ਇਮਿਊਨ ਸਿਸਟਮ ਨੂੰ ਮਜ਼ਬੂਤ ਬਣਾਉਂਦੇ ਹਨ ‘ਕੇਲੇ ਦੇ ਛਿਲਕੇ’, ਮੋਟਾਪੇ ਨੂੰ ਵੀ ਕਰੇ ਘੱਟ

05/25/2020 5:38:28 PM

ਜਲੰਧਰ— ਤੁਸੀਂ ਅਕਸਰ ਲੋਕਾਂ ਨੂੰ ਇਹ ਕਹਿੰਦੇ ਸੁਣਿਆ ਹੋਵੇਗਾ ਕਿ ਕੇਲਾ ਸਿਹਤ ਲਈ ਬਹੁਤ ਹੀ ਲਾਭਕਾਰੀ ਹੁੰਦਾ ਹੈ ਪਰ ਸ਼ਾਇਦ ਹੀ ਕਿਸੇ ਨੂੰ ਕੇਲੇ ਦੇ ਛਿਲਕਿਆਂ ਦੇ ਫਾਇਦਿਆਂ ਬਾਰੇ ਜਾਣਕਾਰੀ ਹੋਵੇਗੀ। ਸਹੀ ਜਾਣਕਾਰੀ ਨਾ ਹੋਣ ਦੀ ਵਜ੍ਹਾ ਨਾਲ ਅਸੀਂ ਸਾਰੇ ਕੇਲਾ ਖਾਣ ਤੋਂ ਬਾਅਦ ਉਸ ਦੇ ਛਿਲਕੇ ਨੂੰ ਬੇਕਾਰ ਸਮਝ ਕੇ ਸੁੱਟ ਦਿੰਦੇ ਹਾਂ। ਤੁਹਾਨੂੰ ਦੱਸ ਦੇਈਏ ਕਿ ਸਾਰੇ ਫਲਾਂ ਵਿਚੋਂ ਕੇਲਾ ਇਕ ਅਜਿਹਾ ਫਲ ਹੈ ਜੋ ਵਿਟਾਮਿਨ, ਮਿਨਰਲਸ, ਪ੍ਰੋਟੀਨ, ਐਂਟੀ-ਫੰਗਲ, ਫਾਈਬਰ ਆਦਿ ਦਾ ਸਭ ਤੋਂ ਚੰਗਾ ਸਰੋਤ ਹੁੰਦਾ ਹੈ। ਭਾਰ ਵਧਾਉਣ ਤੋਂ ਲੈ ਕੇ ਭਾਰ ਘਟਾਉਣ ਤੱਕ ਲਈ ਕੇਲੇ ਦੇ ਨੁਸਖਿਆਂ ਨੂੰ ਅਜ਼ਮਾਇਆ ਜਾਂਦਾ ਹੈ। ਕੇਲੇ ਖਾਣ ਦੇ ਨਾਲ-ਨਾਲ ਕੇਲੇ ਦਾ ਛਿਲਕਾ ਵੀ ਸਿਹਤ ਲਈ ਓਨ੍ਹਾ ਹੀ ਫਾਇਦੇਮੰਦ ਹੁੰਦਾ ਹੈ ਜਿਨ੍ਹਾਂ ਇਸ ਦੇ ਅੰਦਰ ਦਾ ਫਲ। ਇਸ ਨੂੰ ਖਾਣ ਨਾਲ ਬਹੁਤ ਸਾਰੇ ਫਾਇਦੇ ਹੁੰਦੇ ਹਨ, ਜਿਸ ਦੇ ਬਾਰੇ ਅੱਜ ਅਸੀਂ ਤੁਹਾਨੂੰ ਦੱਸ ਰਹੇ ਹਾਂ... 

1. ਸਕੂਨ ਦੀ ਨੀਂਦ ਲਿਆਉਣ 'ਚ ਕਰੇ ਮਦਦ 
ਕੇਲੇ ਦੇ ਛਿਲਕੇ 'ਚ ਟ੍ਰਿਪਟੋਫੇਨ ਨਾਂ ਦਾ ਇਕ ਕੈਮੀਕਲ ਹੁੰਦਾ ਹੈ। ਇਹ ਕੈਮੀਕਲ ਚੰਗੀ ਅਤੇ ਸਕੂਨ ਦੀ ਨੀਂਦ ਲਿਆਉਣ 'ਚ ਮਦਦ ਕਰਦਾ ਹੈ। ਜਿਨ੍ਹਾਂ ਲੋਕਾਂ ਨੂੰ ਨੀਂਦ ਆਉਣ ’ਚ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਹੁੰਦੀਆਂ ਹਨ, ਉਹ ਇਸ ਦੀ ਵਰਤੋਂ ਕਰ ਸਕਦੇ ਹਨ।

PunjabKesari

2. ਕੋਲੈਸਟਰੋਲ ਦੀ ਮਾਤਰਾ ਨੂੰ ਘੱਟ ਕਰੇ
ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਕੇਲੇ ਦੇ ਛਿਲਕਿਆਂ 'ਚ ਕੇਲੇ ਤੋਂ ਜ਼ਿਆਦਾ ਫਾਈਬਰ ਮੌਜੂਦ ਹੁੰਦਾ ਹੈ ਇਸ 'ਚ 2 ਤਰ੍ਹਾਂ ਦੇ ਫਾਈਬਰ ਮੌਜੂਦ ਹੁੰਦੇ ਹਨ ਜੋ ਸਰੀਰ 'ਚੋਂ ਕੋਲੈਸਟਰੋਲ ਦੀ ਮਾਤਰਾ ਨੂੰ ਘੱਟ ਕਰਦੇ ਹਨ। 

3. ਮੂਡ ਨੂੰ ਚੰਗਾ ਰੱਖਣ 'ਚ ਮਦਦ ਕਰੇ
ਕੇਲੇ ਦਾ ਛਿਲਕਾ ਸਾਡੇ ਮੂਡ ਨੂੰ ਚੰਗਾ ਰੱਖਣ 'ਚ ਮਦਦ ਕਰਦਾ ਹੈ, ਕਿਉਂਕਿ ਕੇਲੇ ਦੇ ਛਿਲਕੇ 'ਚ ਸੈਰੋਟੋਨਿਨ ਹਾਰਮੋਨਜ਼ ਹੁੰਦੇ ਹਨ ਜੋ ਸਾਨੂੰ ਚੰਗਾ ਮਹਿਸੂਸ ਕਰਵਾਉਂਦੇ ਹਨ। 

PunjabKesari

4. ਅੱਖਾਂ ਦੀ ਰੌਸ਼ਨੀ ਤੇਜ਼ ਕਰੇ
ਕੇਲੇ ਦੇ ਛਿਲਕਿਆਂ 'ਚ ਲਿਊਟਿਨ ਹੁੰਦਾ ਹੈ ਜੋ ਅੱਖਾਂ ਦੀ ਰੌਸ਼ਨੀ ਨੂੰ ਤੇਜ਼ ਕਰਦਾ ਹੈ। 

5. ਲਾਲ ਖੂਨ ਕੋਸ਼ਿਕਾਵਾਂ ਨੂੰ ਟੁੱਟਣ ਤੋਂ ਰੋਕਦਾ
ਕੇਲੇ ਦਾ ਛਿਲਕਾ ਸਰੀਰ 'ਚ ਲਾਲ ਖੂਨ ਕੋਸ਼ਿਕਾਵਾਂ ਨੂੰ ਟੁੱਟਣ ਤੋਂ ਰੋਕਦਾ ਹੈ ਪਰ ਇਸ 'ਚ ਪੀਲੇ ਛਿਲਕਿਆਂ ਦੇ ਮੁਕਾਬਲੇ ਕੱਚੇ ਹਰੇ ਕੇਲੇ ਦਾ ਛਿਲਕਾ ਜ਼ਿਆਦਾ ਫਾਇਦੇਮੰਦ ਹੁੰਦਾ ਹੈ।

ਪੜ੍ਹੋ ਇਹ ਵੀ ਖਬਰ - ਭਾਰ ਨੂੰ ਘੱਟ ਕਰਨ ’ਚ ਮਦਦ ਕਰੇ ਖੀਰੇ ਦਾ ਜੂਸ, ਗਰਮੀ ਤੋਂ ਵੀ ਦਿਵਾਏ ਰਾਹਤ

ਪੜ੍ਹੋ ਇਹ ਵੀ ਖਬਰ - ਗਲੇ ਦੀ ਸੋਜ ਤੇ ਦਰਦ ਨੂੰ ਠੀਕ ਕਰਦਾ ਹੈ ‘ਸ਼ਹਿਦ’, ਖੰਘ ਤੋਂ ਵੀ ਦਿਵਾਏ ਰਾਹਤ

PunjabKesari

6. ਮੋਟਾਪੇ ਨੂੰ ਵੀ ਕਰੇ ਘੱਟ 
ਕੇਲੇ ਦੇ ਛਿਲਕੇ 'ਚ ਫਾਈਬਰ ਹੋਣ ਕਾਰਨ ਇਹ ਮੋਟਾਪੇ ਨੂੰ ਵੀ ਘੱਟ ਕਰਦਾ ਹੈ।

7. ਇਮਿਊਨ ਸਿਸਟਮ
ਕੇਲੇ ਦਾ ਛਿਲਕਾ ਖੂਨ ਸਾਫ ਕਰਨ 'ਚ ਵੀ ਮਦਦ ਕਰਦਾ ਹੈ। ਇੰਨਾ ਹੀ ਨਹੀਂ ਸਗੋਂ ਇਹ ਕਬਜ਼ ਦੀ ਬੀਮਾਰੀ ਨੂੰ ਦੂਰ ਕਰਨ ਦੇ ਨਾਲ ਇਮਿਊਨ ਸਿਸਟਮ ਨੂੰ ਵੀ ਮਜ਼ਬੂਤ ਕਰਦਾ ਹੈ।
 


rajwinder kaur

Content Editor

Related News