PGI ’ਚ ਹੁਣ ਨਹੀਂ ਲੱਗਣਗੀਆਂ ਮਰੀਜ਼ਾਂ ਦੀਆਂ ਲੰਬੀਆਂ ਲਾਈਨਾਂ, ਸ਼ੁਰੂ ਹੋਈ ਇਹ ਸਹੂਲਤ

06/30/2024 3:49:30 PM

ਚੰਡੀਗੜ੍ਹ (ਪਾਲ) : ਪੀ. ਜੀ. ਆਈ. ਨੇ ਮਰੀਜ਼ਾਂ ਨੂੰ ਲੰਬੀਆਂ ਲਾਈਨਾਂ ਤੋਂ ਬਚਾਉਣ ਲਈ ਐਡਵਾਂਸ ਆਈ ਸੈਂਟਰ ’ਚ ਆਨਲਾਈਨ ਰਜਿਸਟ੍ਰੇਸ਼ਨ ਸਹੂਲਤ ਸ਼ੁਰੂ ਕਰ ਦਿੱਤੀ ਹੈ। ਪਾਇਲਟ ਪ੍ਰਾਜੈਕਟ ਤਹਿਤ ਹਾਲੇ ਇਸ ਨੂੰ ਸਿਰਫ਼ ਆਈ ਸੈਂਟਰ ’ਚ ਸ਼ੁਰੂ ਕੀਤਾ ਗਿਆ ਹੈ। ਆਨਲਾਈਨ ਰਜਿਸਟ੍ਰੇਸ਼ਨ ਦੀ ਮਦਦ ਨਾਲ ਮਰੀਜ਼ ਕਿਸੇ ਵੀ ਸ਼ਹਿਰ ਤੋਂ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦਾ ਹੈ, ਜਿਸ ’ਚ ਮਰੀਜ਼ ਨੂੰ ਉਸ ਦੇ ਮੁਤਾਬਕ ਇਕ ਖ਼ਾਸ ਦਿਨ ਤੇ ਤਾਰੀਖ਼ ਮਿਲ ਸਕੇਗੀ।

ਇਹ ਵੀ ਪੜ੍ਹੋ : ਪੰਜਾਬ 'ਚ ਤੂਫ਼ਾਨ ਨਾਲ ਭਾਰੀ ਮੀਂਹ ਦੀ ਚਿਤਾਵਨੀ, 9 ਜ਼ਿਲ੍ਹਿਆਂ 'ਚ ਜਾਰੀ ਹੋਇਆ Alert

ਇਸ ਦਾ ਲਾਭ ਇਹ ਹੋਵੇਗਾ ਕਿ ਉਸ ਨੂੰ ਲਾਈਨ ’ਚ ਖੜ੍ਹਾ ਨਹੀਂ ਹੋਣਾ ਪਵੇਗਾ। ਆਨਲਾਈਨ ਰਜਿਸਟ੍ਰੇਸ਼ਨ ਕਰਨ ਵਾਲਿਆਂ ਲਈ ਇਕ ਵੱਖਰੀ ਕਤਾਰ ਹੈ। ਇਸ ਨਵੀਂ ਪਹਿਲ ’ਚ ਇਕ ਥਰਮਲ ਸਕੈਨਰ ਦੀ ਵਰਤੋਂ ਕੀਤੀ ਜਾ ਰਹੀ ਹੈ, ਜਿੱਥੇ ਨਾਂ ਅਤੇ ਉਮਰ ਦਰਜ ਕਰਨ ਤੋਂ ਬਾਅਦ ਇਹ ਮਰੀਜ਼ ਨੂੰ ਦਾਖ਼ਲ ਹੋਣ ਸਮੇਂ ਪਰਚੀ ਦਾ ਪ੍ਰਿੰਟਆਊਟ ਦਿੰਦੀ ਹੈ। ਇਹ ਪਰਚੀ ਲੈ ਕੇ ਮਰੀਜ਼ ਸਿੱਧਾ ਡਾਕਟਰ ਕੋਲ ਜਾ ਸਕੇਗਾ। ਫ਼ਿਲਹਾਲ 200 ਮਰੀਜ਼ਾਂ ਦੀ ਇਸ ’ਚ ਕੈਪਿੰਗ ਕੀਤੀ ਗਈ ਹੈ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਅੱਜ ਹੋਣ ਜਾ ਰਿਹਾ ਬੰਦ!

ਹਾਲ ਹੀ ’ਚ ਇਸ ਨੂੰ ਸ਼ੁਰੂ ਕੀਤਾ ਗਿਆ ਹੈ, ਜਿਸ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ। ਮਰੀਜ਼ਾਂ ਨੂੰ ਲਾਈਨ ’ਚ ਖੜ੍ਹੇ ਹੋਣ ਲਈ ਸਵੇਰੇ ਜਲਦੀ ਨਹੀਂ ਆਉਣਾ ਪਵੇਗਾ। ਡਾਕਟਰਾਂ ਕੋਲ ਉਨ੍ਹਾਂ ਮਰੀਜ਼ਾਂ ਦੀ ਇਕ ਸੂਚੀ ਹੋਵੇਗੀ, ਜਿਨ੍ਹਾਂ ਨੇ ਆਨਾਲਾਈਨ ਰਜਿਸਟ੍ਰੇਸ਼ਨ ਕਰਵਾਈ ਹੈ ਅਤੇ ਇਸ ਨਾਲ ਪਾਰਦਰਸ਼ਿਤਾ ਬਣੀ ਰਹੇਗੀ। ਇਹ ਬੇਹੱਦ ਐਡਵਾਂਸ ਸਿਸਟਮ ਹੈ। ਪੀ. ਜੀ. ਆਈ. ਦੇ ਡਿਪਟੀ ਡਾਇਰੈਕਟਰ ਪੰਕਜ ਰਾਏ ਦਾ ਕਹਿਣਾ ਹੈ ਕਿ ਸਾਡੀ ਕੋਸ਼ਿਸ਼ ਹੈ ਕਿ ਸਾਰੀਆਂ ਓ. ਪੀ. ਡੀ. ’ਚ ਇਸ ਨੂੰ ਸ਼ੁਰੂ ਕੀਤਾ ਜਾਵੇ। ਇਸ ਦੀ ਮਦਦ ਨਾਲ ਪਾਰਕਿੰਗ ਦੀ ਸਮੱਸਿਆ ਤੇ ਭੀੜ ਨੂੰ ਸਹੀ ਤਰੀਕੇ ਨਾਲ ਮੈਨੇਜ ਕੀਤਾ ਜਾ ਸਕੇਗਾ। ਓ. ਪੀ. ਡੀ. ’ਚ ਵੱਧਦੀ ਮਰੀਜ਼ਾਂ ਦੀ ਗਿਣਤੀ ਪਿਛਲੇ ਕੁੱਝ ਸਾਲਾਂ ਤੋਂ ਵੱਡੀ ਚੁਣੌਤੀ ਬਣੀ ਹੋਈ ਹੈ। ਆਨਲਾਈਨ ਰਜਿਸਟ੍ਰੇਸ਼ਨ ’ਚ ਮਰੀਜ਼ ਆਪਣੀ ਜਾਣਕਾਰੀ ਪਾ ਕੇ ਖ਼ੁਦ ਦੀ ਰਜਿਸਟ੍ਰੇਸ਼ਨ ਕਰੇਗਾ। ਆਨਲਾਈਨ ਹੀ ਕਾਰਡ ਦੀ ਪੇਮੈਂਟ ਹੋਵੇਗੀ। ਇਸ ਤੋਂ ਬਾਅਦ ਮਰੀਜ਼ ਨੂੰ ਕਾਰਡ ਨੰਬਰ ਜਨਰੇਟ ਹੋਵੇਗਾ। ਪ੍ਰਿੰਟਆਊਟ ਰਜਿਸਟ੍ਰੇਸ਼ਨ ਦਾ ਪਰੂਫ ਹੋਵੇਗਾ। ਪੀ. ਜੀ.ਆਈ. ’ਚ ਕਾਰਡ ਬਣਾਉਣ ਵਾਲੇ ਕਾਊਂਟਰ ’ਤੇ ਮਰੀਜ਼ ਨੂੰ ਜਾਣ ਦੀ ਲੋੜ ਨਹੀਂ ਹੋਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
 


Babita

Content Editor

Related News