ਗੁਰਦਾਸਪੁਰ ਵਿਖੇ ਮੰਦਰ ''ਚ ਚੋਰੀ ਦੀ ਵਾਰਦਾਤ, 70 ਹਜ਼ਾਰ ਰੁਪਏ ਨਗਦੀ ਚੋਰੀ
03/05/2023 1:37:45 PM

ਗੁਰਦਾਸਪੁਰ (ਹਰਮਨ) : ਗੁਰਦਾਸਪੁਰ ਵਿਖੇ ਇਕ ਮੰਦਰ 'ਚੋਂ 70 ਹਜ਼ਾਰ ਰੁਪਏ ਚੋਰੀ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਥਾਣਾ ਸਿਟੀ ਦੀ ਪੁਲਸ ਨੇ ਅਣਪਛਾਤੇ ਵਿਅਕਤੀ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਚੰਦਨ ਸ਼ਰਮਾ ਨੇ ਦੱਸਿਆ ਹੈ ਕਿ 3 ਮਾਰਚ ਨੂੰ ਉਹ ਅਤੇ ਉਸਦੀ ਮਾਤਾ ਸ਼ਮਾ ਨੇ ਭਗਵਾਨ ਲਕਸ਼ਮੀ ਨਰਾਇਣ ਮੰਦਰ, ਜੋ ਰੂਲੀਆ ਰਾਮ ਕਾਲੋਨੀ ਵਿਖੇ ਸਥਿਤ ਹੈ, ਨੂੰ ਸ਼ਾਮ ਕਰੀਬ 5.30 ਵਜੇ ਤਾਲੇ ਲਗਾ ਕੇ ਆਪਣੇ ਘਰ ਨੂੰ ਚਲੇ ਗਏ ਸਨ।
ਇਹ ਵੀ ਪੜ੍ਹੋ- ਬਠਿੰਡਾ 'ਚ ਮੇਅਰ ਦੇ ਅਹੁਦੇ ਨੂੰ ਲੈ ਕੇ ਸੱਤਾਧਾਰੀ ਧਿਰ ਅਤੇ ਵਿਰੋਧੀ ਧਿਰ ਆਹਮੋ-ਸਾਹਮਣੇ
ਅਗਲੇ ਸਵੇਰ ਜਦੋਂ 9 ਵਜੇ ਦੇ ਕਰੀਬ ਚੰਦਨ ਸ਼ਰਮਾ ਆਪਣੀ ਮਾਤਾ ਨਾਲ ਮੰਦਰ ਆਇਆ ਤਾਂ ਉਨ੍ਹਾਂ ਦੇਖਿਆ ਕਿ ਬਾਹਰਲੇ ਦਰਵਾਜ਼ੇ ਦਾ ਤਾਲਾ ਟੁੱਟਾ ਹੋਇਆ ਸੀ ਅਤੇ ਮੰਦਰ ਦੇ ਅੰਦਰ ਪਾਈਆਂ ਦੋ ਗੋਲਕਾਂ ਦੇ ਤਾਲੇ ਟੁੱਟੇ ਹੋਏ ਸਨ। ਉਸ ਨੇ ਕਿਹਾ ਕਿ ਦੋਹੇਂ ਗੋਲਕਾਂ ਵਿਚੋਂ ਕਰੀਬ 70 ਹਜ਼ਾਰ ਰੁਪਏ ਨਗਦੀ ਸੀ , ਜਿਸ ਨੂੰ ਕੋਈ ਅਣਪਛਾਤਾ ਵਿਅਕਤੀ ਚੋਰੀ ਕਰਕੇ ਲੈ ਗਿਆ ਹੈ। ਪੁਲਸ ਨੇ ਚੰਦਨ ਸ਼ਰਮਾ ਦੀ ਸ਼ਿਕਾਇਤ ਦੇ ਆਧਾਰ 'ਤੇ ਅਣਪਛਾਤੇ ਵਿਅਕਤੀ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ- ਗੋਇੰਦਵਾਲ ਤੋਂ ਬਾਅਦ ਹੁਣ ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ 'ਚ ਹੋਈ ਖ਼ੂਨੀ ਝੜਪ, ਆਪਸ 'ਚ ਭਿੜੀਆਂ ਕੈਦੀ ਔਰਤਾਂ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।