ਗਰਮੀ 'ਚ ਬਾਹਰ ਨਿਕਲਦੇ ਹੀ ਆਉਂਦੇ ਨੇ ਚੱਕਰ ਤਾਂ ਹੋ ਜਾਓ ਸਾਵਧਾਨ! ਬਣ ਸਕਦੈ ਗੰਭੀਰ ਬਿਮਾਰੀ ਦਾ ਕਾਰਨ
Wednesday, May 27, 2026 - 03:38 PM (IST)
ਹੈਲਥ ਡੈਸਕ - ਮਈ-ਜੂਨ ਦੀ ਪੈ ਰਹੀ ਭਿਆਨਕ ਗਰਮੀ ਅਤੇ ਅੱਗ ਉਗਲਦੀ ਧੁੱਪ ਨੇ ਲੋਕਾਂ ਦਾ ਜੀਣਾ ਮੁਹਾਲ ਕੀਤਾ ਹੋਇਆ ਹੈ। ਅਜਿਹੇ ਮੌਸਮ 'ਚ ਜੇਕਰ ਤੁਹਾਨੂੰ ਵੀ ਘਰੋਂ ਬਾਹਰ ਨਿਕਲਦੇ ਸਾਰ ਹੀ ਅੱਖਾਂ ਅੱਗੇ ਹਨੇਰਾ ਆ ਜਾਂਦਾ ਹੈ, ਸਿਰ ਘੁੰਮਣ ਲੱਗਦਾ ਹੈ ਜਾਂ ਚੱਕਰ ਆਉਂਦੇ ਹਨ, ਤਾਂ ਇਸ ਨੂੰ 'ਮਾਮੂਲੀ ਕਮਜ਼ੋਰੀ' ਸਮਝਣ ਦੀ ਭੁੱਲ ਬਿਲਕੁਲ ਨਾ ਕਰੋ। ਸਿਹਤ ਮਾਹਿਰਾਂ ਮੁਤਾਬਕ, ਇਹ ਤੁਹਾਡੇ ਸਰੀਰ ਵੱਲੋਂ ਮਿਲ ਰਹੀ ਇਕ ਗੰਭੀਰ ਚੇਤਾਵਨੀ ਹੈ, ਜੋ ਤੁਹਾਨੂੰ ਸਿੱਧਾ ਹਸਪਤਾਲ ਪਹੁੰਚਾ ਸਕਦੀ ਹੈ।
ਆਖ਼ਰ ਗਰਮੀ 'ਚ ਕਿਉਂ ਆਉਂਦੇ ਨੇ ਚੱਕਰ?
ਜਦੋਂ ਅਸੀਂ ਤੇਜ਼ ਧੁੱਪ 'ਚ ਬਾਹਰ ਨਿਕਲਦੇ ਹਾਂ, ਤਾਂ ਸਰੀਰ ਦਾ ਤਾਪਮਾਨ ਵਧਣ ਲੱਗਦਾ ਹੈ। ਇਸ ਦੌਰਾਨ ਸਰੀਰ 'ਚ ਇਹ 3 ਮੁੱਖ ਬਦਲਾਅ ਹੁੰਦੇ ਹਨ :-
ਡੀਹਾਈਡ੍ਰੇਸ਼ਨ (ਪਾਣੀ ਦੀ ਕਮੀ)
- ਪਸੀਨੇ ਰਾਹੀਂ ਸਰੀਰ ਦਾ ਪਾਣੀ ਅਤੇ ਜ਼ਰੂਰੀ ਮਿਨਰਲਸ (ਸੋਡੀਅਮ, ਪੋਟਾਸ਼ੀਅਮ) ਬਾਹਰ ਨਿਕਲ ਜਾਂਦੇ ਹਨ, ਜਿਸ ਨਾਲ ਬ੍ਰੇਨ ਤੱਕ ਆਕਸੀਜਨ ਸਹੀ ਤਰ੍ਹਾਂ ਨਹੀਂ ਪਹੁੰਚਦੀ।
ਬਲੱਡ ਪ੍ਰੈਸ਼ਰ ਦਾ ਅਚਾਨਕ ਡਿੱਗਣਾ
- ਤੇਜ਼ ਗਰਮੀ ਕਾਰਨ ਖ਼ੂਨ ਦੀਆਂ ਨਾੜੀਆਂ ਫੈਲ ਜਾਂਦੀਆਂ ਹਨ, ਜਿਸ ਨਾਲ ਬਲੱਡ ਪ੍ਰੈਸ਼ਰ (BP) ਅਚਾਨਕ ਘੱਟ ਜਾਂਦਾ ਹੈ ਅਤੇ ਚੱਕਰ ਆਉਣ ਲੱਗਦੇ ਹਨ।
ਹੀਟ ਸਟ੍ਰੋਕ (ਲੂ ਲੱਗਣਾ)
- ਇਹ ਸਭ ਤੋਂ ਖ਼ਤਰਨਾਕ ਸਥਿਤੀ ਹੈ, ਜਿੱਥੇ ਸਰੀਰ ਆਪਣਾ ਤਾਪਮਾਨ ਕੰਟਰੋਲ ਨਹੀਂ ਕਰ ਪਾਉਂਦਾ ਅਤੇ ਮਰੀਜ਼ ਬੇਹੋਸ਼ ਵੀ ਹੋ ਸਕਦਾ ਹੈ।
ਬਚਾਅ ਲਈ ਤੁਰੰਤ ਅਪਣਾਓ ਇਹ 5 ਘਰੇਲੂ ਉਪਾਅ :-
ਪਾਣੀ ਦੀ ਮਾਤਰਾ ਵਧਾਓ
- ਬਾਹਰ ਨਿਕਲਣ ਤੋਂ ਪਹਿਲਾਂ ਘੱਟੋ-ਘੱਟ 1-2 ਗਲਾਸ ਪਾਣੀ ਜ਼ਰੂਰ ਪੀਓ। ਆਪਣੇ ਨਾਲ ਪਾਣੀ ਦੀ ਬੋਤਲ ਹਮੇਸ਼ਾ ਰੱਖੋ।
ORS ਜਾਂ ਨਿੰਬੂ ਪਾਣੀ
- ਸਿਰਫ਼ ਸਾਦਾ ਪਾਣੀ ਪੀਣ ਦੀ ਬਜਾਏ ਪਾਣੀ 'ਚ ਗਲੂਕੋਜ਼, ਨਿੰਬੂ-ਪਾਣੀ ਜਾਂ ORS ਦਾ ਘੋਲ ਮਿਲਾ ਕੇ ਪੀਓ ਤਾਂ ਜੋ ਸਰੀਰ 'ਚ ਇਲੈਕਟ੍ਰੋਲਾਈਟਸ ਦੀ ਕਮੀ ਨਾ ਹੋਵੇ।
ਸਿੱਧੀ ਧੁੱਪ ਤੋਂ ਬਚੋ
- ਦੁਪਹਿਰ ਵੇਲੇ ਬਾਹਰ ਨਿਕਲਣ ਸਮੇਂ ਛੱਤਰੀ, ਐਨਕਾਂ ਦੀ ਵਰਤੋਂ ਕਰੋ ਅਤੇ ਸਿਰ ਨੂੰ ਸੂਤੀ ਕੱਪੜੇ ਨਾਲ ਢੱਕ ਕੇ ਰੱਖੋ।
ਖ਼ਾਲੀ ਪੇਟ ਬਾਹਰ ਨਾ ਜਾਓ
- ਗਰਮੀਆਂ 'ਚ ਕਦੇ ਵੀ ਖ਼ਾਲੀ ਪੇਟ ਤੇਜ਼ ਧੁੱਪ 'ਚ ਨਾ ਨਿਕਲੋ। ਹਲਕਾ ਅਤੇ ਹਜ਼ਮ ਹੋਣ ਵਾਲਾ ਖਾਣਾ ਖਾ ਕੇ ਹੀ ਬਾਹਰ ਜਾਓ।
