ਹੁਣ ਰੋਬੋਟ ਲੈਣਗੇ ਤੁਹਾਡੀ ਇੰਟਰਵਿਊ

Tuesday, Oct 18, 2016 - 12:11 PM (IST)

ਹੁਣ ਰੋਬੋਟ ਲੈਣਗੇ ਤੁਹਾਡੀ ਇੰਟਰਵਿਊ
ਜਲੰਧਰ- ਆਉਣ ਵਾਲੇ ਸਮੇਂ ਵਿਚ ਤੁਹਾਨੂੰ ਨੌਕਰੀ ਲਈ ਇੰਟਰਵਿਊ ਦੇਣ ਕਿਸੇ ਦਫਤਰ ਵਿਚ ਨਹੀਂ ਜਾਣਾ ਹੋਵੇਗਾ, ਨਾ ਕਿਸੇ ਨੂੰ ਮਿਲਣਾ ਹੋਵੇਗਾ, ਸਗੋਂ ਜਦੋਂ ਤੁਸੀਂ ਆਨਲਾਈਨ ਨੌਕਰੀ ਲਈ ਅਪਲਾਈ ਕਰੋਗੇ ਤਾਂ ਵੈੱਬ ਕੈਮਰੇ ਰਾਹੀਂ ਤੁਹਾਡੀ ਇੰਟਰਵਿਊ ਹੋ ਜਾਵੇਗੀ। ਕਿਵੇਂ ਹੋ ਜਾਵੇਗੀ, ਇਹ ਸੁਣ ਕੇ ਹੈਰਾਨ ਨਾ ਹੋਣਾ। ਇਨਸਾਨਾਂ ਦੀ ਥਾਂ ਲੈਪਟਾਪ ਸਕ੍ਰੀਨ ''ਤੇ ਸਾਹਮਣੇ ਤੁਹਾਨੂੰ ਰੋਬੋਟ ਨਜ਼ਰ ਆਵੇਗਾ ਅਤੇ ਓਹੀ ਤੁਹਾਡੀ ਇੰਟਰਵਿਊ ਲਵੇਗਾ।
ਇਸ ਵਿਚ ਇਕ ਸਹੂਲਤ ਇਹ ਵੀ ਹੋਵੇਗੀ ਕਿ ਤੁਸੀਂ ਜੇ ਕੋਈ ਜਵਾਬ ਦੋਬਾਰਾ ਦੇਣਾ ਚਾਹੁੰਦੇ ਹੋ ਤਾਂ ਉਸ ਨੂੰ ਅਖੀਰ ਵਿਚ ਦਰਜ ਕਰਵਾ ਸਕਦੇ ਹੋ। ਇੰਟਰਵਿਊ ਵਰਗੇ ਕੰਮ ਵਿਚ ਰੋਬੋਟ ਦੀ ਵਰਤੋਂ ਦਾ ਮਕਸਦ ਖਰਚ ਅਤੇ ਸਮਾਂ ਦੋਹਾਂ ਨੂੰ ਬਚਾਉਣਾ ਹੈ।

Related News