youTube ਦੇ ਇਸ ਨਵੇਂ ਫੀਚਰ ਨਾਲ ਹੁਣ ਆਟੋਮੈਟਿਕ ਚੱਲਣਗੀਆਂ ਵੀਡੀਓਜ਼

12/06/2018 6:55:10 PM

ਗੈਜੇਟ ਡੈਸਕ- YouTube ਹੁਣ ਆਪਣੇ ਸਾਰੇ ਐਂਡ੍ਰਾਇਡ ਤੇ iOS ਯੂਜ਼ਰਸ ਲਈ ਆਟੋਪਲੇਅ ਆਨ ਹੋਮ ਫੀਚਰ ਲਿਆਉਣ ਵਾਲਾ ਹੈ। ਹੁਣ ਤੱਕ ਇਹ ਫੀਚਰ ਪ੍ਰੀਮੀਅਮ ਯੂਜ਼ਰਸ ਲਈ ਐਕਸਕਲੂਜ਼ਿਵ ਸੀ। ਇਸ ਫੀਚਰ ਦੇ ਰਾਹੀਂ ਯੂਟਿਊਬ ਦੇ ਹੋਮ ਪੇਜ 'ਤੇ ਵਿੱਖਣ ਵਾਲੇ ਵਿਡੀਓ ਹੁਣ ਆਟੋਮੈਟਿਕ ਹੀ ਪਲੇਅ ਹੋਣ ਲੱਗਣਗੀਆਂ। ਮਤਲਬ ਹੁਣ ਇਕ  ਤੋਂ ਬਾਅਦ ਇਕ ਵਿਡੀਓ 'ਤੇ ਕਲਿੱਕ ਕਰਕੇ ਤੁਹਾਨੂੰ ਸਟਾਰਟ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ। ਇਹ ਵਿਡੀਓ ਆਪਣੇ ਆਪ ਹੀ ਇਕ ਤੋਂ ਬਾਅਦ ਇਕ ਚੱਲਣੀਆਂ ਸ਼ੁਰੂ ਹੋ ਜਾਣਗੀਆਂ।

ਇਸ ਤੋਂ ਇਲਾਵਾ ਹੁਣ ਯੂਜ਼ਰਸ ਹੋਮਪੇਜ 'ਤੇ ਬਿਨਾਂ ਸਾਊਂਡ ਦੇ ਵੀ, ਕੈਪਸ਼ਨ ਦੇ ਨਾਲ ਇਕ ਤੋਂ ਬਾਅਦ ਇਕ ਵਿਡੀਓ ਵੇਖ ਸਕਣਗੇ। ਇਹ ਵਿਡੀਓ ਆਟੋਪਲੇਅ ਮੋਡ 'ਚ ਰਹਿਣਗੀਆਂ। ਇਸ ਲਈ ਇਕ ਖਤਮ ਹੋਣ 'ਤੇ ਦੂਜੀ ਆਪਣੇ ਆਪ ਹੀ ਆਨ ਹੋ ਜਾਵੇਗੀ। ਜੇਕਰ ਯੂਜ਼ਰਸ ਚਾਅਣ ਤੋਂ ਇਸ ਫੀਚਰ ਨੂੰ ਡਿਸੇਬਲ ਜਾਂ ਫਿਰ ਓਨਲੀ ਵਾਈਫਾਈ ਮੋਡ 'ਤੇ ਵੀ ਕਰ ਸਕਣਗੇ।PunjabKesari
ਕੰਪਨੀ ਨੇ 'ਕ ਪੋਸਟ 'ਚ ਇਸ ਦੀ ਜਾਣਕਾਰੀ ਦਿੱਤੀ ਹੈ। ਕੰਪਨੀ ਨੇ ਦੱਸਿਆ ਕਿ ਆਟੋਪਲੇਅ ਹੋਮ ਫੀਚਰ ਆਉਣ ਵਾਲੇ ਹਫਤੇ 'ਚ ਐਂਡ੍ਰਾਇਡ ਤੇ iOS ਦੇ ਸਾਰੇ ਯੂਟਿਊਬ ਐਪ ਯੂਯੂਜ਼ਰਸ ਲਈ ਉਪਲੱਬਧ ਹੋ ਜਾਵੇਗਾ। ਗੂਗਲ ਨੇ ਯੂਟਿਊਬ 'ਤੇ ਉਨ੍ਹਾਂ ਯੂਜ਼ਰਸ ਲਈ ਸਵਿਚ ਆਫ ਦੀ ਵੀ ਆਪਸ਼ਨ ਦੇ ਰੱਖਿਆ ਹੈ ਜੋ ਇਸ ਦਾ ਇਸਤੇਮਾਲ ਨਹੀਂ ਕਰਨਾ ਚਾਹੁੰਦੇ ਹਨ। ਇਸ ਫੀਚਰ ਨੂੰ ਡਿਸੇਬਲ ਕਰਨ ਲਈ ਤੁਹਾਨੂੰ ਇਹ ਸਟੈਪਸ Settings > Autoplay > Autoplay on Home > and choose from Wi-Fi only/ Off/ Always On) ਫਾਲੋਅ ਕਰਨ ਹੋਣਗੇ।

ਇਹ ਨਵਾਂ ਆਟੋਪਲੇਅ ਆਨ ਹੋਮ ਫੀਚਰ ਯੂਜ਼ਰਸ ਨੂੰ ਆਡੀਓ ਦੇ ਬਿਨਾਂ ਵੀ ਕੈਪਸ਼ਨ ਦੇ ਨਾਲ ਯੂਟਿਊਬ ਵਿਡੀਓ ਦੇਖਣ ਦੀ ਆਪਸ਼ਨ ਦਿੰਦਾ ਹੈ। ਕਿਸੇ ਵੀ ਵਿਡੀਓ 'ਚ ਖਾਸਕਰ ਜਿਸ 'ਚ ਸਾਊਂਡ ਨਹੀਂ ਹੋਵੇ। ਕੈਪਸ਼ਨ ਇਕ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਇਸ ਗੱਲ ਨੂੰ ਧਿਆਨ 'ਚ ਰੱਖਦੇ ਹੋਏ ਗੂਗਲ ਨੇ ਯੂਜ਼ਰਸ ਨੂੰ ਆਟੋਮੈਟਿਕ ਕੈਪਸ਼ਨ, ਕ੍ਰਿਏਟਰ ਅਪਲੋਡਿਡ ਕੈਪਸ਼ਨ ਤੇ ਕਰਾਊਡ ਸੋਰਸ ਕੰਮਿਊਨਿਟੀ ਕੈਪਸ਼ਨ ਜਿਹੇ ਨਵੇਂ ਟੂਲਸ ਵੀ ਦਿੱਤੇ ਹਨ। ਇਸ ਨਵੇਂ ਫੀਚਰ ਨਾਲ ਨਿਸ਼ਚਿਤ ਰੂਪ ਨਾਲ ਵਿਡੀਓਜ਼ ਨੂੰ ਜ਼ਿਆਦਾ ਤੋਂ ਜ਼ਿਆਦਾ ਵਿਊਜ਼ ਮਿਲਣਗੇ ਤੇ ਇਸ ਪਲੇਟਫਾਰਮ 'ਤੇ ਯੂਜ਼ਰਸ ਦਾ ਅੰਗੇਜਮੇਂਟ ਟਾਈਮ ਵੀ ਵਧੇਗਾ।


Related News