ਹੁਣ 27 ਭਾਸ਼ਾਵਾਂ 'ਚ ਸੁਣ ਸਕੋਗੇ ਆਪਣੀ ਪਸੰਦ ਦਾ ਵੀਡੀਓ, ਆ ਗਿਆ YouTube ਦਾ ਧਮਾਕੇਦਾਰ ਫੀਚਰ

Friday, Feb 06, 2026 - 02:34 PM (IST)

ਹੁਣ 27 ਭਾਸ਼ਾਵਾਂ 'ਚ ਸੁਣ ਸਕੋਗੇ ਆਪਣੀ ਪਸੰਦ ਦਾ ਵੀਡੀਓ, ਆ ਗਿਆ YouTube ਦਾ ਧਮਾਕੇਦਾਰ ਫੀਚਰ

ਗੈਜੇਟ ਡੈਸਕ - ਜੇਕਰ ਤੁਸੀਂ ਯੂਟਿਊਬ 'ਤੇ ਵੀਡੀਓ ਦੇਖਣ ਦੇ ਸ਼ੌਕੀਨ ਹੋ, ਤਾਂ ਤੁਹਾਡੇ ਲਈ ਇਕ ਬਹੁਤ ਹੀ ਸ਼ਾਨਦਾਰ ਖ਼ਬਰ ਹੈ। ਦੁਨੀਆ ਦੇ ਸਭ ਤੋਂ ਵੱਡੇ ਵੀਡੀਓ ਪਲੇਟਫਾਰਮ ਯੂਟਿਊਬ ਨੇ ਆਪਣਾ AI-ਪਾਵਰਡ ਆਟੋ-ਡਬਿੰਗ ਫੀਚਰ ਸਾਰੇ ਯੂਜ਼ਰਸ ਲਈ ਜਾਰੀ ਕਰ ਦਿੱਤਾ ਹੈ। ਇਸ ਤਕਨਾਲੋਜੀ ਦੀ ਮਦਦ ਨਾਲ ਹੁਣ ਤੁਸੀਂ ਕਿਸੇ ਵੀ ਵੀਡੀਓ ਨੂੰ ਆਪਣੀ ਪਸੰਦੀਦਾ ਭਾਸ਼ਾ 'ਚ ਸੁਣ ਸਕੋਗੇ।

ਕਿਵੇਂ ਕੰਮ ਕਰਦਾ ਹੈ ਇਹ ਫੀਚਰ?
ਯੂਟਿਊਬ ਦਾ ਇਹ ਨਵਾਂ ਫੀਚਰ ਵੀਡੀਓ 'ਚ ਬੋਲੀ ਗਈ ਭਾਸ਼ਾ ਨੂੰ ਪਹਿਲਾਂ ਟੈਕਸਟ 'ਚ ਬਦਲਦਾ ਹੈ ਅਤੇ ਫਿਰ ਉਸ ਨੂੰ ਆਪਣੇ ਆਪ ਦੂਜੀ ਭਾਸ਼ਾ 'ਚ ਡਬ ਕਰ ਦਿੰਦਾ ਹੈ। ਇਸ ਫੀਚਰ ਨੂੰ ਪਹਿਲੀ ਵਾਰ VideoCon 2023 'ਚ ਪਾਇਲਟ ਪ੍ਰੋਜੈਕਟ ਵਜੋਂ ਪੇਸ਼ ਕੀਤਾ ਗਿਆ ਸੀ, ਪਰ ਹੁਣ ਇਸ ਨੂੰ ਸਾਰੇ ਚੈਨਲਾਂ ਅਤੇ ਦਰਸ਼ਕਾਂ ਲਈ ਰੋਲਆਊਟ ਕਰ ਦਿੱਤਾ ਗਿਆ ਹੈ।

27 ਭਾਸ਼ਾਵਾਂ ਦਾ ਮਿਲੇਗਾ ਸਪੋਰਟ
ਹੁਣ ਗੈਰ-ਮਿਊਜ਼ਿਕ ਵੀਡੀਓਜ਼ ਨੂੰ 27 ਵੱਖ-ਵੱਖ ਭਾਸ਼ਾਵਾਂ 'ਚ ਸੁਣਿਆ ਜਾ ਸਕੇਗਾ। ਕੰਪਨੀ ਨੇ ਇਸ 'ਚ Expressive Speech ਨਾਮ ਦਾ ਇਕ ਨਵਾਂ ਫੀਚਰ ਵੀ ਜੋੜਿਆ ਹੈ, ਜੋ ਡਬ ਕੀਤੀ ਗਈ ਆਵਾਜ਼ ਨੂੰ ਰੋਬੋਟਿਕ ਦੀ ਬਜਾਏ ਜ਼ਿਆਦਾ ਇਨਸਾਨੀ ਅਤੇ ਕੁਦਰਤੀ ਬਣਾਉਂਦਾ ਹੈ। ਇਹ ਫੀਚਰ ਵੀਡੀਓ ਬਣਾਉਣ ਵਾਲੇ ਦੀਆਂ ਭਾਵਨਾਵਾਂ ਅਤੇ ਊਰਜਾ ਨੂੰ ਬਿਹਤਰ ਤਰੀਕੇ ਨਾਲ ਫੜਨ ਦੀ ਕੋਸ਼ਿਸ਼ ਕਰਦਾ ਹੈ। ਫਿਲਹਾਲ ਇਹ ਸੁਵਿਧਾ ਹਿੰਦੀ, ਅੰਗਰੇਜ਼ੀ, ਫ੍ਰੈਂਚ, ਜਰਮਨ ਸਮੇਤ 8 ਭਾਸ਼ਾਵਾਂ 'ਚ ਉਪਲਬਧ ਹੈ।

ਯੂਜ਼ਰਸ ਦੇ ਹੱਥ 'ਚ ਹੋਵੇਗਾ ਕੰਟਰੋਲ
ਯੂਟਿਊਬ ਨੇ ਯੂਜ਼ਰਸ ਦੇ ਅਨੁਭਵ ਨੂੰ ਹੋਰ ਨਿੱਜੀ ਬਣਾਉਣ ਲਈ Preferred Language ਸੈਟਿੰਗ ਵੀ ਦਿੱਤੀ ਹੈ। ਇਸ ਰਾਹੀਂ ਯੂਜ਼ਰ ਆਪਣੀ ਪਸੰਦ ਦੀ ਡਬ ਭਾਸ਼ਾ ਚੁਣ ਸਕਦੇ ਹਨ ਜਾਂ ਜੇ ਚਾਹੁਣ ਤਾਂ ਆਟੋ-ਡਬਿੰਗ ਨੂੰ ਪੂਰੀ ਤਰ੍ਹਾਂ ਬੰਦ ਵੀ ਕਰ ਸਕਦੇ ਹਨ।
 


author

Sunaina

Content Editor

Related News