YouTube ਨੂੰ ਟੱਕਰ ਦਵੇਗੀ ਫੇਸਬੁੱਕ, ਜਲਦ ਸ਼ੁਰੂ ਕਰਨ ਵਾਲੀ ਹੈ ਇਹ ਫੀਚਰ

Tuesday, May 17, 2016 - 01:43 PM (IST)

YouTube ਨੂੰ ਟੱਕਰ ਦਵੇਗੀ ਫੇਸਬੁੱਕ, ਜਲਦ ਸ਼ੁਰੂ ਕਰਨ ਵਾਲੀ ਹੈ ਇਹ ਫੀਚਰ

ਜਲੰਧਰ: ਦੁਨੀਆ ਦੀ ਸਭ ਤੋਂ ਵੱਡੀ ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ ਗੂਗਲ ਦੀ ਵੀਡੀਓ ਸ਼ੈਅਰਿੰਗ ਵੈੱਬਸਾਈਟ YouTube ਨੂੰ ਟੱਕਰ ਦੇਣ ਲਈ ''ਸਲਾਇਡ ਸ਼ੋਅ'' ਨਾਂ ਦਾ ਇ ਕ ਨਵਾਂ ਫੀਚਰ ''ਤੇ ਵਿਚਾਰ ਕਰ ਰਹੀ ਹੈ, ਜਿਸ ''ਚ ਵਾਰਨਰ ਮਿਊਜ਼ੀਕ ਗਰੁਪ ਦਾ ਸੰਗੀਤ ਵੀ ਸ਼ਾਮਿਲ ਹੋਵੇਗਾ, ਜਿਸ ਨਾਲ ਯੂਜ਼ਰਸ ਸੰਗੀਤ ਦਾ ਅਨੰਦ ਚੁੱਕ ਸਕਣਗੇ।

 

ਰਿਪੋਰਟ ਮੁਤਾਬਕ,  ਦੁਨੀਆ ਭਰ ''ਚ 1.59 ਅਰਬ ਯੂਜਰਸ ਤੱਕ ਆਪਣੀ ਪਹੁੰਚ ਰੱਖਣ ਵਾਲੀ ਫੇਸਬੁੱਕ ਮਿਊਜ਼ੀਕ ਇੰਡਸਟਰੀ ਨਾਲ ਕੰਮ ਕਰਨ ਲਈ ਨਵੇਂ ਤਰੀਕੇ ਤਲਾਸ਼ ਰਹੀ ਹੈ। ਕੰਪਨੀ ਨੇ ਇਸ ਤੋਂ ਪਹਿਲਾਂ ਸੰਗੀਤ ਕੰਪਨੀਆਂ ਨਾਲ ਲਾਇਸੈਂਸ ਦੇ ਸੰਬੰਧ ''ਚ ਗੱਲਬਾਤ ਕੀਤੀ ਸੀ ਅਤੇ ਯੂਜ਼ਰਸ ਦੁਆਰਾ ਅਪਲੋਡ ਕੀਤੇ ਜਾਣ ਵਾਲੇ ਵੀਡੀਓ (ਜਿਵੇਂ ਬਰਥ-ਡੇ ਪਾਰਟੀ ਜਾਂ ਗਰਮੀ ਦੀਆਂ ਛੁੱਟੀਆਂ ਦੇ ਵੀਡੀਓ) ਦੀ ਗਿਣਤੀ ਸੀਮਿਤ ਕੀਤੀ।

 

ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ ਨੇ ਭਾਰਤ ''ਚ ਆਪਣੀ ਫੇਸਬੁੱਕ ਐਟ ਵਰਕ ਸੇਵਾ ਸ਼ੁਰੂ ਕੀਤੀ ਹੈ ਜੋ ਕਿਸੇ ਸੰਗਠਨ ਦੇ ਕਰਮਚਾਰੀਆਂ ਨੂੰ ਆਪਸ ''ਚ ਜੁੜਣ ਅਤੇ ਸਹਿਯੋਗ ਕਰਨ ਲਈ ਰੰਗ ਮੰਚ ਉਪਲੱਬਧ ਕਰਾਏਗਾ। ਰਿਪੋਰਟ ਅਨੁਸਾਰ,  ਇਹ ਫੀਚਰ ਸਭ ਤੋਂ ਪਹਿਲਾਂ ਆਸਟ੍ਰਲੀਆ ''ਚ ਲਾਂਚ ਕੀਤਾ ਜਾਵੇਗਾ।


Related News