ਨਵਾਂ ਮਿਡ-ਡੇਅ ਮੀਲ ਮੀਨੂ ਜਾਰੀ, ਵਿਦਿਆਰਥੀ ਸ਼ਨੀਵਾਰ ਨੂੰ ਸਾਬਤ ਮਾਂਹ ਦੀ ਦਾਲ ਦਾ ਲੈਣਗੇ ਸੁਆਦ
Tuesday, Mar 31, 2026 - 07:58 AM (IST)
ਲੁਧਿਆਣਾ (ਵਿੱਕੀ) : ਪੰਜਾਬ ਸਟੇਟ ਮਿਡ-ਡੇਅ ਮੀਲ ਸੋਸਾਇਟੀ ਨੇ ਪ੍ਰਧਾਨ ਮੰਤਰੀ ਪੋਸ਼ਣ ਯੋਜਨਾ ਤਹਿਤ ਸਕੂਲਾਂ ’ਚ ਦਿੱਤੇ ਜਾਣ ਵਾਲੇ ਮਿਡ-ਡੇਅ ਮੀਲ ਲਈ ਹਫਤਾਵਾਰੀ ਮੀਨੂ ਜਾਰੀ ਕੀਤਾ ਹੈ। ਇਹ ਨਵਾਂ ਮੀਨੂ 1 ਤੋਂ 30 ਅਪ੍ਰੈਲ ਤੱਕ ਲਾਗੂ ਰਹੇਗਾ। ਸੁਸਾਇਟੀ ਦੇ ਜਨਰਲ ਮੈਨੇਜਰ ਵੱਲੋਂ ਜਾਰੀ ਪੱਤਰ ਅਨੁਸਾਰ ਇਹ ਯਕੀਨੀ ਬਣਾਇਆ ਜਾਵੇ ਕਿ ਵਿਦਿਆਰਥੀਆਂ ਨੂੰ ਮਿਡ-ਡੇਅ ਮੀਲ ਇੰਚਾਰਜ ਦੀ ਨਿਗਰਾਨੀ ਹੇਠ ਕਤਾਰ ’ਚ ਬਿਠਾਇਆ ਜਾਵੇ ਤੇ ਮੀਨੂ ਅਨੁਸਾਰ ਖੁਆਇਆ ਜਾਵੇ। ਹੁਕਮਾਂ ’ਚ ਸਪੱਸ਼ਟ ਤੌਰ ’ਤੇ ਕਿਹਾ ਗਿਆ ਹੈ ਕਿ ਜੇਕਰ ਕਿਸੇ ਵੀ ਸਕੂਲ ’ਚ ਮੀਨੂ ਦੀ ਪਾਲਣਾ ਨਹੀਂ ਕੀਤੀ ਜਾਂਦੀ ਜਾਂ ਨਿਯਮਾਂ ਦੀ ਅਣਦੇਖੀ ਕੀਤੀ ਜਾਂਦੀ ਹੈ ਤਾਂ ਸਕੂਲ ਮੁਖੀ ਪੂਰੀ ਤਰ੍ਹਾਂ ਜ਼ਿੰਮੇਵਾਰ ਹੋਵੇਗਾ। ਇਸ ਤੋਂ ਇਲਾਵਾ ਪਿੰਡ ਦੇ ਸਰਪੰਚ ਜਾਂ ਦਾਨੀ ਲੋਕਾਂ ਦੀ ਮਦਦ ਨਾਲ ‘ਤਿਥੀ ਭੋਜਨ’ ਯੋਜਨਾ ਤਹਿਤ ਵਿਸ਼ੇਸ਼ ਮੌਕਿਆਂ, ਤਿਉਹਾਰਾਂ ਜਾਂ ਜਨਮ ਦਿਨ ’ਤੇ ਵਿਦਿਆਰਥੀਆਂ ਨੂੰ ਫਲ, ਮਠਿਈਆਂ ਜਾਂ ਵਿਸ਼ੇਸ਼ ਭੋਜਨ ਪ੍ਰਦਾਨ ਕਰਨ ਦੇ ਯਤਨ ਕੀਤੇ ਗਏ ਹਨ।
ਇਹ ਵੀ ਪੜ੍ਹੋ : ਚੋਰਾਂ ਦੇ ਹੌਸਲੇ ਬੁਲੰਦ! ਮੁਲਾਜ਼ਮ ਦੀ ਗੱਡੀ ਦਾ ਸ਼ੀਸ਼ਾ ਤੋੜ ਉਡਾਏ ਰਿਵਾਲਵਰ, ਸੋਨਾ ਤੇ ਨਕਦੀ
ਹਫਤਾਵਾਰੀ ਮੀਨੂ:
ਸੋਮਵਾਰ: ਦਾਲ ਤੇ ਰੋਟੀ
ਮੰਗਲਵਾਰ: ਰਾਜਮਾ, ਚੌਲ ਤੇ ਖੀਰ
ਬੁੱਧਵਾਰ: ਕਾਲੇ ਜਾਂ ਚਿੱਟੇ ਛੋਲੇ (ਆਲੂਆਂ ਦੇ ਨਾਲ) ਤੇ ਪੂੜੀ ਜਾਂ ਰੋਟੀ
ਵੀਰਵਾਰ: ਕੜ੍ਹੀ (ਆਲੂ ਅਤੇ ਪਿਆਜ਼ ਦੇ ਪਕੌੜਿਆਂ ਦੇ ਨਾਲ) ਤੇ ਚੌਲ
ਸ਼ੁੱਕਰਵਾਰ: ਮੌਸਮੀ ਸਬਜ਼ੀਆਂ, ਰੋਟੀਆਂ ਤੇ ਮੌਸਮੀ ਫਲ
ਸ਼ਨੀਵਾਰ: ਸਾਬਤ ਮੂੰਗੀ ਦਾਲ ਤੇ ਚੌਲ
ਇਹ ਵੀ ਪੜ੍ਹੋ : ਕਰਮਚਾਰੀਆਂ ਲਈ ਖ਼ੁਸ਼ਖ਼ਬਰੀ, ਵਿੱਤੀ ਮੰਤਰੀ ਨੇ ਪੈਨਸ਼ਨ 'ਚ ਵਾਧੇ ਨੂੰ ਲੈ ਕੇ ਲੋਕ ਸਭਾ 'ਚ ਕੀਤਾ ਵੱਡਾ ਐਲਾਨ
ਪੀ.ਟੀ.ਐੱਮ ਦੌਰਾਨ ਵਿਦਿਆਰਥੀਆਂ ਨੂੰ ਮਿਲਣਗੇ ਆਯੁਰਵੈਦਿਕ ਸੁਝਾਅ
ਪੰਜਾਬ ਸਟੇਟ ਮਿਡ-ਡੇਅ ਮੀਲ ਸੋਸਾਇਟੀ ਨੇ ਸਰਕਾਰੀ ਸਕੂਲਾਂ ਲਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਸ ਅਨੁਸਾਰ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਆਯੁਰਵੇਦ ਬਾਰੇ ਜਾਗਰੂਕ ਕਰਨ ਲਈ ਹੁਣ ਮਾਪਿਆਂ-ਅਧਿਆਪਕ ਮੀਟਿੰਗਾਂ ਵਾਲੇ ਦਿਨਾਂ ’ਚ ਵਿਸ਼ੇਸ਼ ਲੈਕਚਰ ਆਯੋਜਿਤ ਕੀਤੇ ਜਾਣਗੇ। ਪੰਜਾਬ ਸਟੇਟ ਫੂਡ ਕਮਿਸ਼ਨ ਦੀ ਸਿਫ਼ਾਰਸ਼ ਦੇ ਆਧਾਰ ’ਤੇ ਇਨ੍ਹਾਂ ਦਿਸ਼ਾ-ਨਿਰਦੇਸ਼ਾਂ ’ਚ ਕਿਹਾ ਗਿਆ ਹੈ ਕਿ ਆਯੁਰਵੈਦਿਕ ਮੈਡੀਕਲ ਅਫਸਰ ਨੇੜਲੇ ਸਕੂਲਾਂ ਦਾ ਦੌਰਾ ਕਰ ਕੇ ਬੱਚਿਆਂ ਨੂੰ ਆਯੁਰਵੇਦ ਅਨੁਸਾਰ ਖਾਣ-ਪੀਣ ਦੀਆਂ ਆਦਤਾਂ ਤੇ ਜੀਵਨ ਸ਼ੈਲੀ ਬਾਰੇ ਜਾਗਰੂਕ ਕਰਨਗੇ। ਸਕੂਲ ਮੁਖੀਆਂ ਨੂੰ ਆਯੁਸ਼ ਡਾਕਟਰਾਂ ਜਾਂ ਆਯੁਰਵੇਦ ਮਾਹਿਰਾਂ ਰਾਹੀਂ ਅਜਿਹੇ ਲੈਕਚਰ ਕਰਵਾਉਣ ਦੇ ਯਤਨ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
