Breaking News: ਭਿਆਨਕ ਸੜਕ ਹਾਦਸੇ ''ਚ ਪੰਜਾਬ ਪੁਲਸ ਦੇ ACP ਤੇ ਗੰਨਮੈਨ ਦੀ ਹੋਈ ਦਰਦਾਨਕ ਮੌਤ (ਵੀਡੀਓ)

Saturday, Apr 06, 2024 - 11:02 AM (IST)

Breaking News: ਭਿਆਨਕ ਸੜਕ ਹਾਦਸੇ ''ਚ ਪੰਜਾਬ ਪੁਲਸ ਦੇ ACP ਤੇ ਗੰਨਮੈਨ ਦੀ ਹੋਈ ਦਰਦਾਨਕ ਮੌਤ (ਵੀਡੀਓ)

ਸਮਰਾਲਾ (ਬਿਪਨ/ਗਰਗ): ਦੇਰ ਰਾਤ 1 ਵਜੇ ਸਮਰਾਲਾ ਦੇ ਕੋਲ ਪੈਂਦੇ ਪਿੰਡ ਦਿਆਲਪੁਰਾ ਤੇ ਕੋਲ ਬਣੇ ਫਲਾਈਓਵਰ 'ਤੇ ਇਕ ਦਰਦਨਾਕ ਹਾਦਸਾ ਵਾਪਰਿਆ। ਇਸ ਹਾਦਸੇ ਵਿਚ ਲੁਧਿਆਣਾ ਈਸਟ ਦੇ ਏ. ਸੀ. ਪੀ. ਅਤੇ ਉਨ੍ਹਾਂ ਦੇ ਗੰਨਮੈਨ ਦੀ ਮੌਤ ਹੋ ਗਈ ਅਤੇ ਡਰਾਈਵਰ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਜ਼ਖ਼ਮੀ ਡਰਾਈਵਰ ਨੂੰ ਲੁਧਿਆਣਾ ਦੇ ਡੀ. ਐੱਮ. ਸੀ. ਹਸਪਤਾਲ ਵਿਚ ਰੈਫਰ ਕਰ ਦਿੱਤਾ ਗਿਆ ਹੈ। ਮ੍ਰਿਤਕਾਂ ਦੀ ਪਛਾਣ ਏ. ਸੀ. ਪੀ. ਸੰਦੀਪ ਸਿੰਘ ਅਤੇ ਪਰਮਜੋਤ ਸਿੰਘ ਵਜੋਂ ਹੋਈ ਹੈ। 

ਜਾਣਕਾਰੀ ਮੁਤਾਬਕ ਫਾਰਚੂਨਰ ਗੱਡੀ ਦੇ ਵਿਚ ਸਵਾਰ ਹੋ ਕੇ ਲੁਧਿਆਣਾ ਈਸਟ ਦੇ ਏ.ਸੀ.ਪੀ. ਸੰਦੀਪ ਸਿੰਘ ਆਪਣੇ ਗਨਮੈਨ ਅਤੇ ਡਰਾਈਵਰ ਨਾਲ ਚੰਡੀਗੜ੍ਹ ਤੋਂ ਆ ਰਹੇ ਸੀ ਕਿ ਸਮਰਾਲਾ ਦੇ ਕੋਲ ਦਿਆਲਪੁਰਾ ਪਿੰਡ ਦੇ ਨੇੜੇ ਬਣੇ ਫਲਾਈਓਵਰ 'ਤੇ ਇਕ ਓਵਰਟੇਕ ਕਰ ਰਹੀ ਸਕਾਰਪੀਓ ਗੱਡੀ ਨਾਲ ਭਿਆਨਕ ਟੱਕਰ ਹੋ ਗਈ। 

PunjabKesari

ਇਹ ਖ਼ਬਰ ਵੀ ਪੜ੍ਹੋ - ਲੋਕ ਸਭਾ ਚੋਣਾਂ: ਗੁਰਦਾਸਪੁਰ ਤੋਂ ਇਸ ਪਾਰਟੀ ਵੱਲੋਂ ਚੋਣ ਮੈਦਾਨ 'ਚ ਉਤਰੇਗੀ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ

ਮੌਕੇ 'ਤੇ ਮੌਜੂਦ ਲੋਕਾਂ ਨੇ ਤਿੰਨਾਂ ਨੂੰ ਗੱਡੀ ਵਿਚੋਂ ਬਾਹਰ ਕੱਢਿਆ। ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਏ. ਸੀ. ਪੀ. ਸੰਦੀਪ ਸਿੰਘ ਅਤੇ ਪਰਮਜੋਤ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ। ਜ਼ਖ਼ਮੀ ਡਰਾਈਵਰ ਨੂੰ ਲੁਧਿਆਣਾ ਦੇ ਡੀ. ਐੱਮ. ਸੀ. ਹਸਪਤਾਲ ਵਿਚ ਰੈਫਰ ਕਰ ਦਿੱਤਾ ਗਿਆ ਹੈ। ਇੱਥੇ ਦੱਸ ਦਈਏ ਕਿ ਟੱਕਰ ਇੰਨੀ ਭਿਆਨਕ ਸੀ ਕਿ ਫਰਚੂਨਰ ਗੱਡੀ ਨੂੰ ਅੱਗ ਲੱਗ ਗਈ ਅਤੇ ਮਿੰਟਾਂ ਦੇ ਵਿਚ ਗੱਡੀ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ। ਇਸ ਖ਼ਬਰ ਦੀ ਸੂਚਨਾ ਮਿਲਦੇ ਹੀ ਪੁਲਸ ਜ਼ਿਲ੍ਹਾ ਲੁਧਿਆਣਾ ਦੀ ਪੁਲਸ ਸਮਰਾਲਾ ਸਿਵਲ ਹਸਪਤਾਲ ਦੇ ਵਿਚ ਪੁੱਜ ਗਈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

Anmol Tagra

Content Editor

Related News