ਹੱਥ-ਪੈਰ ਕੰਬਣ ਦੇ ਹੋ ਸਕਦੇ ਹਨ ਇਹ ਕਾਰਨ

07/31/2018 6:20:30 PM

ਨਵੀਂ ਦਿੱਲੀ— ਸਰੀਰ ਨੂੰ ਕਈ ਛੋਟੀਆਂ-ਮੋਟੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਨ੍ਹਾਂ 'ਚੋਂ ਇਕ ਹੱਥ-ਪੈਰ ਕੰਬਣਾ ਵੀ ਹੈ। ਅਕਸਰ ਖਾਣਾ ਖਾਂਦੇ ਜਾਂ ਕੋਈ ਕੰਮ ਕਰਦੇ ਸਮੇਂ ਹੱਥ-ਪੈਰ ਕੰਬਣ ਲੱਗਦੇ ਹਨ, ਜਿਸ ਨੂੰ ਉਹ ਕਮਜ਼ੋਰੀ ਸਮਝ ਲੈਂਦੇ ਹਨ ਪਰ ਹੱਥ-ਪੈਰ ਕੰਬਣਾ ਕਿਸੇ ਗੰਭੀਰ ਸਮੱਸਿਆ ਦਾ ਸੰਕੇਤ ਵੀ ਹੋ ਸਕਦਾ ਹੈ। ਅੱਜ ਅਸੀਂ ਤੁਹਾਨੂੰ ਇਸੇ ਸਮੱੱਸਿਆ ਬਾਰੇ ਦੱਸਣ ਜਾ ਰਹੇ ਹਾਂ ਜੋ ਹੱਥ-ਪੈਰ ਕੰਬਣ ਦੇ ਕਾਰਨ ਹੋ ਸਕਦੀ ਹੈ। ਜੇਕਰ ਤੁਹਾਨੂੰ ਵੀ ਇਹ ਸਮੱਸਿਆ ਲਗਾਤਾਰ ਹੋ ਰਹੀ ਹੈ ਤਾਂ ਇਕ ਵਾਰ ਡਾਕਟਰੀ ਸਲਾਹ ਜ਼ਰੂਰ ਲਓ। 
1. ਹਾਈ ਬਲੱਡ ਪ੍ਰੈਸ਼ਰ 
ਹਾਈ ਬਲੱਡ ਪ੍ਰੈਸ਼ਰ ਹੋਣ ਨਾਲ ਸਰੀਰ ਦਾ ਬਲੱਡ ਸਰਕੁਲੇਸ਼ਨ ਵਧ ਜਾਂਦਾ ਹੈ,ਜਿਸ ਕਾਰਨ ਹੱਥ-ਪੈਰ ਕੰਬਣ ਲੱਗਦੇ ਹਨ। ਇਸ ਲਈ ਤੁਹਾਨੂੰ ਬਲੱਡ ਪ੍ਰੈਸ਼ਰ ਚੈੱਕ ਕਰਵਾਉਣਾ ਚਾਹੀਦਾ ਹੈ।
2. ਲੋਅ ਬਲੱਡ ਪ੍ਰੈਸ਼ਰ 
ਲੋਅ ਬਲੱਡ ਪ੍ਰੈਸ਼ਰ ਕਾਰਨ ਵੀ ਹੱਥ-ਪੈਰ ਕੰਬਣ ਲੱਗਦੇ ਹਨ ਕਿਉਂਕਿ ਬਲੱਡ ਸ਼ੂਗਰ ਲੋਅ ਹੋਣ ਨਾਲ ਬਾਡੀ ਸਟ੍ਰੈੱਸ ਲੈਵਲ ਵਧਣ ਲੱਗਦਾ ਹੈ। 
3. ਵਿਟਾਮਿਨ ਬੀ 12 ਦੀ ਕਮੀ 
ਹੱਥਾਂ ਅਤੇ ਪੈਰਾਂ ਦਾ ਕੰਬਣਾ ਵਿਟਾਮਿਨ ਬੀ12 ਦੀ ਕਮੀ ਦਾ ਸੰਕੇਤ ਵੀ ਹੋ ਸਕਦਾ ਹੈ ਕਿਉਂਕਿ ਇਸ ਦੌਰਾਨ ਸਰੀਰ ਅਤੇ ਹੱਡੀਆਂ 'ਚ ਕਮਜ਼ੋਰੀ ਆ ਜਾਂਦੀ ਹੈ।
4. ਅਨੀਮੀਆ 
ਅਨੀਮੀਆ ਦੀ ਸਮੱਸਿਆ ਕਾਰਨ ਵੀ ਹੱਥਾਂ-ਪੈਰਾਂ ਦਾ ਕੰਬਣਾ ਆਮ ਗੱਲ ਹੈ ਕਿਉਂਕਿ ਅਨੀਮੀਆ ਦੀ ਸਮੱਸਿਆ ਕਾਰਨ ਸਰੀਰ 'ਚ ਖੂਨ ਦੀ ਕਮੀ ਹੋ ਜਾਂਦੀ ਹੈ ਅਤੇ ਇਸ ਨਾਲ ਕਮਜ਼ੋਰੀ ਵੀ ਆ ਜਾਂਦੀ ਹੈ। ਅਜਿਹੇ 'ਚ ਤੁਹਾਨੂੰ ਵੀ ਆਪਣੀ ਡਾਈਟ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ।
5. ਸਟ੍ਰੋਕ ਕਾਰਨ 
ਸਟ੍ਰੋਕ ਦੀ ਸਮੱਸਿਆ ਹੋਣ 'ਤੇ ਬਲੱਡ ਸਰਕੁਲੇਸ਼ਨ ਵਿਗੜ ਜਾਂਦਾ ਹੈ,ਜਿਸ ਕਾਰਨ ਹੱਥ-ਪੈਰ ਕੰਬਣ ਲੱਗਦੇ ਹਨ।


Related News