ਕਈ ਔਸ਼ਧੀ ਗੁਣਾਂ ਨਾਲ ਭਰਪੂਰ ਹੈ ''ਆਂਵਲਾ''

12/13/2018 10:30:43 AM

ਨਵੀਂ ਦਿੱਲੀ— ਆਂਵਲਾ ਵਿਟਾਮਿਨ ਸੀ ਦਾ ਮੁਖ ਸਰੋਤ ਹੈ। ਇਸ 'ਚ ਕੈਲਸ਼ੀਅਮ, ਆਇਰਨ, ਫਾਸਫੋਰਸ, ਫਾਈਬਰ ਅਤੇ ਕਾਰਬੋਹਾਈਡ੍ਰੇਟ ਵੀ ਭਰਪੂਰ ਮਾਤਰਾ 'ਚ ਮੌਜੂਦ ਹੁੰਦੇ ਹਨ। ਆਂਵਲੇ ਦਾ ਸੇਵਨ ਆਚਾਰ, ਮੁਰੱਬਾ, ਜੂਸ ਅਤੇ ਚੂਰਣ ਦੇ ਰੂਪ 'ਚ ਵੀ ਕੀਤਾ ਜਾ ਸਕਦਾ ਹੈ। ਇਹ ਤਾਂ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਆਂਵਲਾ ਚਮੜੀ ਅਤੇ ਵਾਲਾਂ ਦੋਹਾਂ ਲਈ ਹੀ ਫਾਇਦੇਮੰਦ ਹੁੰਦਾ ਹੈ ਪਰ ਇਸ ਦੇ ਔਸ਼ਧੀ ਗੁਣ ਸਾਨੂੰ ਕਈ ਬੀਮਾਰੀਆਂ ਤੋਂ ਵੀ ਬਚਾਉਂਦੇ ਹਨ। ਅੱਜ ਅਸੀਂ ਤੁਹਾਨੂੰ ਆਂਵਲੇ ਨਾਲ ਸਰੀਰ ਨੂੰ ਹੋਣ ਵਾਲੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਸ ਬਾਰੇ...
 

1. ਆਂਵਲੇ ਦੇ ਗੁਣ
ਆਂਵਲਾ ਐਂਟੀ-ਆਕਸੀਡੈਂਟ, ਪੋਟਾਸ਼ੀਅਮ, ਕਾਰਬਾਈਡ੍ਰੇਟ, ਫਾਈਬਰ, ਪ੍ਰੋਟੀਨਸ, ਵਿਟਾਮਿਨ ਸੀ, ਏ, ਬੀ ਕੰਪਲੈਕਸ, ਆਇਰਨ ਦਾ ਮੁਖ ਸਰੋਤ ਹੈ।
 

2. ਪਾਚਨ ਸ਼ਕਤੀ ਵਧਾਏ 
ਇਹ ਸਰੀਰ ਦੀ ਮੈਟਾਬਾਲੀਜ਼ਮ ਕਿਰਿਆਸ਼ੀਲਤਾ ਵਧਾਉਂਦਾ ਹੈ ਜਿਸ ਨਾਲ ਸਰੀਰ ਸਿਹਤਮੰਦ ਰਹਿੰਦਾ ਹੈ। ਆਂਵਲੇ ਦਾ ਚੂਰਣ ਭੋਜਨ ਪਚਾਉਣ 'ਚ ਵੀ ਬਹੁਤ ਸਹਾਈ ਹੁੰਦਾ ਹੈ। 
 

3. ਤਣਾਅ ਕਰਦਾ ਹੈ ਦੂਰ 
ਰਾਤ ਨੂੰ ਸੌਣ ਤੋਂ ਪਹਿਲਾਂ ਆਂਵਲਾ ਖਾਣ ਨਾਲ ਨੀਂਦ ਚੰਗੀ ਆਉਂਦੀ ਹੈ। ਦਿਨਭਰ ਦੀ ਥਕਾਵਟ ਅਤੇ ਤਣਾਅ ਵੀ ਦੂਰ ਹੁੰਦਾ ਹੈ।
 

4. ਦਿਲ ਅਤੇ ਕਿਡਨੀ ਲਈ ਫਾਇਦੇਮੰਦ 
ਇਹ ਕਿਡਨੀ 'ਚ ਹੋਣ ਵਾਲੇ ਇਨਫੈਕਸ਼ਨ ਨੂੰ ਰੋਕਦਾ ਹੈ ਅਤੇ ਕਿਡਨੀ 'ਚ ਪੱਥਰੀ ਬਣਨ ਤੋਂ ਵੀ ਰੋਕਦਾ ਹੈ। ਦਿਲ ਦੀਆਂ ਮਾਸਪੇਸ਼ੀਆਂ ਲਈ ਵੀ ਇਹ ਫਾਇਦੇਮੰਦ ਹੁੰਦਾ ਹੈ। ਇਕ ਆਂਵਲੇ ਦੀ ਰੋਜ਼ਾਨਾ ਵਰਤੋਂ ਨਾਲ ਬਲੱਡ ਸ਼ੂਗਰ ਕੰਟਰੋਲ 'ਚ ਰਹਿੰਦੀ ਹੈ।
 

5. ਰੋਗ ਪ੍ਰਤੀਰੋਧੀ ਸਮਰੱਥਾ ਵਧਾਉਂਦਾ ਹੈ
ਆਂਵਲੇ 'ਚ ਐਂਟੀ-ਬੈਕਟੀਰੀਅਲ ਅਤੇ ਐਂਟੀ-ਫੰਗਲ ਗੁਣ ਪਾਏ ਜਾਂਦੇ ਹਨ ਇਸ ਦੇ ਸੇਵਨ ਨਾਲ ਸਕਿਨ 'ਚ ਇਨਫੈਕਸ਼ਨ ਨਹੀਂ ਹੁੰਦੀ। ਇਹ ਸਰੀਰ ਦੀਆਂ ਕਈ ਬੀਮਾਰੀਆਂ ਤੋਂ ਬਚਾਉਂਦਾ ਹੈ। ਇਸ ਦੇ ਸੇਵਨ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਇਹ ਜੋੜਾਂ ਦੇ ਦਰਦ ਤੋਂ ਵੀ ਰਾਹਤ ਦਿਵਾਉਂਦਾ ਹੈ।
 

6. ਮੋਟਾਪਾ 
ਅੱਜਕਲ ਹਰ ਦੂਜਾ ਵਿਅਕਤੀ ਮੋਟਾਪੇ ਨਾਲ ਜੂਝ ਰਿਹਾ ਹੈ, ਜਿਸ ਦਾ ਸਭ ਤੋਂ ਵੱਡਾ ਕਾਰਨ ਅੱਜਕਲ ਦਾ ਲਾਈਫ ਸਟਾਈਲ ਹੈ। ਇਸ ਸਮੱਸਿਆ ਨੂੰ ਦੂਰ ਕਰਨ ਲਈ ਤੁਸੀਂ ਆਪਣੀ ਡਾਈਟ 'ਚ ਰੋਜ਼ ਇਕ ਆਂਵਲਾ ਖਾਣਾ ਸ਼ੁਰੂ ਕਰ ਦਿਓ, ਜਿਸ ਨਾਲ ਮੈਟਾਬਾਲੀਜ਼ਮ ਵਧਦਾ ਹੈ ਅਤੇ ਭਾਰ ਤੇਜ਼ੀ ਨਾਲ ਘੱਟ ਹੋਣ ਲੱਗਦਾ ਹੈ।
 

7. ਡਾਇਬਿਟੀਜ਼ 
ਆਂਵਲਾ ਡਾਇਬਿਟੀਜ਼ ਦੇ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਰੋਜ਼ਾਨਾ ਆਂਵਲੇ ਦਾ ਸੇਵਨ ਕਰਨ ਨਾਲ ਖੂਨ 'ਚ ਸ਼ੂਗਰ ਦੀ ਮਾਤਰਾ ਕੰਟਰੋਲ 'ਚ ਰਹਿੰਦੀ ਹੈ। ਨਾਲ ਹੀ ਆਂਵਲਾ ਖਰਾਬ ਕੋਲੈਸਟਰੋਲ ਨੂੰ ਖਤਮ ਕਰ ਕੇ ਚੰਗੇ ਕੋਲੈਸਟਰੋਲ ਨੂੰ ਬਣਾਉਣ 'ਚ ਮਦਦ ਕਰਦਾ ਹੈ।
 

8. ਅੱਖਾਂ ਦੀ ਰੌਸ਼ਨੀ ਵਧਾਏ 
ਰੋਜ਼ਾਨਾ ਆਂਵਲੇ ਦੀ ਵਰਤੋਂ ਕਰਨ ਨਾਲ ਅੱਖਾਂ ਦੀ ਰੌਸ਼ਨੀ ਤੇਜ਼ ਹੁੰਦੀ ਹੈ। ਇਸ ਨਾਲ ਅੱਖਾਂ ਸਬੰਧੀ ਹਰ ਤਰ੍ਹਾਂ ਦੀ ਸਮੱਸਿਆ ਦੂਰ ਹੋ ਜਾਂਦੀ ਹੈ।


Neha Meniya

Content Editor

Related News