ਗੁ.ਨਾਨਕਸਰ 13 ਮੰਜ਼ਿਲਾਂ ਝੋਰੜਾਂ ਤੋਂ ਸਜਾਇਆ ਮਹਾਨ ਨਗਰ ਕੀਰਤਨ, CM ਸੈਣੀ ਹੋਏ ਨਤਮਤਸਕ

Thursday, Mar 26, 2026 - 06:52 PM (IST)

ਗੁ.ਨਾਨਕਸਰ 13 ਮੰਜ਼ਿਲਾਂ ਝੋਰੜਾਂ ਤੋਂ ਸਜਾਇਆ ਮਹਾਨ ਨਗਰ ਕੀਰਤਨ, CM ਸੈਣੀ ਹੋਏ ਨਤਮਤਸਕ

ਹਠੂਰ (ਸਰਬਜੀਤ ਭੱਟੀ)- ਵਿਸ਼ਵ ਪ੍ਰਸਿੱਧ ਗੁਰਦੁਆਰਾ ਨਾਨਕਸਰ ਕਲੇਰਾਂ ਦੇ ਦੂਜੇ ਸੱਚਖੰਡ ਵਾਸੀ ਸੰਤ ਬਾਬਾ ਈਸ਼ਰ ਸਿੰਘ ਅਤੇ ਉਨਾਂ ਤੋਂ ਵਰੋਸਾਇ ਸੱਚਖੰਡ ਵਾਸੀ ਸੰਤ ਬਾਬਾ ਨਰਾਇਣ ਸਿੰਘ ਜੀ ਦੀ ਨਿੱਘੀ ਯਾਦ 'ਚ ਗੁਰਦੁਆਰਾ ਨਾਨਕਸਰ 13 ਮੰਜ਼ਿਲਾ ਝੋਰੜਾਂ ਵਿਖੇ ਚੱਲ ਰਹੇ 26 ਰੋਜ਼ਾ ਧਾਰਮਿਕ ਸਮਾਗਮਾਂ ਦੌਰਾਨ ਮੌਜੂਦਾ ਮਹਾਂਪੁਰਸ਼ ਸੰਤ ਬਾਬਾ ਘਾਲਾ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਦੀ ਦੇਖ-ਰੇਖ 'ਚ ਅੱਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ 'ਚ ਸਜਾਏ ਗਏ ਮਹਾਨ ਨਗਰ ਕੀਰਤਨ ਦਾ ਸੰਗਤਾਂ ਦੇ ਠਾਠਾਂ ਮਾਰਦੇ ਇਕੱਠ ਨੇ ਫੁੱਲਾਂ ਦੀ ਵਰਖਾ ਅਤੇ ਜੈਕਾਰਿਆਂ ਦੀ ਗੂੰਜ 'ਚ ਰਵਾਨਾ ਹੋਇਆ। 

ਇਸ ਮੌਕੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਸੰਤ ਬਾਬਾ ਘਾਲਾ ਸਿੰਘ ਨਾਨਕਸਰ, ਪੰਜਾਬ ਭਾਜਪਾ ਕਾਰਜਕਾਰਨੀ ਮੈਂਬਰ ਅਮਰਜੀਤ ਸਿੰਘ ਟਿੱਕਾ, ਭਾਜਪਾ ਜ਼ਿਲ੍ਹਾ ਪ੍ਰਧਾਨ ਰਾਜਿੰਦਰ ਸ਼ਰਮਾ, ਸੰਤ ਬਾਬਾ ਜੋਗਾ ਸਿੰਘ ਕਰਨਾਲ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ, ਸਾਬਕਾ ਜਥੇਦਾਰ ਰਣਜੀਤ ਸਿੰਘ ਗੌਹਰ ਪਟਨਾ ਸਾਹਿਬ, ਭਾਈ ਗੁਰਚਰਨ ਸਿੰਘ ਗਰੇਵਾਲ, ਬਾਬਾ ਅਰਜਨ ਸਿੰਘ ਪਟਿਆਲਾ, ਬਾਬਾ ਗੁਰਚਰਨ ਸਿੰਘ ਦਿੱਲੀ, ਬਾਬਾ ਮੇਹਰ ਸਿੰਘ, ਬਾਬਾ ਰੇਸ਼ਮ ਸਿੰਘ ਖੁਖਰਾਣਾ, ਬਾਬਾ ਹਰਚਰਨ ਸਿੰਘ ਤ੍ਰਿਪੜੀ, ਬਾਬਾ ਸ਼ੇਰ ਸਿੰਘ ਸੁਨਾਮ, ਬਾਬਾ ਅਜੀਤ ਸਿੰਘ ਬਰਨਾਲਾ, ਬਾਬਾ ਅਰਵਿੰਦਰ ਸਿੰਘ, ਬਾਬਾ ਬੱਗਾ ਸਿੰਘ ਨਾਨਕਸਰ, ਬਾਬਾ ਆਗਿਆਪਾਲ ਸਿੰਘ, ਬਾਬਾ ਭਾਗ ਸਿੰਘ ਆਦਿ ਉਚੇਚੇ ਤੌਰ 'ਤੇ ਪੁੱਜੇ। 

ਨਗਰ ਕੀਰਤਨ ਪਿੰਡ ਦੀ ਪਰਿਕਰਮਾ ਕਰਦੇ ਹੋਏ ਸਟੇਡੀਅਮ ਦੇ ਵਿਸ਼ਾਲ ਹਾਲ 'ਚ ਪੁੱਜਾ, ਜਿੱਥੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਸਿੰਘ ਸਾਹਿਬ ਕੁਲਦੀਪ ਸਿੰਘ ਗੜਗੱਜ ਨੇ ਨਾਨਕਸਰ ਸੰਪਰਦਾਇ ਦੇ ਬਾਨੀ ਮਹਾਂਪੁਰਖ ਧੰਨ ਧੰਨ ਸੰਤ ਬਾਬਾ ਨੰਦ ਸਿੰਘ, ਸੰਤ ਬਾਬਾ ਈਸ਼ਰ ਸਿੰਘ ਤੇ ਸੰਤ ਬਾਬਾ ਨਰਾਇਣ ਸਿੰਘ ਵੱਲੋਂ ਕੀਤੇ ਧਾਰਮਿਕ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮਹਾਪੁਰਖਾਂ ਨੇ ਲੱਖਾਂ ਸੰਗਤਾਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਵਾਲੇ ਬਣਾਇਆ। ਉਨ੍ਹਾਂ ਗੁਰੂ ਕਾ ਲੰਗਰ ਸੰਗਤਾਂ ਵੱਲੋਂ ਘਰਾਂ ਤੋਂ ਬਣਾ ਕੇ ਲੈ ਕੇ ਆਉਣ ਅਤੇ ਬਾਬਾ ਨਰਾਇਣ ਸਿੰਘ ਦੁਆਰਾ ਗਾਗਰ ਸੇਵਾ ਦੀ ਵੀ ਸ਼ਾਲਾਘਾ ਕੀਤੀ ਤੇ ਉਨ੍ਹਾਂ ਕਿਹਾ ਕਿ ਹੁਣ ਮੌਜੂਦਾ ਮਹਾਂਪੁਰਖ ਸੰਤ ਬਾਬਾ ਘਾਲਾ ਸਿੰਘ ਵੱਲੋਂ ਉਨ੍ਹਾਂ ਸੇਵਾਵਾਂ ਨੂੰ ਬਾਖੂਬੀ ਨਿਭਾਇਆ ਜਾ ਰਿਹਾ ਹੈ। ਉਪਰੰਤ ਸੰਤ ਬਾਬਾ ਘਾਲਾ ਸਿੰਘ ਨਾਨਕਸਰ ਨੇ ਮੁੱਖ ਮੰਤਰੀ ਸੈਣੀ ਤੇ ਸਿੰਘ ਸਾਹਿਬ ਗੜਗੱਜ ਨੂੰ ਸਨਮਾਨਿਤ ਕਰਦਿਆਂ ਸੰਗਤਾਂ ਨੂੰ ਖੰਡੇ ਦੀ ਪਾਹੁਲ ਅੰਮ੍ਰਿਤ ਛਕ ਕੇ ਸਿੰਘ ਸਜਣ ਲਈ ਪ੍ਰੇਰਿਤ ਕੀਤਾ। 

ਇਸ ਮੌਕੇ ਵਿਧਾਇਕ ਹਾਕਮ ਸਿੰਘ ਰਾਏਕੋਟ, ਜਿਲ੍ਹਾ ਪ੍ਰਧਾਨ ਚੰਦ ਸਿੰਘ ਡੱਲਾ, ਪ੍ਰਧਾਨ ਅਮਰਜੀਤ ਸਿੰਘ ਰਸੂਲਪੁਰ, ਭਾਈ ਗੇਜਾ ਸਿੰਘ, ਭਾਈ ਜਸਵਿੰਦਰ ਸਿੰਘ ਬਿੰਦੀ, ਬਿੰਦਰ ਸਿੰਘ, ਜੱਸਾ ਸਿੰਘ, ਗੋਰਾ ਸਿੰਘ, ਭਾਈ ਸਤਨਾਮ ਸਿੰਘ ਭਦੌੜ, ਅੰਮ੍ਰਿਤਪਾਲ ਸਿੰਘ ਲੁਧਿਆਣਾ, ਡਾ.ਪਰਮਿੰਦਰ ਸਿੰਘ, ਚੇਅਰਮੈਨ ਤਰਲੋਚਨ ਸਿੰਘ ਝੋਰੜਾਂ, ਰਣਜੀਤ ਸਿੰਘ ਬੱਬੂ ਦੇਹੜਕਾ, ਏ.ਐੱਸ.ਆਈ. ਬਿਕਰਮਜੀਤ ਸਿੰਘ, ਹੈਰੀ ਹਠੂਰ, ਜਗਜੀਤ ਸਿੰਘ, ਨੰਬਰਦਾਰ ਜਸਵੰਤ ਸਿੰਘ ਆਦਿ ਹਾਜ਼ਰ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

Baljit Singh

Content Editor

Related News