ZTE ਨੇ ਲਾਂਚ ਕੀਤਾ 13 ਮੈਗਾਪਿਕਸਲ ਡਿਊਲ ਰਿਅਰ ਕੈਮਰੇ ਨਾਲ ਨਵਾਂ ਫੈਬਲੇਟ

Friday, Oct 28, 2016 - 03:37 PM (IST)

ZTE ਨੇ ਲਾਂਚ ਕੀਤਾ 13 ਮੈਗਾਪਿਕਸਲ ਡਿਊਲ ਰਿਅਰ ਕੈਮਰੇ ਨਾਲ ਨਵਾਂ ਫੈਬਲੇਟ

ਜਲੰਧਰ- ਚੀਨ ਦੀ ਬਹੁਰਾਸ਼ਟਰੀ ਦੂਰਸੰਚਾਰ ਉਪਕਰਣ ਨਿਰਮਾਤਾ ਕੰਪਨੀ ZTE ਨੇ ਬਾਜ਼ਾਰ ''ਚ ਇਕ ਨਵਾਂ ਮਿੱਡ ਰੇਂਜ ਦਾ ਫੈਬਲੇਟ ZTEAxon 7 ਪੇਸ਼ ਕੀਤਾ ਹੈ। ਇਸ ਦੀ ਕੀਮਤ 29,99 Yuan (29,500 RS) ਹੈ। ਇਹ ਗੋਲਡ ਅਤੇ ਗਰੇ ਰੰਗ ''ਚ ਮਿਲੇਗਾ। ਫ਼ਿਲਹਾਲ ਇਹ ਸਮਾਰਟਫ਼ੋਨ ਪ੍ਰੀ-ਆਰਡਰ ਲਈ ਉਪਲੱਬਧ ਹੋ ਗਿਆ ਹੈ ਅਤੇ ਇਹ 2 ਨਵੰਬਰ ਤੋਂ ਸੇਲ ਲਈ ਉਪਲੱਬਧ ਹੋਵੇਗਾ। ਇਸ ਸਮਾਰਟਫ਼ੋਨ ਨੂੰ ਚੀਨ ਦੇ ਬਾਜ਼ਾਰ ''ਚ ਹੀ ਲਾਂਚ ਕੀਤਾ ਗਿਆ ਹੈ।

 
ZTE Axon 7 ਮੈਕਸ
- 6 ਇੰਚ ਦੀ ਫੁੱਲ HD 2.54 ਕਰਵਡ ਗਲਾਸ, ਰੈਜ਼ੋਲਿਊਸ਼ਨ 1920x1080 ਪਿਕਸਲ ਦੀ ਡਿਸਪਲੇ
- ਇਹ 2.0GHz ਓਕਟਾ-ਕੋਰ ਕਵਾਲਕਾਮ ਸਨੈਪਡ੍ਰੈਗਨ 625 ਪ੍ਰੋਸੈਸਰ, ਐਡਰੇਨੋ 506 GPU
- 4GB ਦੀ ਰੈਮ
- 64GB ਦੀ ਇੰਟਰਨਲ ਸਟੋਰੇਜ਼ ਮੈਮਰੀ
- ਮਾਇਕ੍ਰੋ SD ਕਾਰਡ ਦੀ ਸਪੋਰਟ 200GB ਤੱਕ
- ਰਿਅਰ ਸਾਈਡ ਫਿੰਗਰਪ੍ਰਿੰਟ ਸੈਂਸਰ ਮੌਜੂਦ
- ਐਂਡ੍ਰਾਇਡ 6.0 ਮਾਰਸ਼ਮੈਲੋ ਆਪਰੇਟਿੰਗ ਸਿਸਟਮ
- 4100mAh ਦੀ ਬੈਟਰੀ ਵੀ ਦਿੱਤੀ ਗਈ ਹੈ।
- ਕਵਿੱਕ ਚਾਰਜ 3.0 ਟੈਕਨਾਲੋਜੀ
- 13 ਮੈਗਾਪਿਕਸਲ ਦਾ ਆਟੋਫੋਕਸ ਰਿਅਰ ਕੈਮਰਾ ਅਤੇ 8 ਮੈਗਾਪਿਕਸਲ ਦਾ ਫ੍ਰੰਟ ਫੇਸਿੰਗ ਕੈਮਰਾ
- ਹਾਇਬਰਿਡ ਡਿਊਲ ਸਿਮ ਸਲਾਟ ਸਪੋਰਟ
- 4G LTE ,  ਵਾਈ-ਫਾਈ, GPS, US2 ਟਾਈਪ-3 ਅਤੇ ਬਲੂਟੁੱਥ 4.1 ਮੌਜੂਦ
- ਸਾਇਜ਼ 147.5x71x7.8 mm
- ਭਾਰ 153 ਗਰਾਮ

Related News