ਦਵਾਈਆਂ ਤੋਂ ਵੱਧ ਅਸਰਦਾਰ ਹਨ ਇਹ 5 ਆਦਤਾਂ, 80 ਫ਼ੀਸਦੀ ਬੀਮਾਰੀਆਂ ਦੇ ਖ਼ਤਰੇ ਨੂੰ ਕਰਦੀਆਂ ਨੇ ਘੱਟ

07/03/2024 3:02:18 PM

ਜਲੰਧਰ - ਅੱਜ ਦੇ ਸਮੇਂ 'ਚ ਸਿਹਤਮੰਦ ਰਹਿਣਾ ਅਤੇ ਸਿਹਤਮੰਦ ਜੀਵਨ ਜਿਊਣਾ ਬਹੁਤ ਜ਼ਰੂਰੀ ਹੈ। ਅਜਿਹਾ ਤਾਂ ਹੋ ਸਕਦਾ ਹੈ, ਜੇਕਰ ਤੁਸੀਂ ਚੰਗੀਆਂ ਆਦਤਾਂ ਨੂੰ ਅਪਣਾਉਣਾ ਸ਼ੁਰੂ ਕਰ ਦਿਓ। ਗ਼ਲਤ ਖਾਣ-ਪੀਣ ਦੀਆਂ ਆਦਤਾਂ ਅਤੇ ਵਿਅਸਤ ਜੀਵਨ ਸ਼ੈਲੀ ਕਾਰਨ ਲੋਕਾਂ ਦੀ ਸਿਹਤ 'ਚ ਬਹੁਤ ਬਦਲਾਅ ਆ ਰਹੇ ਹਨ, ਜਿਸ ਕਾਰਨ ਉਹ ਕਈ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਇਸ ਦਾ ਜ਼ਿਆਦਾ ਮਾੜਾ ਅਸਰ ਦਿਲ ਦੀ ਸਿਹਤ 'ਤੇ ਵੀ ਪੈਦਾ ਹੈ, ਜਿਸ ਨਾਲ ਹਾਰਟ ਅਟੈਕ, ਸ਼ੂਗਰ, ਬੀ.ਪੀ. ਆਦਿ ਸਮੱਸਿਆਵਾਂ ਹੋ ਜਾਂਦੀਆਂ ਹਨ। ਸਰੀਰ ਨੂੰ ਤੰਦਰੁਸਤ ਬਣਾਈ ਰੱਖਣ ਅਤੇ ਬੀਮਾਰੀਆਂ ਤੋਂ ਛੁਟਕਾਰਾ ਪਾਉਣ ਲਈ ਭਰਪੂਰ ਨੀਂਦ, ਨਾਸ਼ਤਾ ਕਰਨ, ਕਸਰਤ, ਤਣਾਅ ਤੋਂ ਦੂਰੀ ਵਰਗੀਆਂ 5 ਚੰਗੀਆਂ ਆਦਤਾਂ ਅਪਣਾਓ, ਜੋ ਦਵਾਈਆਂ ਤੋਂ ਵੱਧ ਅਸਰਦਾਰ ਹਨ। ਇਸ ਨਾਲ ਬੀਮਾਰੀਆਂ ਦਾ ਖ਼ਤਰਾ 80 ਫ਼ੀਸਦੀ ਤੱਕ ਘਟ ਜਾਂਦਾ ਹੈ.... 

ਭਰਪੂਰ ਅਤੇ ਡੂੰਘੀ ਨੀਂਦ ਲਓ
ਅਧੂਰੀ ਨੀਂਦ ਦੀ ਆਦਤ ਦਿਲ ਦੀਆਂ ਬੀਮਾਰੀਆਂ ਦੇ ਖ਼ਤਰੇ ਨੂੰ ਵਧਾਉਣ ਦਾ ਕੰਮ ਕਰਦੀ ਹੈ। ਇਸ ਨਾਲ ਹਾਈ ਬਲੱਡ ਪ੍ਰੈਸ਼ਰ, ਸ਼ੂਗਰ ਅਤੇ ਭਾਰ ਵਧਣ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਨਾਲ ਹੀ ਦਿਲ ਦੀਆਂ ਬੀਮਾਰੀਆਂ ਵਧ ਸਕਦੀਆਂ ਹਨ। ਇਸ ਲਈ ਆਪਣੀ ਉਮਰ ਦੇ ਹਿਸਾਬ ਨਾਲ ਰਾਤ ਦੇ ਸਮੇਂ ਭਰਪੂਰ ਅਤੇ ਡੂੰਘੀ ਨੀਂਦ ਲੈਣ ਦੀ ਆਦਤ ਪਾਓ।

ਨਾਸ਼ਤਾ ਕਰਨ ਦੀ ਆਦਤ ਪਾਓ
ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਸਵੇਰ ਦੇ ਸਮੇਂ ਨਾਸ਼ਤਾ ਨਹੀਂ ਕਰਦੇ। ਕਈ ਲੋਕ ਤਾਂ ਨਾਸ਼ਤਾ ਕੀਤੇ ਬਗੈਰ ਹੀ ਕੰਮ ਅਤੇ ਸਕੂਲ ਚਲੇ ਜਾਂਦੇ ਹਨ। ਅਜਿਹਾ ਕਰਨ ਨਾਲ ਸਰੀਰ ਕਮਜ਼ੋਰ ਹੋ ਜਾਂਦਾ ਹੈ ਅਤੇ ਊਰਜਾ ਘਟ ਹੋਣ ਲੱਗਦੀ ਹੈ। ਇਸੇ ਲਈ ਭਾਰੀ ਮਾਤਰਾ 'ਚ ਸਵੇਰ ਦਾ ਨਾਸ਼ਤਾ ਜ਼ਰੂਰ ਕਰੋ। ਇਸ ਨਾਲ ਸਰੀਰ ਤੰਦਰੁਸਤ ਅਤੇ ਉਰਜਾ ਭਰਪੂਰ ਰਹਿੰਦਾ ਹੈ।

ਪੋਸ਼ਟਿਕ ਤੱਤਾਂ ਨਾਲ ਭਰਪੂਰ ਭੋਜਨ 
ਸਰੀਰ ਨੂੰ ਤੰਦਰੁਸਤ ਰੱਖਣ ਲਈ ਭੋਜਨ ਦਾ ਸੇਵਨ ਜ਼ਰੂਰ ਕਰੋ। ਸਰੀਰ ਨੂੰ ਬੀਮਾਰੀਆਂ ਤੋਂ ਦੂਰ ਰੱਖਣ ਲਈ ਰੋਜ਼ਾਨਾ ਪੋਸ਼ਟਿਕ ਤੱਤਾਂ ਨਾਲ ਭਰਪੂਰ ਭੋਜਨ ਦਾ ਸੇਵਨ ਕਰੋ। ਇਸ ਤੋਂ ਇਲਾਵਾ ਆਪਣੀ ਖੁਰਾਕ ਵਿੱਚ ਪ੍ਰੋਟੀਨ ਜਾਂ ਵਿਟਾਮਿਨ ਵੀ ਸ਼ਾਮਲ ਕਰੋ।  

ਰੋਜ਼ਾਨਾ ਕਸਰਤ ਕਰੋ
ਕਸਰਤ ਸਰੀਰ ਲਈ ਬਹੁਤ ਜ਼ਰੂਰੀ ਹੈ। ਰੋਜ਼ਾਨਾ ਕਸਰਤ ਕਰਨ ਨਾਲ ਸਰੀਰ ਫਿੱਟ, ਤੰਦਰੁਸਤ ਅਤੇ ਸਿਹਤਮੰਦ ਰਹਿੰਦਾ ਹੈ। ਸਰੀਰ ਦੀਆਂ ਕਈ ਬੀਮਾਰੀਆਂ ਨੂੰ ਦੂਰ ਕਰਨ ਦੇ ਲਈ ਤੁਹਾਨੂੰ ਰੋਜ਼ਾਨਾ ਕਸਰਤ ਜ਼ਰੂਰ ਕਰਨੀ ਚਾਹੀਦੀ ਹੈ। ਕਸਰਤ ਕਰਨ ਨਾਲ ਜੋੜਾਂ ਦੇ ਦਰਦਾਂ ਦੀ ਸਮੱਸਿਆ ਤੋਂ ਨਿਜ਼ਾਤ ਮਿਲਦੀ ਹੈ। ਸਰੀਰ ਨੂੰ ਫਿੱਟ ਰੱਖਣ ਲਈ ਤੁਸੀਂ ਸਵੇਰ ਦੇ ਸਮੇਂ ਸੈਰ ਵੀ ਕਰ ਸਕਦੋ ਹੋ। ਸੈਰ ਖਾਣਾ ਖਾਣ ਤੋਂ 2 ਘੰਟੇ ਬਾਅਦ ਕਰਨੀ ਚਾਹੀਦੀ ਹੈ।

ਤਣਾਅ ਤੋਂ ਦੂਰ ਰਹੋ
ਅੱਜ ਦੇ ਸਮੇਂ 'ਚ ਬਹੁਤ ਸਾਰੇ ਲੋਕ ਤਣਾਅ ਦੀ ਸਮੱਸਿਆ ਤੋਂ ਪਰੇਸ਼ਾਨ ਹਨ, ਜੋ ਸਿਹਤ ਲਈ ਖ਼ਤਰਨਾਕ ਸਾਬਿਤ ਹੋ ਸਕਦਾ ਹੈ। ਤਣਾਅ ਤੋਂ ਨਿਜ਼ਾਤ ਪਾਉਣ ਆਪਣਾ ਧਿਆਨ ਹੋਰ ਚੀਜ਼ਾਂ ਵੱਲ ਲਗਾਓ। ਤੁਸੀਂ ਆਪਣੀ ਪਸੰਦ ਦੇ ਗਾਣੇ ਸੁਣ ਸਕਦੇ ਹੋ। ਬਾਹਰ ਜਾ ਕੇ ਘੁੰਮ ਫਿਰ ਸਕਦੇ ਹੋ। ਦੋਸਤਾਂ ਨਾਲ ਆਪਣੇ ਮਨ ਦੀ ਗੱਲ ਕਰਕੇ ਤਣਾਅ ਦੂਰ ਕਰ ਸਕਦੇ ਹੋ।


sunita

Content Editor

Related News