ਖਾਣਾ ਖਾਣ ਤੋਂ ਤੁਰੰਤ ਬਾਅਦ ਕਰਦੇ ਹੋ ਇਹ ਕੰਮ ਤਾਂ ਹੋ ਜਾਓ ਸਾਵਧਾਨ! ਸਿਹਤ ਨੂੰ ਹੋ ਸਕਦੈ ਗੰਭੀਰ ਨੁਕਸਾਨ
Sunday, May 25, 2025 - 05:02 PM (IST)

ਹੈਲਥ ਡੈਸਕ - ਸਿਹਤਮੰਦ ਜੀਵਨ ਜਿਉਣ ਲਈ ਸਿਰਫ਼ ਕੀ ਖਾਦਾ ਜਾਵੇ ਇਹੀ ਮਹੱਤਵਪੂਰਨ ਨਹੀਂ, ਸਗੋਂ ਇਹ ਵੀ ਓਨਾ ਜ਼ਰੂਰੀ ਹੈ ਕਿ ਖਾਣੇ ਤੋਂ ਬਾਅਦ ਤੁਸੀਂ ਕੀ ਕਰਦੇ ਹੋ। ਅਕਸਰ ਅਸੀਂ ਅਜਿਹੀਆਂ ਗਲਤੀਆਂ ਕਰ ਜਾਂਦੇ ਹਾਂ ਜੋ ਸਾਨੂੰ ਛੋਟੀ ਲਗਦੀਆਂ ਹਨ ਪਰ ਇਹ ਸਾਡੀ ਸਿਹਤ 'ਤੇ ਲੰਮੇ ਸਮੇਂ ਲਈ ਗੰਭੀਰ ਅਸਰ ਛੱਡ ਸਕਦੀਆਂ ਹਨ। ਖਾਣਾ ਖਾਣ ਤੋਂ ਤੁਰੰਤ ਬਾਅਦ ਕੁਝ ਕੰਮ ਕਰਨਾ ਤੁਹਾਡੇ ਹਾਜ਼ਮੇ ਤੰਤਰ, ਹਾਰਟ ਜਾਂ ਪੂਰੇ ਸਰੀਰ ਲਈ ਨੁਕਸਾਨਦਾਇਕ ਹੋ ਸਕਦਾ ਹੈ। ਆਓ ਜਾਣੀਏ ਉਹ ਕੰਮ ਜੋ ਖਾਣੇ ਤੋਂ ਬਾਅਦ ਤੁਰੰਤ ਕਰਨ ਤੋਂ ਬਚਣਾ ਚਾਹੀਦਾ ਹੈ।
ਤੁਰੰਤ ਸੌਂ ਜਾਣਾ
- ਖਾਣਾ ਖਾਣ ਤੋਂ ਬਾਅਦ ਤੁਰੰਤ ਲੇਟ ਜਾਣਾ ਜਾਂ ਸੁੱਤ ਜਾਣਾ ਹਾਜ਼ਮਾ ਪ੍ਰਣਾਲੀ 'ਤੇ ਬੁਰਾ ਅਸਰ ਪਾ ਸਕਦਾ ਹੈ। ਇਸ ਨਾਲ ਐਸਿਡਿਟੀ, ਗੈਸ ਅਤੇ ਹਾਜ਼ਮੇ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
ਸਿਗਰੇਟਨੋਸ਼ੀ ਕਰਨਾ
- ਕਈ ਲੋਕ ਖਾਣੇ ਤੋਂ ਬਾਅਦ ਸਿਗਰੇਟ ਪੀ ਲੈਂਦੇ ਹਨ ਪਰ ਇਹ ਸਭ ਤੋਂ ਖ਼ਤਰਨਾਕ ਆਦਤਾਂ ’ਚੋਂ ਇਕ ਹੈ। ਖਾਣੇ ਤੋਂ ਬਾਅਦ ਧੂਮਪਾਨ ਕਰਨਾ ਸਰੀਰ ’ਚ ਨਿਕੋਟੀਨ ਅਤੇ ਟਾਕਸਿਨ ਦੀ ਅਸਰਦਾਰੀ ਨੂੰ ਵਧਾ ਦਿੰਦਾ ਹੈ।
ਚਾਹ ਜਾਂ ਕਾਫੀ ਪੀਣਾ
- ਚਾਹ ਜਾਂ ਕਾਫੀ ’ਚ ਆਇਰਨ ਅਵਸ਼ੋਸ਼ਣ ਨੂੰ ਰੋਕਣ ਵਾਲੇ ਤੱਤ ਹੁੰਦੇ ਹਨ। ਖਾਣੇ ਤੋਂ ਤੁਰੰਤ ਬਾਅਦ ਇਹ ਪੀਣ ਨਾਲ ਆਇਰਨ ਦੀ ਸਰੀਰ ’ਚ ਅਵਸ਼ੋਸ਼ਣ ਘਟ ਜਾਂਦਾ ਹੈ, ਜੋ ਲੋਹੇ ਦੀ ਘਾਟ ਦਾ ਕਾਰਨ ਬਣ ਸਕਦਾ ਹੈ।
ਨਹਾਉਣਾ
- ਖਾਣੇ ਤੋਂ ਤੁਰੰਤ ਬਾਅਦ ਨਹਾਉਣ ਨਾਲ ਸਰੀਰ ਦਾ ਖੂਨ ਪਚਣ ਵਾਲੇ ਅੰਗਾਂ ਤੋਂ ਚਮੜੀ ਵੱਲ ਵੱਧ ਜਾਂਦਾ ਹੈ, ਜਿਸ ਨਾਲ ਹਾਜ਼ਮਾ ਪ੍ਰਮਾਲੀ ਪ੍ਰਭਾਵਿਤ ਹੋ ਸਕਦੀ ਹੈ।
ਐਕਸਰਸਾਈਜ਼ ਕਰਨਾ
- ਕਈ ਲੋਕ ਸੋਚਦੇ ਹਨ ਕਿ ਖਾਣੇ ਤੋਂ ਬਾਅਦ ਤੁਰਨਾ ਵਧੀਆ ਹੁੰਦਾ ਹੈ ਪਰ ਜੇ ਤੁਸੀਂ ਤੁਰੰਤ ਤੇਜ਼ ਚਲਦੇ ਹੋ ਜਾਂ ਵਰਕਆਉਟ ਕਰਦੇ ਹੋ, ਤਾਂ ਇਹ ਹਾਜ਼ਮੇ ’ਚ ਰੁਕਾਵਟ ਪਾ ਸਕਦਾ ਹੈ।