ਸਰੀਰ ਲਈ ਕਿਸੇ ਅੰਮ੍ਰਿਤ ਤੋਂ ਘੱਟ ਨਹੀਂ 'ਜੋਆਂ ਦਾ ਪਾਣੀ'! ਰੋਜ਼ ਸਵੇਰੇ ਪੀਣ ਨਾਲ ਦੂਰ ਹੋਣਗੀਆਂ ਇਹ ਗੰਭੀਰ ਬੀਮਾਰੀਆਂ
Thursday, May 28, 2026 - 11:10 AM (IST)
ਹੈਲਥ ਡੈਸਕ - ਅਜੋਕੇ ਦੌਰ 'ਚ ਖਾਣ-ਪੀਣ ਦੀਆਂ ਖ਼ਰਾਬ ਆਦਤਾਂ ਅਤੇ ਬਦਲਦੇ ਲਾਈਫਸਟਾਈਲ ਕਾਰਨ ਲੋਕ ਕਿਸੇ ਨਾ ਕਿਸੇ ਸਿਹਤ ਸਮੱਸਿਆ ਨਾਲ ਜੂਝ ਰਹੇ ਹਨ। ਅਜਿਹੇ 'ਚ ਜੇਕਰ ਤੁਸੀਂ ਬਿਨਾਂ ਦਵਾਈਆਂ ਦੇ ਸਿਹਤਮੰਦ ਰਹਿਣਾ ਚਾਹੁੰਦੇ ਹੋ, ਤਾਂ ਸਦੀਆਂ ਪੁਰਾਣਾ ਘਰੇਲੂ ਨੁਸਖਾ 'ਜੋਆਂ ਦਾ ਪਾਣੀ' ਤੁਹਾਡੇ ਲਈ ਅੰਮ੍ਰਿਤ ਸਾਬਤ ਹੋ ਸਕਦਾ ਹੈ। ਆਯੁਰਵੇਦ ਮੁਤਾਬਕ ਰੋਜ਼ਾਨਾ ਖਾਲੀ ਪੇਟ ਜੋਆਂ ਦਾ ਪਾਣੀ ਪੀਣ ਨਾਲ ਸਰੀਰ ਦੀਆਂ ਕਈ ਗੰਭੀਰ ਬੀਮਾਰੀਆਂ ਜੜ੍ਹ ਤੋਂ ਖ਼ਤਮ ਹੋ ਜਾਂਦੀਆਂ ਹਨ।
ਜੋਆਂ ਦਾ ਪਾਣੀ ਪੀਣ ਦੇ 5 ਚਮਤਕਾਰੀ ਫਾਇਦੇ :-
ਯੂਰਿਨ ਇਨਫੈਕਸ਼ਨ ਤੋਂ ਤੁਰੰਤ ਰਾਹਤ
- ਜਿਨ੍ਹਾਂ ਲੋਕਾਂ ਨੂੰ ਪਿਸ਼ਾਬ 'ਚ ਜਲਣ ਜਾਂ ਇਨਫੈਕਸ਼ਨ ਦੀ ਸਮੱਸਿਆ ਰਹਿੰਦੀ ਹੈ, ਉਨ੍ਹਾਂ ਲਈ ਜੋਆਂ ਦਾ ਪਾਣੀ ਸਭ ਤੋਂ ਉੱਤਮ ਹੈ। ਇਹ ਕਿਡਨੀ ਨੂੰ ਸਾਫ਼ ਕਰਦਾ ਹੈ।
ਤੇਜ਼ੀ ਨਾਲ ਘਟਾਉਂਦਾ ਹੈ ਮੋਟਾਪਾ
- ਜੇਕਰ ਤੁਸੀਂ ਵਧਦੇ ਵਜ਼ਨ ਤੋਂ ਪਰੇਸ਼ਾਨ ਹੋ, ਤਾਂ ਜੋਆਂ ਦਾ ਪਾਣੀ ਮੈਟਾਬੋਲਿਜ਼ਮ ਨੂੰ ਤੇਜ਼ ਕਰਦਾ ਹੈ ਅਤੇ ਸਰੀਰ ਦੀ ਵਾਧੂ ਚਰਬੀ ਨੂੰ ਮੋਮ ਵਾਂਗ ਪਿਘਲਾ ਦਿੰਦਾ ਹੈ।
ਬਲੱਡ ਸ਼ੂਗਰ ਅਤੇ ਕੋਲੈਸਟ੍ਰੋਲ ਕੰਟਰੋਲ
- ਸ਼ੂਗਰ ਦੇ ਮਰੀਜ਼ਾਂ ਲਈ ਇਹ ਪਾਣੀ ਬੇਹੱਦ ਫਾਇਦੇਮੰਦ ਹੈ। ਇਹ ਖੂਨ 'ਚ ਸ਼ੂਗਰ ਦੇ ਪੱਧਰ ਨੂੰ ਸਥਿਰ ਰੱਖਦਾ ਹੈ ਅਤੇ ਦਿਲ ਨੂੰ ਸਿਹਤਮੰਦ ਬਣਾਉਂਦਾ ਹੈ।
ਪੇਟ ਦੀਆਂ ਸਮੱਸਿਆਵਾਂ ਦਾ ਖ਼ਾਤਮਾ
- ਇਸ 'ਚ ਭਰਪੂਰ ਮਾਤਰਾ 'ਚ ਫਾਈਬਰ ਹੁੰਦਾ ਹੈ, ਜੋ ਕਬਜ਼, ਗੈਸ ਅਤੇ ਐਸੀਡਿਟੀ ਵਰਗੀਆਂ ਸਮੱਸਿਆਵਾਂ ਨੂੰ ਚੁਟਕੀਆਂ 'ਚ ਦੂਰ ਕਰਦਾ ਹੈ।
ਚਿਹਰੇ 'ਤੇ ਲਿਆਉਂਦਾ ਹੈ ਕੁਦਰਤੀ ਗਲੋ
- ਇਹ ਸਰੀਰ ਦੇ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਦਾ ਹੈ, ਜਿਸ ਨਾਲ ਚਮੜੀ ਸਾਫ਼ ਹੁੰਦੀ ਹੈ ਅਤੇ ਕਿੱਲ-ਮੁਹਾਸੇ ਠੀਕ ਹੁੰਦੇ ਹਨ।
ਕਿਵੇਂ ਤਿਆਰ ਕਰੀਏ ਜੋਆਂ ਦਾ ਪਾਣੀ?
- ਇਕ ਚੱਮਚ ਜੋਆਂ ਨੂੰ ਇਕ ਗਲਾਸ ਪਾਣੀ 'ਚ ਚੰਗੀ ਤਰ੍ਹਾਂ ਉਬਾਲ ਲਓ। ਜਦੋਂ ਪਾਣੀ ਅੱਧਾ ਰਹਿ ਜਾਵੇ ਤਾਂ ਇਸ ਨੂੰ ਛਾਣ ਕੇ ਕੋਸਾ ਹੋਣ 'ਤੇ ਪੀਓ। ਤੁਸੀਂ ਚਾਹੋ ਤਾਂ ਇਸ 'ਚ ਨਿੰਬੂ ਜਾਂ ਸ਼ਹਿਦ ਵੀ ਮਿਲਾ ਸਕਦੇ ਹੋ।
Related News
ਸਰੀਰ ਲਈ ਕਿਸੇ ਅੰਮ੍ਰਿਤ ਤੋਂ ਘੱਟ ਨਹੀਂ ''ਜੋਆਂ ਦਾ ਪਾਣੀ''! ਰੋਜ਼ ਸਵੇਰੇ ਪੀਣ ਨਾਲ ਦੂਰ ਹੋਣਗੀਆਂ ਇਹ ਗੰਭੀਰ ਬੀਮਾਰੀਆਂ
