ਸਵੇਰ ਦੇ ਸਮੇਂ ਖਾਓ‘ਬੇਹੀ ਰੋਟੀ’, ਇਨ੍ਹਾਂ ਬਿਮਾਰੀਆਂ ਦੇ ਇਲਾਜ਼ 'ਚ ਹੈ ਮਦਦਗਾਰ
Tuesday, Aug 25, 2020 - 05:23 PM (IST)
ਜਲੰਧਰ - ਰਾਤ ਦਾ ਬਚਿਆ ਭੋਜਨ ਖਾਣਾ ਸਿਹਤ ਲਈ ਹਾਨੀਕਾਰਕ ਮੰਨਿਆ ਜਾਂਦਾ ਹੈ। 12 ਘੰਟਿਆਂ ਤੋਂ ਜ਼ਿਆਦਾ ਰੱਖਿਆ ਹੋਇਆ ਭੋਜਨ ਫੂਡ ਪੋਇਜ਼ਨਿੰਗ ਵਰਗੀਆਂ ਕਈ ਬੀਮਾਰੀਆਂ ਨੂੰ ਬੁਲਾਉਣ ਦਾ ਕੰਮ ਕਰਦਾ ਹੈ। ਬਹੁਤ ਸਾਰੇ ਲੋਕ ਮੰਨਦੇ ਹਨ ਕਿ ਬੇਹੀ ਰੋਟੀ ਖਾਣ ਨਾਲ ਪੋਸ਼ਕ ਤੱਤਾਂ ਦੀ ਮਾਤਰਾ ਘੱਟ ਹੋਣ ਲੱਗਦੀ ਹੈ। ਅਜਿਹੇ ਭੋਜਨ ਅਕਸਰ ਲੋਕ ਦੁਬਾਰਾ ਗਰਮ ਕਰਨ ਤੋਂ ਬਾਅਦ ਹੀ ਖਾਂਦੇ ਹਨ ਜਦਕਿ ਅਜਿਹਾ ਕਰਨਾ ਸਰੀਰ ਲਈ ਖਤਰਨਾਕ ਹੁੰਦਾ ਹੈ। ਅਨਾਜ ਨਾਲ ਬਣੀ ਰੋਟੀ ਇਸ ਮਾਮਲੇ 'ਚ ਬਿਲਕੁਲ ਵੱਖ ਹੈ। ਬੇਹੀ ਰੋਟੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੀ ਹੈ। ਇਸ ਰੋਟੀ 'ਚ ਫਾਈਬਰ ਦੀ ਭਰਪੂਰ ਮਾਤਰਾ ਹੁੰਦੀ ਹੈ, ਜੋ ਭੋਜਨ ਨੂੰ ਪਚਾਉਣ 'ਚ ਕਾਫੀ ਮਦਦ ਕਰਦਾ ਹੈ। ਅੱਜ ਅੱਸੀਂ ਤੁਹਾਨੂੰ ਬੇਹੀ ਰੋਟੀ ਖਾਣ ਨਾਲ ਸਰੀਰ ਕਿਹੜੇ-ਕਿਹੜੇ ਫਾਇਦੇ ਹੁੰਦੇ ਹਨ, ਦੇ ਬਾਰੇ ਦੱਸਾਂਗੇ...
1. ਤਣਾਅ
ਜੇਕਰ ਤੁਹਾਨੂੰ ਢਿੱਡ ਖਰਾਬ ਹੋਣ ਦੇ ਨਾਲ-ਨਾਲ ਤਣਾਅ ਦੀ ਸਮੱਸਿਆ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਤੁਹਾਨੂੰ ਦੁੱਧ ਦੇ ਨਾਲ ਬਾਸੀ ਰੋਟੀ ਖਾਣੀ ਚਾਹੀਦੀ ਹੈ। ਅਜਿਹਾ ਕਰਨ ਨਾਲ ਢਿੱਡ ਨਾਲ ਜੁੜੀਆਂ ਸਾਰੀਆਂ ਸਮੱਸਿਆਵਾਂ ਠੀਕ ਹੋ ਜਾਂਦੀਆਂ ਹਨ।
2. ਬਲੱਡ ਪ੍ਰੈਸ਼ਰ
ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਲਈ ਠੰਡੇ ਦੁੱਧ 'ਚ ਬਾਸੀ ਰੋਟੀ ਨੂੰ ਭਿਓਂ ਕੇ 10 ਮਿੰਟ ਲਈ ਛੱਡ ਦਿਓ। ਸਵੇਰ ਦੇ ਨਾਸ਼ਤੇ 'ਚ ਇਸ ਨੂੰ ਖਾਓ। ਆਪਣੀ ਪਸੰਦ ਮੁਤਾਬਕ ਇਸ ’ਚ ਤੁਸੀਂ ਖੰਡ ਵੀ ਮਿਲਾ ਸਕਦੇ ਹੋ। ਇਸ ਨਾਲ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਦੂਰ ਹੁੰਦੀ ਹੈ। ਰੋਜ਼ਾਨਾ ਸਵੇਰੇ ਠੰਡੇ ਦੁੱਧ ਨਾਲ 2 ਬਾਸੀ ਰੋਟੀਆਂ ਖਾਣ ਨਾਲ ਬਲੱਡ ਪ੍ਰੈਸ਼ਰ ਨਾਰਮਲ ਰਹਿੰਦਾ ਹੈ। ਗਰਮੀ ਦੇ ਮੌਸਮ 'ਚ ਇਸ ਦੀ ਵਰਤੋਂ ਕਰਨ ਨਾਲ ਸਰੀਰ ਦਾ ਤਾਪਮਾਨ ਨਾਰਮਲ ਰਹਿੰਦਾ ਹੈ।
3. ਸ਼ੂਗਰ
ਸ਼ੂਗਰ ਦੀ ਬੀਮਾਰੀ ਤੋਂ ਛੁਟਕਾਰਾ ਪਾਉਣ ਲਈ ਵੀ ਬਾਸੀ ਦੀ ਰੋਟੀ ਕਾਫੀ ਕਾਰਗਾਰ ਸਾਬਤ ਹੁੰਦੀ ਹੈ। ਇਸ ਦੇ ਲਈ ਹਰ ਰੋਜ਼ ਫਿੱਕੇ ਦੁੱਧ ਨਾਲ ਬਾਸੀ ਰੋਟੀ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਨਾਲ ਸ਼ੂਗਰ ਕੰਟਰੋਲ 'ਚ ਰਹਿੰਦੀ ਹੈ।
4. ਢਿੱਡ ਲਈ ਫਾਇਦੇਮੰਦ
ਢਿੱਡ ਨਾਲ ਜੁੜੀਆਂ ਕਈ ਸਮੱਸਿਆਵਾਂ ਲਈ ਬਾਸੀ ਰੋਟੀ ਔਸ਼ਧੀ ਦੇ ਬਰਾਬਰ ਹੁੰਦੀ ਹੈ। ਸਵੇਰ ਦੇ ਸਮੇਂ ਠੰਡੇ ਦੁੱਧ ਨਾਲ ਬਾਸੀ ਰੋਟੀ ਦੀ ਵਰਤੋਂ ਕਰੋ। ਇਸ ਨਾਲ ਕਬਜ਼,ਐਸੀਡਿਟੀ, ਪੇਟ 'ਚ ਜਲਣ ਆਦਿ ਸਮੱਸਿਆਵਾਂ ਦੂਰ ਹੁੰਦੀਆਂ ਹਨ ਅਤੇ ਪਾਚਨ ਸ਼ਕਤੀ ਠੀਕ ਹੁੰਦੀ ਹੈ।
5. ਚੰਗੀ ਸਿਹਤ ਲਈ
ਬਾਸੀ ਰੋਟੀ ਨੂੰ ਦੁੱਧ 'ਚ ਪਾ ਕੇ ਖਾਣ ਨਾਲ ਸਿਹਤ 'ਤੇ ਚੰਗਾ ਪ੍ਰਭਾਵ ਪੈਂਦਾ ਹੈ। ਇਸ ਤੋਂ ਇਲਾਵਾ ਕਈ ਬੀਮਾਰੀਆਂ ਤੋਂ ਨਿਜਾਤ ਪਾਉਣ ਲਈ ਕਣਕ ਦੀ ਬਾਸੀ ਰੋਟੀ ਦੀ ਵਰਤੋਂ ਕਰਨਾ ਫਾਇਦੇਮੰਦ ਹੁੰਦਾ ਹੈ।
ਪੜ੍ਹੋ ਇਹ ਵੀ ਖਬਰ - ਪੈਸੇ ਜੋੜਨ ਤੇ ਸੋਚ ਸਮਝ ਕੇ ਖਰਚਾ ਕਰਨ ’ਚ ਮਾਹਿਰ ਹੁੰਦੇ ਹਨ ਇਸ ਅੱਖਰ ਦੇ ਲੋਕ, ਜਾਣੋ ਹੋਰ ਵੀ ਗੁਣ
ਪੜ੍ਹੋ ਇਹ ਵੀ ਖਬਰ - ਆਪਣੀ ਜਨਮ ਤਾਰੀਖ਼ ਤੋਂ ਜਾਣੋ ਕਿਹੋ ਜਿਹਾ ਹੈ ਤੁਹਾਡਾ ‘ਪਾਟਨਰ’ ਅਤੇ ਉਸ ਦਾ ‘ਪਿਆਰ’
6. ਪੌਸ਼ਟਿਕ ਤੱਤ
ਬਾਸੀ ਰੋਟੀ ਨੂੰ 12 ਤੋਂ 15 ਘੰਟੇ ਤੱਕ ਰੱਖ ਕੇ ਖਾਣ ਵਿਚ ਕੋਈ ਮੁਸ਼ਕਲ ਨਹੀਂ ਆਉਂਦੀ। ਇਹ ਚੰਗਾ ਹੈ ਕਿ ਤੁਸੀਂ ਇਸ ਨੂੰ ਸਬਜ਼ੀਆਂ ਦੇ ਨਾਲ ਨਾ ਖਾਓ ਅਤੇ ਇਸ ਨੂੰ ਦੁੱਧ ਦੇ ਨਾਲ ਲਓ, ਕਿਉਂਕਿ ਦੁੱਧ ਵਿੱਚ ਬਹੁਤ ਸਾਰੇ ਪੌਸ਼ਟਿਕ ਤੱਤ ਵੀ ਹੁੰਦੇ ਹਨ, ਇਸ ਲਈ ਇਹ ਸੁਮੇਲ ਸਿਹਤ ਲਈ ਬਹੁਤ ਵਧੀਆ ਹੈ।
7. ਦੁਬਲੇ ਪਤਲੇ ਸਰੀਰ ਲਈ ਫਾਇਦੇਮੰਦ
ਜੇਕਰ ਕੋਈ ਵਿਅਕਤੀ ਕਾਫੀ ਦੁਬਲਾ ਪਤਲਾ ਹੈ ਤਾਂ ਉਸ ਨੂੰ ਬੇਹੀ ਰੋਟੀ ਖਾਣੀ ਚਾਹੀਦੀ ਹੈ। ਇਸ ਨਾਲ ਉਸ ਦਾ ਦੁਬਲਾਪਨ ਦੂਰ ਹੋ ਜਾਵੇਗਾ। ਇਸ ਨਾਲ ਉਸ ਦੇ ਸਰੀਰ ’ਚ ਪਾਈ ਜਾਣ ਵਾਲੀ ਕਮਜ਼ੋਰੀ ਵੀ ਦੂਰ ਹੋ ਜਾਵੇਗੀ।
ਪੜ੍ਹੋ ਇਹ ਵੀ ਖਬਰ - ਤਾਲਾਬੰਦੀ 'ਚ ਵੱਧਦੇ ਭਾਰ ਤੋਂ ਤੁਸੀਂ ਹੋ ਪਰੇਸ਼ਾਨ ਤਾਂ ਇਨ੍ਹਾਂ ਚੀਜ਼ਾਂ ਦੀ ਕਰੋ ਵਰਤੋਂ, ਰਹੋਗੇ ਸਿਹਤਮੰਦ
ਪੜ੍ਹੋ ਇਹ ਵੀ ਖਬਰ -ਸਵੇਰ ਦੇ ਨਾਸ਼ਤੇ ''ਚ ਖਾਣੀ ਸ਼ੁਰੂ ਕਰ ਦਿਓ ਦਹੀਂ ਤੇ ਖੰਡ, ਜਾਣਨ ਲਈ ਪੜ੍ਹੋ ਇਹ ਖ਼ਬਰ