ਮਲਟੀ-ਫੰਕਸ਼ਨ ਫਿੰਗਰਪ੍ਰਿੰਟ ਸਕੈਨਰ ਨਾਲ ਲਾਂਚ ਹੋਇਆ ਇਹ ਸਮਾਰਟਫੋਨ
Monday, Sep 19, 2016 - 01:43 PM (IST)

ਜਲੰਧਰ- ਚੀਨ ਦੀ ਮੋਬਾਇਲ ਫੋਨ ਨਿਰਮਾਤਾ ਕੰਪਨੀ ਜ਼ੋਪੋ ਨੇ ਕਲਰ ਐੱਫ 1 ਸਮਾਰਟਫੋਨ ਨੂੰ ਭਾਰਤ ''ਚ ਲਾਂਚ ਕੀਤਾ ਹੈ। ਇਸ ਸਮਾਰਟਫੋਨ ''ਚ ਮਲਟੀ-ਫੰਕਸ਼ਨ ਫਿੰਗਰਪ੍ਰਿੰਟ ਸਕੈਨਰ ਲੱਗਾ ਹੈ ਜੋ ਯੂਜ਼ਰ ਨੂੰ ਕੈਮਰਾ, ਗੈਲਰੀ ਅਤੇ ਬਾਕੀ ਦੇ ਫੀਚਰਸ ਨੂੰ ਕੰਟਰੋਲ ਕਰਨ ''ਚ ਮਦਦ ਕਰਦਾ ਹੈ। ਇਸ ਫੋਨ ਨੂੰ 8890 ਰਪੁਏ ਕੀਮਤ ''ਚ ਖਰੀਦਿਆ ਜਾ ਸਕਦਾ ਹੈ।
ਸਮਰਾਟਫੋਨ ਦੇ ਫੀਚਰਸ-
ਇਸ ਸਮਰਾਟਫੋਨ ''ਚ 2.5 ਡੀ ਕਵਰਡ ਗਲਾਸ 5.5-ਇੰਚ ਦੀ ਐੱਚ.ਡੀ. ਆਈ.ਪੀ.ਐੱਸ. ਡਿਸਪਲੇ ਦਿੱਤੀ ਗਈ ਹੈ। ਐੱਮ.ਟੀ.6580 ਕਵਾਡ-ਕੋਰ ਪ੍ਰੋਸੈਸਰ ਦੇ ਨਾਲ ਇਸ ਵਿਚ 1ਜੀ.ਬੀ. ਰੈਮ ਅਤੇ 16ਜੀ.ਬੀ. ਦੀ ਇੰਟਰਨਲ ਮੈਮਰੀ ਦਿੱਤੀ ਗਈ ਹੈ। ਫੋਟੋਗ੍ਰਾਫੀ ਲਈ ਇਸ ਵਿਚ 8 ਮੈਗਾਪਿਕਸਲ ਆਟੋਫੋਕਸ ਰਿਅਰ ਕੈਮਰਾ ਅਤੇ 2 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਇਸ ਐਂਡ੍ਰਾਇਡ 6.0 ਮਾਰਸ਼ਮੈਲੋ ''ਤੇ ਆਧਾਰਿਤ ਸਮਾਰਟਫੋਨ ''ਚ ਕੰਪਨੀ ਨੇ 2300 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਹੈ।