ਅਮਰੀਕਾ ਤੋਂ ਆਈ ਦੁੱਖਭਰੀ ਖ਼ਬਰ, ਭਾਰਤੀ ਮੂਲ ਦੇ ਟਰੱਕ ਡਰਾਈਵਰ ਦੀ ਸੜਕ ਹਾਦਸੇ ’ਚ ਮੌਤ
Wednesday, Aug 04, 2021 - 10:13 AM (IST)
ਵਾਸ਼ਿੰਗਟਨ (ਭਾਸ਼ਾ) : ਅਮਰੀਕਾ ਦੇ ਅਰੀਜ਼ੋਨਾ ਵਿਚ ਹਾਈਵੇਅ ’ਤੇ ਇਕ ਟਰੱਕ ਦੇ ਪਲਟਣ ਕਾਰਨ ਭਾਰਤੀ ਮੂਲ ਦੇ ਇਕ ਡਰਾਈਵਰ ਦੀ ਮੌਤ ਹੋ ਗਈ। ਟਰੱਕ ਡਰਾਈਵਰ ਦੇ ਦੋਸਤਾਂ ਨੇ ਇਹ ਜਾਣਕਾਰੀ ਦਿੱਤੀ। ਹਰਿਆਣਾ ਦੇ ਕਰਨਾਲ ਜ਼ਿਲ੍ਹੇ ਦੇ ਨਿਰਮਲ ਸਿੰਘ (37) ਪਰਿਵਾਰ ਵਿਚ ਇਕਲੌਤੇ ਕਮਾਉਣ ਵਾਲੇ ਸਨ। ਉਹ ਪਿਛਲੇ ਕਈ ਸਾਲਾਂ ਤੋਂ ਪਰਿਵਾਰ ਤੋਂ ਦੂਰ ਇੰਡੀਆਨਾ ਵਿਚ ਰਹਿ ਰਹੇ ਸਨ। ਇਸ ਇਲਾਕੇ ਵਿਚ ਜ਼ਿਆਦਾ ਸਿੱਖ ਡਰਾਈਵਰ ਹੀ ਰਹਿੰਦੇ ਹਨ।
ਇਹ ਵੀ ਪੜ੍ਹੋ: ਅਮਰੀਕੀ ਰਿਪੋਰਟ ’ਚ ਦਾਅਵਾ: ਚੀਨ ਦੀ ਵੁਹਾਨ ਲੈਬ ਤੋਂ ਹੀ ਲੀਕ ਹੋਇਆ ਹੈ ਕੋਰੋਨਾ ਵਾਇਰਸ
ਹਾਦਸਾ ਅਰੀਜ਼ੋਨਾ ਵਿਚ ਫਲੈਗਸਟਾਫ ਦੇ ਨੇੜੇ ਹਾਈਵੇਅ-40 ’ਤੇ ਸੋਮਵਾਰ ਦੇਰ ਰਾਤ ਕਰੀਬ 11 ਵਜੇ ਵਾਪਰਿਆ। ਟਰੱਕ ਵਿਚ ਕੁੱਝ ਸਾਮਾਨ ਸੀ, ਜਿਸ ਨੂੰ ਜੋਰਜੀਆ ਤੋਂ ਕੈਲੀਫੋਰਨੀਆ ਲਿਜਾਇਆ ਜਾ ਰਿਹਾ ਸੀ। ਸਿੰਘ ਦੀ ਸ਼ਾਇਦ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਉਨ੍ਹਾਂ ਦੇ ਨਾਲ ਵਾਹਨ ਵਿਚ ਸਵਾਰ ਰਾਹੁਲ ਦਾ ਇਕ ਸਥਾਨਕ ਹਸਪਤਾਲ ਵਿਚ ਇਲਾਜ਼ ਚੱਲ ਰਿਹਾ ਹੈ। ਅਜਿਹਾ ਕਿਹਾ ਜਾ ਰਿਹਾ ਹੈ ਕਿ ਰਾਹੁਲ ਅੰਬਾਲਾ ਦੇ ਨਿਵਾਸੀ ਹਨ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ: ਭਾਰਤੀ ਮੂਲ ਦੀ 11 ਸਾਲਾ ਅਮਰੀਕੀ ਵਿਦਿਆਰਥਣ ਦੁਨੀਆ ਦੀ ਸਭ ਤੋਂ ਹੁਸ਼ਿਆਰ ਵਿਦਿਆਰਥੀ ਘੋਸ਼ਿਤ
ਸਿੰਘ ਦੇ ਦੋਸਤਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਵਿਚ ਉਨ੍ਹਾਂ ਦੀ ਪਤਨੀ ਅਤੇ 11 ਸਾਲ ਦੀ ਧੀ ਹੈ। ਦੋਵੇਂ ਕਰਨਾਲ ਵਿਚ ਹੀ ਰਹਿੰਦੇ ਹਨ। ਪਿਛਲੇ ਸਾਲ ਸਿੰਘ ਦੇ 14 ਸਾਲਾ ਪੁੱਤਰ ਦੀ ਵੀ ਸੜਕ ਹਾਦਸੇ ਵਿਚ ਮੋਤ ਹੋ ਗਈ ਸੀ। ਕੋਵਿਡ-19 ਅਤੇ ਤਾਲਾਬੰਦੀ ਕਾਰਨ ਉਹ ਘਰ ਵਾਪਸ ਨਹੀਂ ਜਾ ਸਕਦੇ ਸਨ ਅਤੇ ਇਸ ਸਾਲ ਭਾਰਤ ਜਾਣ ਦੀ ਯੋਜਨਾ ਬਣਾ ਰਹੇ ਸਨ। ਅਮਰੀਕਾ ਵਿਚ ਉਨ੍ਹਾਂ ਦੇ ਦੋਸਤਾਂ ਨੇ ਉਨ੍ਹਾਂ ਦੇ ਪਰਿਵਾਰ ਦੀ ਮਦਦ ਕਰਨ ਅਤੇ ਉਨ੍ਹਾਂ ਦੇ ਅੰਤਿਮ ਸੰਸਕਾਰ ਲਈ ‘ਗੋਫੰਡ ਅਭਿਆਨ’ ਸ਼ੁਰੂ ਕੀਤਾ ਹੈ।
ਇਹ ਵੀ ਪੜ੍ਹੋ: ਵੁਹਾਨ ’ਚ ਇਕ ਸਾਲ ਬਾਅਦ ਫਿਰ ਕੋਰੋਨਾ ਮਰੀਜ਼ ਮਿਲਣ ਨਾਲ ਮਚਿਆ ਹੜਕੰਪ, ਹਰ ਨਾਗਰਿਕ ਦੀ ਹੋਵੇਗੀ ਜਾਂਚ