ਪੂਰੇ ਯੂਟਿਊਬ ਬਿਜ਼ਨੈੱਸ ਨੂੰ ਖ਼ਤਮ ਕਰ ਦੇਵੇਗਾ ਯੂਟਿਊਬ ਸ਼ਾਰਟਸ! ਕਰਮਚਾਰੀਆਂ ਦੀ ਵਧੀ ਚਿੰਤਾ

Wednesday, Sep 06, 2023 - 06:08 PM (IST)

ਪੂਰੇ ਯੂਟਿਊਬ ਬਿਜ਼ਨੈੱਸ ਨੂੰ ਖ਼ਤਮ ਕਰ ਦੇਵੇਗਾ ਯੂਟਿਊਬ ਸ਼ਾਰਟਸ! ਕਰਮਚਾਰੀਆਂ ਦੀ ਵਧੀ ਚਿੰਤਾ

ਗੈਜੇਟ ਡੈਸਕ- ਸਭ ਤੋਂ ਵੱਡੇ ਵੀਡੀਓ ਸਟ੍ਰੀਮਿੰਗ ਪਲੇਟਫਾਰਮ ਯੂਟਿਊਬ ਦੇ ਕਰਮਚਾਰੀਆਂ ਨੇ ਆਪਣੇ ਹੀ ਸ਼ਾਰਟ ਵੀਡੀਓ ਪਲੇਟਫਾਰਮ ਸ਼ਾਰਟਸ ਨੂੰ ਲੈ ਕੇ ਚਿੰਤਾ ਜਤਾਈ ਹੈ। ਯੂਟਿਊਬ ਦੇ ਕਰਮਚਾਰੀਆਂ ਨੂੰ ਚਿੰਤਾ ਹੈ ਕਿ ਯੂਟਿਊਬ ਸ਼ਾਰਟਸ ਪੂਰੇ ਯੂਟਿਊਬ ਬਿਜ਼ਨੈੱਸ ਨੂੰ ਖ਼ਤਮ ਕਰ ਸਕਦਾ ਹੈ। ਦੱਸ ਦੇਈਏ ਕਿ ਦੇਸ਼ 'ਚ ਟਿਕਟੋਕ 'ਤੇ ਪਾਬੰਦੀ ਤੋਂ ਬਾਅਦ ਯੂਟਿਊਬ ਨੇ 2020 'ਚ ਭਾਰਤ 'ਚ ਸ਼ਾਰਟਸ ਨਾਂ ਨਾਲ ਆਪਣਾ ਸ਼ਾਰਟ ਫਾਰਮ ਵੀਡੀਓ ਸੈਕਸ਼ਨ ਲਾਂਚ ਕੀਤਾ ਹੈ, ਜੋ ਕਾਫੀ ਲੋਕਪ੍ਰਸਿੱਧ ਹੈ।

ਇਹ ਵੀ ਪੜ੍ਹੋ– ਹੁਣ ਇਕ ਹੀ ਫੋਨ 'ਚ ਚੱਲਣਗੇ ਦੋ-ਦੋ WhatsApp ਅਕਾਊਂਟ, ਨਹੀਂ ਪਵੇਗੀ 'ਡਿਊਲ ਐਪ' ਦੀ ਲੋੜ

ਯੂਟਿਊਬ ਬਿਜ਼ਨੈੱਸ ਖ਼ਤਮ ਹੋਣ ਦਾ ਡਰ

ਇਕ ਮੀਡੀਆ ਰਿਪੋਰਟ ਮੁਤਾਬਕ, ਯੂਟਿਊਬ ਦੇ ਕਰਮਚਾਰੀਆਂ ਨੂੰ ਚਿੰਤਾ ਹੈ ਕਿ ਯੂਟਿਊਬ ਸ਼ਾਰਟਸ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ, ਜਿਸਦਾ ਅਸਰ ਲਾਂਗ ਫਾਰਮ ਵੀਡੀਓ ਕੰਟੈਂਟ 'ਤੇ ਪੈ ਰਿਹਾ ਹੈ। ਕਰਮਚਾਰੀਆਂ ਦਾ ਕਹਿਣਾ ਹੈ ਕਿ ਯੂਟਿਊਬ ਸ਼ਾਰਟਸ ਨੂੰ ਲੈ ਕੇ ਦਰਸ਼ਕਾਂ ਦਾ ਫੀਡਬੈਕ ਚੰਗਾ ਹੈ ਪਰ ਇਸਨੇ ਦਰਸ਼ਕਾਂ ਨੂੰ ਰਵਾਇਤੀ ਲੰਬੀ-ਫਾਰਮ ਵਾਲੇ ਕੰਟੈਂਟ ਤੋਂ ਦੂਰ ਕਰ ਦਿੱਤਾ ਹੈ। ਹਾਲ ਹੀ 'ਚ ਯੂਟਿਊਬ ਰਣਨੀਤੀ ਬੈਠਕਾਂ 'ਚ ਇਸ ਖਤਰੇ ਨੂੰ ਲੈ ਕੇ ਚਰਚਾ ਹੋਈ ਹੈ ਕਿ ਲੰਬੀ ਵੀਡੀਓ, ਜੋ ਕੰਪਨੀ ਲਈ ਜ਼ਿਆਦਾ ਰੈਵੇਨਿਊ ਪੈਦਾ ਕਰਦੇ ਹਨ, ਇਕ ਫਾਰਮੇਟ ਦੇ ਰੂਪ 'ਚ ਖ਼ਤਮ ਹੋ ਰਹੇ ਹਨ।

ਇਹ ਵੀ ਪੜ੍ਹੋ– ਗੂਗਲ ਨੇ ਬਦਲਿਆ ਐਂਡਰਾਇਡ ਦਾ ਲੋਗੋ, ਜਾਣੋ ਹੁਣ ਤੁਹਾਡੇ ਫੋਨ 'ਚ ਕੀ ਦਿਸੇਗਾ

ਕਿਵੇਂ ਕਮਾਈ ਕਰਦਾ ਹੈ ਯੂਟਿਊਬ

ਯੂਟਿਊਬ ਆਪਣੀ ਕਮਾਈ ਵਿਗਿਆਪਨ ਤੋਂ ਕਰਦਾ ਹੈ ਅਤੇ ਸ਼ਾਰਟ ਵੀਡੀਓ 'ਚ ਨਾ ਦੇ ਬਰਾਬਰ ਵਿਗਿਆਪਨ ਹੁੰਦੇ ਹਨ। ਅਜਿਹੇ 'ਚ ਵੱਡੀ ਵੀਡੀਓ 'ਤੇ ਆਉਣ ਵਾਲੇ ਵਿਗਿਆਪਨ ਹੀ ਯੂਟਿਊਬ ਦੀ ਕਮਾਈ ਦਾ ਮੁੱਖ ਜ਼ਰੀਆ ਹਨ। ਸਿੱਧੇ ਸ਼ਬਦਾਂ 'ਚ ਕਹੀਏ ਤਾਂ ਯੂਟਿਊਬ ਸ਼ਾਰਟਸ ਤੋਂ ਕੰਪਨੀ ਦੀ ਕਮਾਈ ਓਨੀ ਨਹੀਂ ਹੁੰਦੀ, ਜਿੰਨੀ ਉਸਨੂੰ ਲੰਬੇ ਫਾਰਮ ਵਾਲੀ ਵੀਡੀਓ ਤੋਂ ਹੁੰਦੀ ਹੈ।

ਇਹ ਵੀ ਪੜ੍ਹੋ– iPhone ਯੂਜ਼ਰਜ਼ ਨੂੰ 5 ਹਜ਼ਾਰ ਰੁਪਏ ਦਾ ਮੁਆਵਜ਼ਾ ਦੇ ਰਹੀ ਐਪਲ, ਜਾਣੋ ਕੀ ਹੈ ਮਾਮਲਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Rakesh

Content Editor

Related News