ਜਲਦ ਹੀ YouTube 'ਤੇ ਦੇਖ ਸਕੋਗੇ ਹੁਣ Breaking news

08/19/2017 5:02:34 PM

ਜਲੰਧਰ- ਚੱਲਦੇ-ਫਿਰਦੇ ਨਿਊਜ਼ ਦੇਣ ਅਤੇ ਅਪਡੇਟ ਰਹਿਣ ਦੇ ਕਲਚਰ ਨੂੰ ਉਤਸ਼ਾਹ ਦਿੰਦੇ ਹੋਏ ਹੁਣ ਯੂਟਿਊਬ ਵੀ ਇਸ ਮੈਦਾਨ 'ਚ ਉਤਰਨ ਦੀ ਤਿਆਰੀ ਕਰ ਰਿਹਾ ਹੈ। ਯੂਟਿਊਬ ਦੇ ਹੋਮ ਪੇਜ ਅਤੇ ਮੋਬਾਇਲ ਐਪ 'ਤੇ ਇਕ ਅਲਗ ਤੋਂ ਸੈਕਸ਼ਨ ਹੋਵੇਗਾ, ਜਿਸ 'ਚ ਦੁਨੀਆ ਭਰ ਤੋਂ ਆਉਣ ਵਾਲੀਆਂ ਬ੍ਰੇਕਿੰਗ ਨਿਊਜ਼ ਦੀਆਂ ਵੀਡੀਓਜ਼ ਵਿਖਾਈ ਦੇਣਗੀਆਂ। 

ਫਿਲਹਾਲ ਇਹ ਕਹਿਣਾ ਮੁਸ਼ਕਿਲ ਹੈ ਕਿ ਇਹ ਨਵਾਂ ਟੈਬ ਹਮੇਸ਼ਾ ਯੂਟਿਊਬ ਦਾ ਹਿੱਸਾ ਰਹੇਗਾ ਜਾਂ ਨਹੀਂ, ਜਾਂ ਉਹ ਗੂਗਲ  ਦੇ ਐਲਗਾਰਿਥਮ ਤੋਂਂ ਕਾਂਟੈਂਟ ਚੁਣੇਗਾ ਜਾਂ ਉਸ ਨੂੰ ਮੈਨੂਅਲੀ ਕਿਊਰੇਟ ਕੀਤਾ ਜਾਵੇਗਾ। ਯੂਟਿਊਬ ਦੇ ਨੌਜਵਾਨਾਂ 'ਚ ਵੱਧਦੀ ਪਾਪੂਲੈਰਿਟੀ ਨੂੰ ਵੇਖਦੇ ਹੋਏ ਇਹ ਫੀਚਰ ਨਵੀਂ ਜਨਰੇਸ਼ਨ ਦੇ ਕਾਫੀ ਕੰਮ ਆਵੇਗਾ।ਐਂਡਰਾਇਡ ਪੁਲਸ ਦੇ ਹਵਾਲੇ ਤੋਂ ਦ ਵਰਜ ਨੇ ਲਿਖਿਆ ਹੈ ਕਿ ਇਹ ਨਵੀਂ ਟੈਬ ਵੈੱਬ ਹੋਮ ਪੇਜ 'ਤੇ ਰੇਕਮੇਂਡੇਡ ਚੈਨਲ ਦੇ ਨਾਲ ਹੀ ਹੋਵੇਗਾ ਅਤੇ ਮੋਬਾਇਲ ਐਪ 'ਤੇ ਸਜੇਸਟੇਡ ਵਿਡੀਓਜ਼ ਦੇ 'ਚ ਸਕਰਾਲ ਕਰ ਕੇ ਵੇਖਿਆ ਜਾ ਸਕੇਗਾ।PunjabKesari

ਇਹ ਨਾਂ ਸਿਰਫ ਮਨੋਰੰਜਨ ਦੇ ਲਈ, ਬਲਕਿ ਯੂਟਿਊਬ ਐਪ ਨੂੰ ਵੱਡੀ ਕੰਪਨੀਆਂ ਐਡ ਦੇ ਮਹੱਤਵਪੂਰਨ ਪਲੈਟਫਾਰਮ ਦੇ ਤੌਰ 'ਤੇ ਵੀ ਵੇਖਦੀਆਂ ਹਨ।


Related News