ਕਾਲੇ ਚਣੇ ਨਾਲ ਖਾਓ ਇਹ ਚੀਜ਼ਾਂ, ਸਰੀਰ ਨੂੰ ਮਿਲੇਗਾ ਭਰਪੂਰ ਪ੍ਰੋਟੀਨ; ਕਮਜ਼ੋਰੀ ਅਤੇ ਥਕਾਵਟ ਰਹਿਣਗੇ ਦੂਰ

Sunday, May 31, 2026 - 12:38 PM (IST)

ਕਾਲੇ ਚਣੇ ਨਾਲ ਖਾਓ ਇਹ ਚੀਜ਼ਾਂ, ਸਰੀਰ ਨੂੰ ਮਿਲੇਗਾ ਭਰਪੂਰ ਪ੍ਰੋਟੀਨ; ਕਮਜ਼ੋਰੀ ਅਤੇ ਥਕਾਵਟ ਰਹਿਣਗੇ ਦੂਰ

ਵੈੱਬ ਡੈਸਕ - ਭਾਰਤੀ ਰਸੋਈਆਂ 'ਚ ਕਾਲੇ ਚਣੇ ਦੀ ਵਰਤੋਂ ਬਹੁਤ ਆਮ ਹੈ ਅਤੇ ਇਸਨੂੰ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਇਕ ਕਟੋਰੀ ਕਾਲੇ ਛੋਲਿਆਂ 'ਚ ਪਲਾਂਟ ਪ੍ਰੋਟੀਨ, ਫਾਈਬਰ, ਆਇਰਨ ਅਤੇ ਫੋਲੇਟ ਭਰਪੂਰ ਮਾਤਰਾ 'ਚ ਹੁੰਦੇ ਹਨ, ਜੋ ਪੇਟ ਨੂੰ ਲੰਬੇ ਸਮੇਂ ਤੱਕ ਭਰਿਆ ਰੱਖਦੇ ਹਨ। ਹਾਲਾਂਕਿ ਕਾਲੇ ਚਣੇ ਆਪਣੇ ਆਪ 'ਚ ਪੌਸ਼ਟਿਕ ਹੁੰਦੇ ਹਨ, ਪਰ ਜੇਕਰ ਇਨ੍ਹਾਂ ਨੂੰ ਸਹੀ ਚੀਜ਼ਾਂ ਨਾਲ ਮਿਲਾ ਕੇ ਖਾਧਾ ਜਾਵੇ, ਤਾਂ ਇਹ ਸਰੀਰ ਲਈ ਹੋਰ ਵੀ ਲਾਭਕਾਰੀ ਸਿੱਧ ਹੁੰਦੇ ਹਨ।

ਪ੍ਰੋਟੀਨ ਦੀ ਮਹੱਤਤਾ
ਪ੍ਰੋਟੀਨ ਸਰੀਰ ਲਈ ਇਕ ਜ਼ਰੂਰੀ ਮੈਕਰੋਨਿਊਟ੍ਰੀਐਂਟ ਹੈ। ਇਹ ਮਾਸਪੇਸ਼ੀਆਂ ਦੀ ਮੁਰੰਮਤ ਕਰਨ, ਸਰੀਰਕ ਤਾਕਤ ਬਣਾਈ ਰੱਖਣ, ਹਾਰਮੋਨ ਅਤੇ ਐਂਜ਼ਾਈਮ ਬਣਾਉਣ 'ਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।

ਵੱਧ ਪ੍ਰੋਟੀਨ ਲਈ ਚਣੇ ਦੇ ਨਾਲ ਇਨ੍ਹਾਂ ਚੀਜ਼ਾਂ ਦਾ ਕਰੋ ਸੇਵਨ :-

ਦਹੀਂ
- ਕਾਲੇ ਛੋਲਿਆਂ ਅਤੇ ਦਹੀਂ ਦੋਵੇਂ ਹੀ ਪ੍ਰੋਟੀਨ ਦੇ ਵਧੀਆ ਸਰੋਤ ਹਨ। ਦਹੀਂ 'ਚ ਮੌਜੂਦ ਚੰਗੇ ਬੈਕਟੀਰੀਆ ਪਾਚਨ ਪ੍ਰਣਾਲੀ ਨੂੰ ਦਰੁਸਤ ਰੱਖਦੇ ਹਨ, ਜਿਸ ਨਾਲ ਚਣੇ ਆਸਾਨੀ ਨਾਲ ਪਚ ਜਾਂਦੇ ਹਨ ਅਤੇ ਗੈਸ ਜਾਂ ਸੋਜ ਵਰਗੀਆਂ ਸਮੱਸਿਆਵਾਂ ਨਹੀਂ ਹੁੰਦੀਆਂ।

ਪਨੀਰ
- ਸ਼ਾਕਾਹਾਰੀ ਲੋਕਾਂ ਲਈ ਪਨੀਰ ਅਤੇ ਕਾਲੇ ਛੋਲਿਆਂ ਦਾ ਸੁਮੇਲ ਪ੍ਰੋਟੀਨ ਦੀ ਕਮੀ ਨੂੰ ਪੂਰਾ ਕਰਨ ਦਾ ਇਕ ਉੱਤਮ ਵਿਕਲਪ ਹੈ। ਤੁਸੀਂ ਭੁੰਨੇ ਹੋਏ ਚਣਿਆਂ 'ਚ ਪਨੀਰ ਦੇ ਟੁਕੜੇ, ਪਿਆਜ਼ ਅਤੇ ਟਮਾਟਰ ਮਿਲਾ ਕੇ ਇਕ ਹੈਲਦੀ ਬਾਊਲ ਤਿਆਰ ਕਰ ਸਕਦੇ ਹੋ।

ਅੰਕੁਰਿਤ ਮੂੰਗ 
- ਇਹ ਮਿਸ਼ਰਣ ਪ੍ਰੋਟੀਨ ਅਤੇ ਫਾਈਬਰ ਦਾ ਪਾਵਰਹਾਊਸ ਹੈ। ਇਹ ਨਾ ਸਿਰਫ਼ ਪਾਚਨ ਲਈ ਹਲਕਾ ਹੁੰਦਾ ਹੈ, ਸਗੋਂ ਭਾਰ ਕੰਟਰੋਲ ਕਰਨ 'ਚ ਵੀ ਮਦਦਗਾਰ ਹੈ।

ਮੂੰਗਫਲੀ
- ਕਾਲੇ ਛੋਲਿਆਂ ਦੇ ਫਾਈਬਰ ਅਤੇ ਪ੍ਰੋਟੀਨ ਦੇ ਨਾਲ ਜਦੋਂ ਮੂੰਗਫਲੀ ਦੇ 'ਹੈਲਦੀ ਫੈਟਸ' ਮਿਲਦੇ ਹਨ, ਤਾਂ ਇਹ ਇਕ ਸੁਪਰਫੂਡ ਬਣ ਜਾਂਦਾ ਹੈ। ਇਹ ਸੁਮੇਲ ਬਲੱਡ ਸ਼ੂਗਰ ਨੂੰ ਅਚਾਨਕ ਵਧਣ ਤੋਂ ਰੋਕਦਾ ਹੈ ਅਤੇ ਪੇਟ ਨੂੰ ਲੰਬੇ ਸਮੇਂ ਤੱਕ ਭਰਿਆ ਰੱਖਦਾ ਹੈ।

ਨੋਟ :- ਇਹ ਜਾਣਕਾਰੀ ਆਮ ਤੱਥਾਂ ਉਤੇ ਆਧਾਰਿਤ ਹੈ। ਜਗਬਾਣੀ ਇਸ ਦੀ ਕੋਈ ਪੁਸ਼ਟੀ ਨਹੀਂ ਕਰਦਾ। 
 


author

Sunaina

Content Editor

Related News