ਪੇਟ ਦਰਦ ਦਾ ਰਾਮਬਾਣ ਇਲਾਜ ਹੈ ਇਹ ਮਸਾਲਾ, ਖਾਣ ਨਾਲ ਮਿਲੇਗੀ ਤੁਰੰਤ ਰਾਹਤ

Saturday, Nov 02, 2024 - 12:57 PM (IST)

ਪੇਟ ਦਰਦ ਦਾ ਰਾਮਬਾਣ ਇਲਾਜ ਹੈ ਇਹ ਮਸਾਲਾ, ਖਾਣ ਨਾਲ ਮਿਲੇਗੀ ਤੁਰੰਤ ਰਾਹਤ

ਹੈਲਥ ਡੈਸਕ- ਸਾਨੂੰ ਅਕਸਰ ਪੇਟ ਦਰਦ ਤੋਂ ਪੀੜਤ ਹੋਣਾ ਪੈਂਦਾ ਹੈ, ਇਹ ਅਜਿਹੀ ਸਮੱਸਿਆ ਹੈ ਕਿ ਜਦੋਂ ਇਹ ਕਿਸੇ ਨੂੰ ਹੋ ਜਾਂਦੀ ਹੈ ਤਾਂ ਰੋਜ਼ਾਨਾ ਜੀਵਨ ਦੇ ਆਮ ਕੰਮਾਂ ਨੂੰ ਵੀ ਪੂਰਾ ਕਰਨਾ ਮੁਸ਼ਕਲ ਹੋ ਜਾਂਦਾ ਹੈ। ਤੁਸੀਂ ਬਚਪਨ ਤੋਂ ਹੀ ਕਈ ਵਾਰ ਪੇਟ ਦਰਦ ਮਹਿਸੂਸ ਕੀਤਾ ਹੋਵੇਗਾ, ਜ਼ਾਹਿਰ ਹੈ ਕਿ ਇਹ ਜਾਂ ਤਾਂ ਆਪਣੇ ਆਪ ਠੀਕ ਹੋ ਜਾਂਦਾ ਹੈ ਜਾਂ ਫਿਰ ਤੁਹਾਨੂੰ ਇਸ ਲਈ ਕੋਈ ਅੰਗਰੇਜ਼ੀ ਦਵਾਈ ਲੈਣੀ ਪਵੇਗੀ। ਜੇਕਰ ਤੁਸੀਂ ਕੁਝ ਘਰੇਲੂ ਨੁਸਖਿਆਂ ਨਾਲ ਇਸ ਨੂੰ ਪਲਾਂ 'ਚ ਠੀਕ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਬਸ ਰਸੋਈ 'ਚ ਰੱਖਿਆ ਮਸਾਲਾ ਚੁੱਕਣਾ ਹੋਵੇਗਾ।

PunjabKesari
ਪੇਟ ਦਰਦ ਲਈ ਇਸ ਮਸਾਲੇ ਦਾ ਕਰੋ ਸੇਵਨ 
ਅਸੀਂ ਗੱਲ ਕਰ ਰਹੇ ਹਾਂ ਅਜਵਾਇਨ ਦੀ ਜਿਸ ਦੀ ਵਰਤੋਂ ਆਮ ਤੌਰ 'ਤੇ ਪਕਵਾਨਾਂ ਦਾ ਸਵਾਦ ਵਧਾਉਣ ਲਈ ਕੀਤੀ ਜਾਂਦੀ ਹੈ। ਇਹ ਕਿਸੇ ਵੀ ਆਯੁਰਵੈਦਿਕ ਦਵਾਈ ਤੋਂ ਘੱਟ ਨਹੀਂ ਹੈ ਕਿਉਂਕਿ ਇਸ 'ਚ ਫਾਈਬਰ ਅਤੇ ਪ੍ਰੋਟੀਨ ਵਰਗੇ ਕਈ ਤਰ੍ਹਾਂ ਦੇ ਪੋਸ਼ਕ ਤੱਤ ਪਾਏ ਜਾਂਦੇ ਹਨ। ਇਸ ਦੀ ਮਦਦ ਨਾਲ ਤੁਸੀਂ ਆਪਣੇ ਪਾਚਨ ਤੰਤਰ ਨੂੰ ਸਿਹਤਮੰਦ ਰੱਖ ਸਕਦੇ ਹੋ।

ਇਹ ਵੀ ਪੜ੍ਹੋ- ਅੱਖਾਂ ਲਈ ਖਤਰਨਾਕ ਹੈ ਪਟਾਕਿਆਂ ਦਾ ਧੂੰਆਂ,ਜਲਨ ਹੋਣ 'ਤੇ ਤੁਰੰਤ ਕਰੋ ਇਹ ਕੰਮ

PunjabKesari
ਪੇਟ ਦਰਦ 'ਚ ਕਿਉਂ ਹੈ ਅਜਵਾਇਣ ਫਾਇਦੇਮੰਦ?
ਪੇਟ ਵਿੱਚ ਗੈਸ ਜਾਂ ਮਰੋੜ ਕਾਰਨ ਤੁਹਾਨੂੰ ਅਕਸਰ ਪੇਟ ਦਰਦ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਤੋਂ ਰਾਹਤ ਪਾਉਣ ਲਈ ਇਕ-ਚੌਥਾਈ ਚੱਮਚ ਅਜਵਾਇਨ ਦਾ ਸੇਵਨ ਕਰੋ ਅਤੇ ਇਸ ਨੂੰ ਸਿੱਧਾ ਚਬਾ ਕੇ ਖਾਓ। ਇਸਦੀ ਕੜਵਾਹਟ ਤੁਹਾਨੂੰ ਕੁਝ ਸਮੇਂ ਲਈ ਜ਼ਰੂਰ ਪਰੇਸ਼ਾਨ ਕਰੇਗੀ, ਪਰ ਤੁਹਾਨੂੰ ਇੱਕ ਪਲ ਵਿੱਚ ਰਾਹਤ ਮਿਲ ਜਾਵੇਗੀ।

ਇਹ ਵੀ ਪੜ੍ਹੋ- ਤਿਉਹਾਰਾਂ ਮੌਕੇ ਦਿਲ ਖੋਲ੍ਹ ਕੇ ਖਾਓ ਇਹ ਮਠਿਆਈਆਂ, ਨਹੀਂ ਹੋਵੇਗਾ 'ਬਲੱਡ ਸ਼ੂਗਰ' ਦਾ ਖਤਰਾ!
-ਜੇਕਰ ਪੇਟ ਦਰਦ ਦੀ ਸਮੱਸਿਆ ਬਹੁਤ ਜ਼ਿਆਦਾ ਹੈ ਅਤੇ ਤੁਸੀਂ ਅਜਵਾਈਨ ਨੂੰ ਚਬਾ ਕੇ ਨਹੀਂ ਖਾਣਾ ਚਾਹੁੰਦੇ ਹੋ, ਤਾਂ ਇਸਦੇ ਲਈ ਤੁਸੀਂ ਇੱਕ ਗਲਾਸ ਪਾਣੀ ਵਿੱਚ ਥੋੜੀ ਜਿਹੀ ਅਜਵਾਇਨ ਮਿਲਾ ਕੇ ਗਰਮ ਕਰ ਲਓ ਅਤੇ ਕੋਸਾ ਹੋਣ 'ਤੇ ਇਸਨੂੰ ਪੀ ਲਓ, ਅਜਿਹਾ ਕਰਨ ਨਾਲ ਪੇਟ ਦਰਦ ਦਾ ਪੱਕਾ ਇਲਾਜ ਹੋ ਜਾਵੇਗਾ।
- ਭਾਰਤ ਵਿਚ ਤੇਲਯੁਕਤ ਅਤੇ ਮਸਾਲੇਦਾਰ ਭੋਜਨ ਖਾਣ ਦਾ ਰੁਝਾਨ ਬਹੁਤ ਜ਼ਿਆਦਾ ਹੈ, ਜਿਸ ਕਾਰਨ ਐਸੀਡਿਟੀ ਅਤੇ ਪੇਟ ਦਰਦ ਦੀ ਸ਼ਿਕਾਇਤ ਹੁੰਦੀ ਹੈ, ਇਸ ਦੇ ਲਈ 1 ਗ੍ਰਾਮ ਅਜਵਾਇਨ ਲਓ ਅਤੇ ਇਸ ਨੂੰ ਬਦਾਮ ਦੇ ਨਾਲ ਚਬਾ ਕੇ ਖਾਓ, ਉਮੀਦ ਹੈ ਤੁਹਾਨੂੰ ਜਲਦ ਹੀ ਆਰਾਮ ਮਿਲੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

Aarti dhillon

Content Editor

Related News