, ਚਿੜਚਿੜਾਪਨ, ਧਿਆਨ ਨਾ ਲੱਗਣਾ ਜਾਂ ਡਿਪਰੈਸ਼ਨ ਮਹਿਸੂਸ ਹੋਣਾ।

ਮੂੰਹ 'ਚ ਛਾਲੇ ਅਤੇ ਪੀਲਾਪਨ
- ਜੀਭ 'ਤੇ ਛਾਲੇ ਹੋਣਾ, ਜੀਭ ਦਾ ਲਾਲ ਹੋ ਜਾਣਾ ਅਤੇ ਚਿਹਰੇ ਦੀ ਚਮੜੀ ਦਾ ਰੰਗ ਪੀਲਾ ਪੈ ਜਾਣਾ।

ਬਚਾਅ ਦੇ ਸਭ ਤੋਂ ਬਿਹਤਰ ਤਰੀਕੇ :-

ਜੇਕਰ ਤੁਹਾਡੇ 'ਚ ਇਹ ਲੱਛਣ ਦਿਖਾਈ ਦੇ ਰਹੇ ਹਨ, ਤਾਂ ਆਪਣੀ ਰੋਜ਼ਾਨਾ ਦੀ ਖੁਰਾਕ 'ਚ ਇਹ ਚੀਜ਼ਾਂ ਤੁਰੰਤ ਸ਼ਾਮਲ ਕਰੋ :-

ਦੁੱਧ ਅਤੇ ਦਹੀਂ ਦਾ ਸੇਵਨ
- ਸ਼ਾਕਾਹਾਰੀ ਲੋਕਾਂ ਲਈ ਦੁੱਧ, ਦਹੀਂ, ਪਨੀਰ ਅਤੇ ਮੱਖਣ ਵਿਟਾਮਿਨ-ਬੀ ਦਾ ਸਭ ਤੋਂ ਵਧੀਆ ਸਰੋਤ ਹਨ। ਰੋਜ਼ਾਨਾ ਇਕ ਗਲਾਸ ਦੁੱਧ ਜਾਂ ਇਕ ਕੋਲੀ ਦਹੀਂ ਜ਼ਰੂਰ ਲਵੋ।

ਹਰੀਆਂ ਪੱਤੇਦਾਰ ਸਬਜ਼ੀਆਂ
- ਪਾਲਕ, ਬ੍ਰੋਕਲੀ ਅਤੇ ਮਟਰ 'ਚ ਵਿਟਾਮਿਨ-ਬੀ ਕੰਪਲੈਕਸ ਭਰਪੂਰ ਮਾਤਰਾ 'ਚ ਹੁੰਦਾ ਹੈ।

ਸਾਬਤ ਅਨਾਜ 
- ਓਟਸ, ਦਲੀਆ, ਬ੍ਰਾਊਨ ਰਾਈਸ ਅਤੇ ਮੱਕੀ ਵਰਗੇ ਸਾਬਤ ਅਨਾਜ ਨੂੰ ਆਪਣੀ ਡਾਈਟ ਦਾ ਹਿੱਸਾ ਬਣਾਓ।

ਮਸ਼ਰੂਮ ਅਤੇ ਸੋਇਆਬੀਨ
- ਜੇਕਰ ਤੁਸੀਂ ਦੁੱਧ ਤੋਂ ਬਣੀਆਂ ਚੀਜ਼ਾਂ ਨਹੀਂ ਖਾਂਦੇ, ਤਾਂ ਮਸ਼ਰੂਮ, ਸੋਇਆ ਮਿਲਕ ਜਾਂ ਟੋਫੂ (ਸੋਇਆ ਪਨੀਰ) ਵਿਟਾਮਿਨ-ਬੀ ਦੀ ਕਮੀ ਨੂੰ ਤੇਜ਼ੀ ਨਾਲ ਪੂਰਾ ਕਰਦੇ ਹਨ।

ਡਾਕਟਰੀ ਸਲਾਹ
- ਜੇਕਰ ਸਰੀਰ 'ਚ ਵਿਟਾਮਿਨ B12 ਦੀ ਕਮੀ ਬਹੁਤ ਜ਼ਿਆਦਾ ਹੋਵੇ, ਤਾਂ ਡਾਕਟਰ ਦੀ ਸਲਾਹ ਨਾਲ ਵਿਟਾਮਿਨ-ਬੀ ਕੰਪਲੈਕਸ ਦੇ ਸਪਲੀਮੈਂਟਸ ਜਾਂ ਇੰਜੈਕਸ਼ਨ ਵੀ ਲਏ ਜਾ ਸਕਦੇ ਹਨ।

 


author

Sunaina

Content Editor

Related News