ਨਰਿੰਦਰ ਮੋਦੀ ਅਤੇ ਰਾਜਨਾਥ ਸਿੰਘ ਨੂੰ ਮਾਰਗਦਰਸ਼ਕ ਮੰਡਲ ''ਚ ਸ਼ਾਮਲ ਕੀਤੇ ਜਾਣ ਦੇ ਦਾਅਵਾ ਦਾ ਫੈਕਟ ਚੈੱਕ

06/17/2024 4:43:04 PM

Fact Check By Boom

ਨਵੀਂ ਦਿੱਲੀ- ਕਾਂਗਰਸ ਦੀ ਕੇਰਲ ਇਕਾਈ ਸਮੇਤ ਕਈ ਸੋਸ਼ਲ ਮੀਡੀਆ ਯੂਜ਼ਰਸ ਇਕ ਸਕ੍ਰੀਨਸ਼ਾਟ ਸ਼ੇਅਰ ਕਰਦੇ ਹੋਏ ਦਾਅਵਾ ਕਰ ਰਹੇ ਹਨ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਭਾਜਪਾ ਦੇ ਮਾਰਗਦਰਸ਼ਕ ਮੰਡਲ 'ਚ ਸ਼ਾਮਲ ਕੀਤਾ ਗਿਆ ਹੈ। ਬੂਮ ਨੇ ਫੈਕਟ ਚੈੱਕ 'ਚ ਪਾਇਆ ਕਿ ਦੋਵੇਂ ਹੀ ਸਾਲ 2014 ਤੋਂ ਭਾਜਪਾ ਦੇ ਸੀਨੀਅਰ ਨੇਤਾ ਲਾਲਕ੍ਰਿਸ਼ਨ ਅਡਵਾਨੀ ਅਤੇ ਮੁਰਲੀ ਮਨੋਹਰ ਜੋਸ਼ੀ ਨਾਲ ਮਾਰਗਦਰਸ਼ਕ ਮੰਡਲ ਦਾ ਹਿੱਸਾ ਹਨ। 
ਕਾਂਗਰਸ ਦੀ ਕੇਰਲ ਇਕਾਈ @INCKerala ਨੇ 'ਐਕਸ' 'ਤੇ ਭਾਜਪਾ ਦੀ ਵੈੱਬਸਾਈਟ ਦੇ ਸਕ੍ਰੀਨਸ਼ਾਟ ਲਿਖਿਆ,''Modi and Rajnath Singh officially entered Marg Darshak Mandal according to BJP's website. Is this indication that the floor test is going to fail and is this a dry run of the page post the disaster?''

ਪੰਜਾਬੀ ਅਨੁਵਾਦ : ਭਾਜਪਾ ਦੀ ਵੈੱਬਸਾਈਟ ਅਨੁਸਾਰ ਮੋਦੀ ਅਤੇ ਰਾਜਨਾਥ ਸਿੰਘ ਅਧਿਕਾਰਤ ਤੌਰ 'ਤੇ ਮਾਰਗਦਰਸ਼ਕ ਮੰਡਲ 'ਚ ਸ਼ਾਮਲ ਹੋ ਗਏ ਹਨ। ਕੀ ਇਹ ਸੰਕੇਤ ਹੈ ਕਿ ਫਲੋਰ ਟੈਸਟ ਅਸਫ਼ਲ ਹੋਣ ਜਾ ਰਿਹਾ ਹੈ?

 

ਪੋਸਟ ਦੇਖੋ

ਆਕਰਾਈਵ ਲਿੰਕ ਦੇਖੋ

ਫੇਸਬੁੱਕ 'ਤੇ ਇਕ ਯੂਜ਼ਰ ਨੇ ਇਸ ਨੂੰ ਆਰ.ਐੱਸ.ਐੱਸ. ਮੁਖੀ ਮੋਹਨ ਭਾਗਵਤ ਦੇ ਬਿਆਨ ਨਾਲ ਜੋੜਦੇ ਹੋਏ ਲਿਖਿਆ,''ਬਿਗ ਬ੍ਰੇਕਿੰਗ ਮੋਹਨ ਭਾਗਵਤ ਦੇ ਬਿਆਨ ਤੋਂ ਬਾਅਦ ਭਾਜਪਾ ਨੇ ਨਰਿੰਦਰ ਮੋਦੀ ਅਤੇ ਰਾਜਨਾਥ ਸਿੰਘ ਨੂੰ ਮਾਰਗਦਰਸ਼ਕ ਮੰਡਲ 'ਚ ਭੇਜ ਦਿੱਤਾ। ਤਸਵੀਰ ਸੋਰਸ- ਭਾਜਪਾ ਦੀ ਅਧਿਕਾਰਤ ਵੈੱਬਸਾਈਟ।''

PunjabKesari

ਪੋਸਟ ਦੇਖੋ

ਆਕਰਾਈਵ ਲਿੰਕ ਦੇਖੋ

ਫੈਕਟ ਚੈੱਕ

ਬੂਮ ਨੇ ਫੈਕਟ ਚੈੱਕ 'ਚ ਪਾਇਆ ਕਿ ਨਰਿੰਦਰ ਮੋਦੀ ਅਤੇ ਰਾਜਨਾਥ ਸਿੰਘ ਸਾਲ ਅਗਸਤ 2014 ਤੋਂ ਹੀ ਭਾਜਪਾ ਦੇ ਮਾਰਗਦਰਸ਼ਕ ਮੰਡਲ ਦੇ ਮੈਂਬਰ ਹਨ। ਬੂਮ ਨੂੰ ਵਾਇਰਲ ਦਾਅਵੇ ਦੀ ਪੜਤਾਲ 'ਚ ਪਤਾ ਲੱਗਾ ਕਿ ਅਗਸਤ 2014 'ਚ ਭਾਜਪਾ ਵਲੋਂ ਮਾਰਗਦਰਸ਼ਕ ਮੰਡਲ ਦਾ ਐਲਾਨ ਹੋਇਆ ਸੀ। ਉਦੋਂ ਇਸ 'ਚ 5 ਆਗੂਆਂ ਦੇ ਨਾਂ ਸ਼ਾਮਲ ਸਨ- ਅਟਲ ਬਿਹਾਰੀ ਵਾਜਪਾਈ, ਲਾਲਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ, ਨਰਿੰਦਰ ਮੋਦੀ ਅਤੇ ਰਾਜਨਾਥ ਸਿੰਘ। ਇਸ ਨੂੰ ਪਾਰਟੀ ਨੂੰ ਦਿਸ਼ਾ ਦੇਣ ਦੇ ਮਕਸਦ ਨਾਲ ਬਣਾਇਆ ਗਿਆ ਸੀ। ਇਸ ਸੰਬੰਧ 'ਚ ਭਾਜਪਾ ਨੇ ਪ੍ਰੈੱਸ ਰਿਲੀਜ਼ ਜਾਰੀ ਕੀਤੀ ਸੀ।
28 ਅਗਸਤ 2014 ਨੂੰ ਜਾਰੀ ਪ੍ਰੈੱਸ ਰਿਲੀਜ਼ 'ਚ ਦੱਸਿਆ ਗਿਆ ਸੀ ਕਿ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਨੇ ਪਾਰਟੀ ਦੀਆਂ ਗਤੀਵਿਧੀਆਂ ਦੇ ਮਾਰਗਦਰਸ਼ਨ ਲਈ ਨਿਮਨ ਸੀਨੀਅਰ ਨੇਤਾਵਾਂ ਦੀਆਂ ਮਾਰਗਦਰਸ਼ਕ ਮੰਡਲ ਦੇ ਨਾਤੇ ਨਿਯੁਕਤੀ ਕੀਤੀ ਹੈ- ਅਟਲ ਬਿਹਾਰੀ ਵਾਜਪਾਈ, ਨਰਿੰਦਰ ਮੋਦੀ, ਲਾਲਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ ਅਤੇ ਰਾਜਨਾਥ ਸਿੰਘ। 

PunjabKesari

ਪ੍ਰੈੱਸ ਰਿਲੀਜ਼ ਦੇਖਣ ਲਈ ਇੱਥੇ ਕਲਿੱਕ ਕਰੋ

ਦਰਅਸਲ 2014 'ਚ ਅਮਿਤ ਸ਼ਾਹ ਦੇ ਰਾਸ਼ਟਰੀ ਪ੍ਰਧਾਨ ਬਣਨ ਤੋਂ ਬਾਅਦ ਭਾਜਪਾ 'ਚ ਕਈ ਅਹਿਮ ਤਬਦੀਲੀਆਂ ਹੋਈਆਂ ਸਨ। ਪਾਰਟੀ 'ਚ ਨਵੇਂ ਸੰਸਦੀ ਬੋਰਡ ਦਾ ਗਠਨ ਹੋਇਆ ਸੀ, ਜੋ ਕਿ ਫ਼ੈਸਲੇ ਲੈਣ ਵਾਲੀ ਸਰਵਉੱਚ ਇਕਾਈ ਹੈ। ਇਸ 'ਚ ਵਾਜਪਾਈ, ਅਡਵਾਨੀ ਅਤੇ ਜੋਸ਼ੀ ਤਿੰਨਾਂ ਦੇ ਨਾਂ ਹਟਾ ਦਿੱਤੇ ਗਏ ਸਨ। ਇਸ ਦੀ ਜਗ੍ਹਾ ਉਨ੍ਹਾਂ ਨੂੰ ਮਾਰਗਦਰਸ਼ਕ ਮੰਡਲ ਦਾ ਹਿੱਸਾ ਬਣਾਇਆ ਗਿਆ ਸੀ। ਇਸ ਸੰਬੰਧ 'ਚ ਸਾਨੂੰ ਇੰਡੀਆ ਟੁਡੇ ਦੀ 27 ਅਗਸਤ 2014 ਨੂੰ ਪ੍ਰਕਾਸ਼ਿਤ ਇਕ ਰਿਪੋਰਟ ਵੀ ਮਿਲੀ। ਇਸ 'ਚ ਦੱਸਿਆ ਗਿਆ ਕਿ ਭਾਜਪਾ ਦੇ ਸੰਸਦੀ ਬੋਰਡ ਤੋਂ ਤਿੰਨਾਂ ਸੀਨੀਅਰ ਨੇਤਾਵਾਂ ਦੇ ਨਾਂ ਹਟਾਏ ਜਾਣ ਦੇ ਨਾਲ ਹੀ ਪਾਰਟੀ 'ਚ ਇਕ ਯੁੱਗ ਦਾ ਅੰਤ ਹੋ ਗਿਆ ਹੈ।

PunjabKesari

ਰਿਪੋਰਟ 'ਚ ਇਹ ਵੀ ਦੱਸਿਆ ਗਿਆ ਕਿ 12 ਮੈਂਬਰੀ ਨਵੇਂ ਸੰਸਦੀ ਬੋਰਡ 'ਚ ਨਰਿੰਦਰ ਮੋਦੀ ਅਤੇ ਰਾਜਨਾਥ ਸਿੰਘ ਦੇ ਨਾਂ ਸ਼ਾਮਲ ਹਨ।

ਇਸ ਤੋਂ ਇਲਾਵਾ ਬੂਮ ਨੂੰ Wayback Machine 'ਤੇ ਸਾਲ 2021 ਦਾ ਭਾਜਪਾ ਦੀ ਵੈੱਬਸਾਈਟ ਦੇ ਮਾਰਗਦਰਸ਼ਕ ਮੰਡਲ ਪੇਜ਼ ਦਾ ਆਕਰਾਈਵ ਵਰਜਨ ਮਿਲਿਆ। ਇਸ 'ਚ ਨਰਿੰਦਰ ਮੋਦੀ ਅਤੇ ਰਾਜਨਾਥ ਸਿੰਘ ਦੇ ਨਾਂ ਸ਼ਾਮਲ ਹਨ।

PunjabKesari

(Disclaimer: ਇਹ ਫੈਕਟ ਚੈੱਕ ਮੂਲ ਤੌਰ 'ਤੇ Boom ਵੱਲੋਂ ਕੀਤਾ ਗਿਆ ਹੈ, ਜਿਸ ਨੂੰ Shakti Collective ਦੀ ਮਦਦ ਨਾਲ ‘ਜਗ ਬਾਣੀ’ ਨੇ ਪ੍ਰਕਾਸ਼ਿਤ ਕੀਤਾ ਹੈ)


DIsha

Content Editor

Related News