Zepto CEO ਨੇ ਮੰਨੀ ਆਪਣੀ ਗਲਤੀ, ਡਾਰਕ ਪੈਟਰਨ ਰਾਹੀਂ ਇੰਝ ਹੁੰਦਾ ਹੈ ਤੁਹਾਡਾ ਵੱਡਾ ਨੁਕਸਾਨ
Saturday, Nov 22, 2025 - 05:26 PM (IST)
ਗੈਜੇਟ ਡੈਸਕ- ਭਾਰਤ 'ਚ ਡਾਟਾ ਪ੍ਰਾਈਵੇਸੀ ਅਤੇ ਡਾਰਕ ਪੈਟਰਨ ਨੂੰ ਲੈ ਕੇ ਵੱਡੀ ਚਿੰਤਾ ਵਿਚਾਲੇ Zepto CEO ਆਦਿਤ ਪਲੀਚਾ ਨੇ ਵੱਡਾ ਖੁਲਾਸਾ ਕੀਤਾ ਹੈ। ਉਨ੍ਹਾਂ ਨੇ ਫੋਰਬਸ ਨੂੰ ਦਿੱਤੀ ਇਕ ਇੰਟਰਵਿਊ 'ਚ ਮੰਨਿਆ ਹੈ ਕਿ ਉਨ੍ਹਾਂ ਦੇ ਪਲੇਟਫਾਰਮ ਨੇ ਵੀ ਡਾਰਕ ਪੈਟਰਨ ਦੀ ਵਰਤੋਂ ਕੀਤੀ ਅਤੇ ਬਾਅਦ 'ਚ ਉਸਨੂੰ ਹਟਾ ਵੀ ਦਿੱਤਾ ਗਿਆ। Zepto ਅਸਲ 'ਚ ਇਕ ਕੁਇੱਕ ਕਾਮਰਸ ਮਾਰਕੀਟ ਹੈ, ਜਿਸਨੂੰ ਐਪ ਤੋਂ ਵੀ ਐਕਸੈਸ ਕੀਤਾ ਜਾ ਸਕਦਾ ਹੈ।
ਆਦਿਤ ਪਲੀਚਾ ਨੇ ਮੰਨਿਆ ਕਿ ਉਨ੍ਹਾਂ ਦੀ ਕੰਪਨੀ ਨੇ ਡਿਲਿਵਰੀ ਚਾਰਜ ਅਤੇ ਪ੍ਰਾਈਜ਼ਿੰਗ ਨਾਲ ਜੁੜੇ ਵੱਖ-ਵੱਖ ਤਰੀਕਿਆਂ 'ਤੇ ਟੈਸਟਿੰਗ ਕੀਤੀ। ਉਨ੍ਹਾਂ ਨੇ ਮੰਨਿਆ ਕਿ ਉਨ੍ਹਾਂ ਦਾ ਇਹ ਅਨੁਭਵ ਗਾਹਕਾਂ ਨੂੰ ਪਸੰਦ ਨਹੀਂ ਆਇਆ। ਫੀਡਬੈਕ ਦੇ ਆਧਾਰ 'ਤੇ ਇਸਨੂੰ ਰਿਮੂਵ ਕਰ ਦਿੱਤਾ ਗਿਆ।
ਪ੍ਰਾਈਜ਼ਿੰਗ ਅਨੁਭਵ ਵੱਖ-ਵੱਖ ਤਰੀਕੇ ਨਾਲ ਕੀਤੀ ਗਈ
ਫੋਰਬਸ ਨੂੰ ਦੱਸਦੇ ਹੋਏ ਉਨ੍ਹਾਂ ਕਿਹਾ ਕਿ ਡਿਲਿਵਰੀ ਫੀਸ ਅਤੇ ਪ੍ਰਾਈਜ਼ਿੰਗ ਐਕਸਪੈਰੀਮੈਂਟ ਨੂੰ ਲੈਕੇ ਵੱਖ-ਵੱਖ ਤਰੀਕਿਆਂ ਨੂੰ ਆਜ਼ਮਾਇਆ ਗਿਆ। ਇਸਤੋਂ ਬਾਅਦ ਬਹੁਤ ਸਾਰੇ ਗਾਹਕਾਂ ਨੂੰ ਇਹ ਚੰਗਾ ਨਹੀਂ ਲੱਗਾ ਅਤੇ ਉਨ੍ਹਾਂ ਨੇ ਫੀਡਬੈਕ ਵੀ ਦਿੱਤਾ। ਇਸੇ ਫੀਡਬੈਕ ਦੇ ਆਧਾਰ 'ਤੇ ਬਦਲਾਅ ਕੀਤਾਗਿਆ ਹੈ।
ਸੀ.ਈ.ਓ. ਨੇ ਦੱਸਿਆ ਹੈ ਕਿ ਉਨ੍ਹਾਂ ਨੇ ਇਸ ਬਦਲਾਅ 'ਚ ਵੀ ਸਰਕਾਰੀ ਦਖਲ ਨਹੀਂ ਸੀ। ਉਨ੍ਹਾਂ ਨੇ ਕਿਹਾ ਕਿ ਇਸ ਵਿਚ ਕੋਈ ਰੈਗੁਲੇਟਰੀ ਐਂਗਲ ਨਹੀਂ ਸੀ ਅਤੇ ਨਾ ਹੀ ਸਰਕਾਰ ਵੱਲੋਂ ਕੋਈ ਦਖਲ ਦਿੱਤਾ ਗਿਆ ਸੀ। ਕਾਫੀ ਨੈਗਟਿਵ ਫੀਡਬੈਕ ਮਿਲਿਆ ਸੀ, ਜਿਸ ਕਾਰਨ ਕੰਪਨੀ ਨੇ ਖੁਦ ਹੀ ਇਸਨੂੰ ਵਾਪਸ ਲੈਣ ਦਾ ਫੈਸਲਾ ਕੀਤਾ। 2 ਮਹੀਨਿਆਂ ਦੇ ਅੰਦਰ ਕੰਪਨੀ ਨੇ ਇਸਨੂੰ ਠੀਕ ਕਰ ਲਿਆ।
ਡਾਰਕ ਪੈਟਰਨ ਦੇ ਕੀ ਨੁਕਸਾਨ ਹਨ
- ਡਿਪਾਰਟਮੈਂਟ ਆਫ ਕੰਜ਼ਿਊਮਰ ਅਫੇਅਰਜ਼ ਮੁਤਾਬਕ, ਡਾਰਕ ਪੈਟਰਨ ਕਾਰਨ ਡਿਜੀਟਲ ਮਾਰਕੀਟ 'ਚ ਸ਼ਾਪਿੰਗ ਕਰਨਵਾਲੇ ਗਾਹਕਾਂ 'ਤੇ ਨੈਗਟਿਵ ਅਸਰ ਪਿਆ ਹੈ।
- ਇਸਨੂੰ ਇਸ ਤਰ੍ਹਾਂ ਡਿਜ਼ਾਈਨ ਕੀਤਾ ਜਾਂਦਾ ਹੈ, ਜੋ ਗਾਹਕਾਂ ਨੂੰ ਖਰੀਦਣ ਲਈ ਉਕਸਾਉਂਦਾ ਹੈ।
- ਇਹ ਹਮੇਸ਼ਾ ਅਣਚਾਹੀ ਖਰੀਦਦਾਰੀ 'ਚ ਫਸਾ ਦਿੰਦੇ ਹਨ। ਇਸ ਵਿਚ ਅਚਾਨਕ ਪੇਮੈਂਟ, ਸਬਸਕ੍ਰਿਪਸ਼ਨ ਦਾ ਜਾਲ ਅਤੇ ਪ੍ਰਾਈਵੇਸੀ ਦੀ ਉਲੰਘਣਾ ਹੈ।
ਡਾਰਕ ਪੈਟਰਨ ਕੀ ਹੁੰਦਾ ਹੈ?
ਡਾਰਕ ਪੈਟਰਨ, ਅਸਲ 'ਚ ਉਸ ਪ੍ਰਾਈਜ਼ਿੰਗ ਡਿਜ਼ਾਈਨ ਅਤੇ ਰਣਨੀਤੀ ਨੂੰ ਕਹਿੰਦੇ ਹਨ ਜਿਸ ਵਿਚ ਗਾਹਕਾਂ ਨੂੰ ਕੁਝ ਅਜਿਹੇ ਆਪਸ਼ਨ ਚੁਣਨ ਲਈ ਉਕਸਾਇਆ ਜਾਂਦਾ ਹੈ, ਜਿਨ੍ਹਾਂ ਨੂੰ ਅਸਲ 'ਚ ਚੁਣਨਾ ਨਹੀਂ ਚਾਹੁੰਦੇ। ਇਸ ਨਾਲ ਗਾਹਕਾਂ ਨੂੰ ਸਾਮਾਨ ਸਸਤਾ ਹੋਣ ਦੇ ਭਰਮ ਪੈਦਾ ਹੁੰਦਾ ਹੈ, ਜਿਸ ਕਾਰਨ ਉਹ ਉਸਨੂੰ ਖਰੀਦ ਲੈਂਦੇ ਹਨ।
