ਕੜੀ ਪੱਤੇ ਦਾ ਪਾਣੀ ਪੀਣ ਦੇ ਫਾਇਦੇ ਤੇ ਬਣਾਉਣ ਦਾ ਤਰੀਕਾ

Saturday, Jul 05, 2025 - 02:06 PM (IST)

ਕੜੀ ਪੱਤੇ ਦਾ ਪਾਣੀ ਪੀਣ ਦੇ ਫਾਇਦੇ ਤੇ ਬਣਾਉਣ ਦਾ ਤਰੀਕਾ

ਹੈਲਥ ਡੈਸਕ - ਕੜੀ ਪੱਤਾ (Curry Leaves), ਜੋ ਕਿ ਦੱਖਣੀ ਭਾਰਤ ਵਿਚ ਬਹੁਤ ਪਿਆਰਾ ਹੈ, ਨਾ ਸਿਰਫ਼ ਖਾਣੇ ਦਾ ਸੁਆਦ ਵਧਾਉਂਦਾ ਹੈ ਸਗੋਂ ਇਹ ਸਿਹਤ ਲਈ ਵੀ ਕਈ ਤਰ੍ਹਾਂ ਦੇ ਲਾਭ ਪ੍ਰਦਾਨ ਕਰਦਾ ਹੈ। ਕੜੀ ਪੱਤੇ ਦਾ ਪਾਣੀ ਪੀਣਾ ਸਿਹਤ ਲਈ ਫਾਇਦੈਮੰਦ ਹੈ ਅਤੇ ਇਸ ਦੇ ਬਹੁਤ ਸਾਰੇ ਆਯੁਰਵੇਦਿਕ ਫਾਇਦੇ ਹਨ। ਇਹ ਪਾਣੀ ਮੈਟਾਬੋਲਿਜ਼ਮ ਨੂੰ ਤੇਜ਼ ਕਰਦਾ ਹੈ, ਲਿਵਰ ਦੀ ਸਫਾਈ ਕਰਦਾ ਹੈ, ਖੂਨ ਨੂੰ ਸਾਫ਼ ਕਰਦਾ ਹੈ ਅਤੇ ਹਾਜ਼ਮੇ ਨੂੰ ਸਧਾਰਦਾ ਹੈ। ਇਸ ਦੇ ਨਾਲ ਨਾਲ, ਇਹ ਵਾਲਾਂ ਅਤੇ ਚਮੜੀ ਲਈ ਵੀ ਬਹੁਤ ਲਾਭਕਾਰੀ ਹੈ। ਆਓ ਇਸ ਲੇਖ ਰਾਹੀਂ ਜਾਣਦੇ ਹਾਂ ਕਿ ਇਹ ਚੀਜ਼ ਸਾਡੇ ਸਰੀਰ ਨੂੰ ਕੀ ਫਾਇਦੇ ਦਿੰਦੀ ਹੈ ਅਤੇ ਇਸ ਨੂੰ ਬਣਾਉਣਾ ਦਾ ਤਰੀਕਾ ਕੀ ਹੈ। 

ਭਾਰ ਘਟਾਉਣ ਵਿਚ ਮਦਦਗਾਰ 
- ਕੜੀ ਪੱਤੇ ਦਾ ਪਾਣੀ ਮੈਟਾਬੋਲਿਜ਼ਮ ਨੂੰ ਤੇਜ਼ ਕਰਦਾ ਹੈ ਅਤੇ ਬਾਡੀ 'ਚ ਫੈਟ ਸਟੋਰੇਜ ਨੂੰ ਰੋਕਦਾ ਹੈ। ਇਹ ਭਾਰ ਘਟਾਉਣ ਵਾਲਿਆਂ ਲਈ ਇਕ ਕੁਦਰਤੀ ਪੀਣ ਵਾਲਾ ਪਦਾਰਥ ਹੈ।

ਲਿਵਰ ਦੀ ਕਰੇ ਸਫਾਈ
- ਇਹ ਪਾਣੀ ਲਿਵਰ ਦੇ ਟਾਕਸਿਨ ਨੂੰ ਬਾਹਰ ਕੱਢਣ ਵਿਚ ਮਦਦ ਕਰਦਾ ਹੈ ਅਤੇ ਲਿਵਰ ਦੀ ਕਾਰਗੁਜ਼ਾਰੀ ਨੂੰ ਬਿਹਤਰ ਬਣਾਉਂਦਾ ਹੈ।

ਖੂਨ ਨੂੰ ਕਰੇ ਸਾਫ 
- ਕੜੀ ਪੱਤਾ ਐਂਟੀਓਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ, ਜੋ ਖੂਨ 'ਚੋਂ ਜ਼ਹਿਰੀਲੇ ਤੱਤਾਂ ਨੂੰ ਦੂਰ ਕਰਦੇ ਹਨ।

ਸ਼ੂਗਰ ਨੂੰ ਕਰੇ ਕੰਟ੍ਰੋਲ 
- ਇਹ ਪਾਣੀ ਬਲੱਡ ਸ਼ੂਗਰ ਲੈਵਲ ਨੂੰ ਕੰਟ੍ਰੋਲ ਰੱਖਣ ਵਿਚ ਮਦਦਗਾਰ ਹੈ, ਇਸ ਲਈ ਇਹ ਡਾਇਬਟੀਜ਼ ਮਰੀਜ਼ਾਂ ਲਈ ਲਾਭਕਾਰੀ ਮੰਨਿਆ ਜਾਂਦਾ ਹੈ।

ਹਾਜ਼ਮੇ ਨੂੰ ਸੁਧਾਰੇ 
- ਇਹ ਪਾਣੀ ਪੇਟ ਗੈਸ, ਅਜੀਰਨ ਅਤੇ ਅਮਲ ਪੀੜਾ ਤੋਂ ਰਾਹਤ ਦਿੰਦਾ ਹੈ। ਭੁੱਖ ਵਧਾਉਂਦਾ ਹੈ ਅਤੇ ਹਾਜ਼ਮਾ ਪ੍ਰਣਾਲੀ ਨੂੰ ਤੰਦਰੁਸਤ ਰੱਖਦਾ ਹੈ।

ਵਾਲਾਂ ਲਈ ਲਾਭਕਾਰੀ
- ਕੜੀ ਪੱਤੇ ਦਾ ਪਾਣੀ ਵਾਲਾਂ ਦੀ ਜੜਾਂ ਨੂੰ ਮਜ਼ਬੂਤ ਕਰਦਾ ਹੈ, ਵਾਲਾਂ ਦਾ ਝੜਣਾ ਘਟਾਉਂਦਾ ਹੈ ਅਤੇ ਉਨ੍ਹਾਂ ਨੂੰ ਚਮਕਦਾਰ ਬਣਾਉਂਦਾ ਹੈ।

ਚਮੜੀ ਨੂੰ ਨਿਖਾਰੇ
- ਇਹ ਪਾਣੀ ਚਮੜੀ ਨੂੰ ਅੰਦਰੋਂ ਸਾਫ਼ ਕਰਦਾ ਹੈ, ਮੁਹਾਸਿਆਂ ਨੂੰ ਘਟਾਉਂਦਾ ਹੈ ਅਤੇ ਗਲੋਇੰਗ ਸਕਿਨ ਲਈ ਮਦਦਗਾਰ ਹੈ।

ਕਿਵੇਂ ਬਣਾਈਏ ਕੜੀ ਪੱਤੇ ਦਾ ਪਾਣੀ?

- 10-15 ਤਾਜ਼ੇ ਕੜੀ ਪੱਤੇ ਲੈ ਲਓ
- 1-1.5 ਗਲਾਸ ਪਾਣੀ ਵਿਚ ਉਨ੍ਹਾਂ ਨੂੰ ਉਬਾਲੋ
- 5-7 ਮਿੰਟ ਉਬਾਲਣ ਤੋਂ ਬਾਅਦ ਛਾਣ ਲਓ
- ਇੱਛਾ ਅਨੁਸਾਰ ਨਿੰਬੂ ਜਾਂ ਸ਼ਹਿਦ ਮਿਲਾ ਕੇ ਸਵੇਰੇ ਖਾਲੀ ਪੇਟ ਪੀ ਸਕਦੇ ਹੋ

ਨੋਟ: ਜੇ ਤੁਹਾਨੂੰ ਕਿਸੇ ਕਿਸਮ ਦੀ ਐਲਰਜੀ ਜਾਂ ਮੈਡੀਕਲ ਕੰਡੀਸ਼ਨ ਹੈ ਤਾਂ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।

ਨੋਟ :- ਤੁਹਾਨੂੰ ਇਹ ਦੱਸਣਾ ਜ਼ਰੂਰੀ ਹੈ ਕਿ ਇਹ ਜਾਣਕਾਰੀ ਆਮ ਤੱਥਾਂ ਉਤੇ ਆਧਾਰਿਤ ਹੈ। ਜਗਬਾਣੀ ਇਸ ਦੀ ਕੋਈ ਵੀ ਪੁਸ਼ਟੀ ਨਹੀਂ ਕਰਦਾ। 

 


author

Sunaina

Content Editor

Related News