Threads ''ਚ ਦਿਸਣਗੇ ਇੰਸਟਾਗ੍ਰਾਮ ਦੇ ਕੁਮੈਂਟ, ਆ ਰਿਹੈ ਨਵਾਂ ਫੀਚਰ
Monday, Sep 16, 2024 - 05:03 PM (IST)

ਗੈਜੇਟ ਡੈਸਕ- Threads ਯੂਜ਼ਰਜ਼ ਨੂੰ ਜਲਦੀ ਹੀ ਇਕ ਨਵੀਂ ਸਹੂਲਤ ਮਿਲ ਸਕਦੀ ਹੈ, ਜਿਸ ਰਾਹੀਂ ਉਹ ਇੰਸਟਾਗ੍ਰਾਮ ਪੋਸਟ 'ਤੇ ਕੀਤੇ ਗਏ ਕੁਮੈਂਟਸ ਨੂੰ ਸਿੱਧਾ Threads 'ਤੇ ਵੀ ਸ਼ੇਅਰ ਕਰ ਸਕਣਗੇ। ਇਹ ਜਾਣਕਾਰੀ Alessandro Paluzzi ਨੇ ਦਿੱਤੀ ਹੈ, ਜੋ ਮੈਟਾ ਦੀ ਸੋਸ਼ਲ ਮੀਡੀਆ ਐਪਸ ਦੀ ਰਿਵਰਸ ਇੰਜੀਨੀਅਰਿੰਗ ਲਈ ਜਾਣੇ ਜਾਂਦੇ ਹਨ।
Paluzzi ਨੇ ਇਕ ਸਕਰੀਨਸ਼ਾਟ ਸ਼ੇਅਰ ਕੀਤਾ ਹੈ ਜਿਸ ਵਿਚ ਦਿਖਾਇਆ ਗਿਆ ਹੈ ਕਿ ਜਦੋਂ ਯੂਜ਼ਰਜ਼ ਕਿਸੇ ਇੰਸਟਾਗ੍ਰਾਮ ਪੋਸਟ 'ਤੇ ਕੁਮੈਂਟ ਕਰਦੇ ਹਨ ਤਾਂ ਉਥੇ ਇਕ ਨਵਾਂ ਡ੍ਰਾਪਡਾਊਨ ਮੈਨਿਊ ਦਿਸ ਰਿਹਾ ਹੈ। ਇਹ ਮੈਨਿਊ ਰਾਹੀਂ ਯੂਜ਼ਰਜ਼ ਇਹ ਚੁਣ ਸਕਦੇ ਹਨ ਕਿ ਉਹ ਆਪਣੇ ਕੁਮੈਂਟ ਨੂੰ ਸਿਰਫ ਇੰਸਟਾਗ੍ਰਾਮ 'ਤੇ ਸ਼ੇਅਰ ਕਰਨ ਜਾਂ Threads 'ਤੇ ਵੀ।
ਮੈਟਾ ਨੇ ਇਸ ਤੋਂ ਪਹਿਲਾਂ ਵੀ Threads ਨੂੰ ਆਪਣੇ ਹੋਰ ਪਲੇਟਫਾਰਮਾਂ ਦੇ ਨਾਲ ਏਕੀਕ੍ਰਿਤ ਕਰਨ ਲਈ ਕਈ ਕਦਮ ਚੁੱਕੇ ਹਨ। ਉਦਾਹਰਣ ਦੇ ਤੌਰ 'ਤੇ Threads ਦੇ ਪੋਸਟ ਨੂੰ ਇੰਸਟਾਗ੍ਰਾਮ ਜਾਂ ਫੇਸਬੁੱਕ 'ਤੇ ਦਿਖਾਉਣਾ ਵਰਗੇ ਫੀਚਰਜ਼ ਸ਼ਾਮਲ ਹਨ।
ਤੁਹਾਨੂੰ ਦੱਸ ਦੇਈਏ ਕਿ ਥ੍ਰੈਡਸ ਨੂੰ ਪਹਿਲਾਂ ਟਵਿਟਰ ਨਾਲ ਮੁਕਾਬਲਾ ਕਰਨ ਲਈ ਪੇਸ਼ ਕੀਤਾ ਗਿਆ ਸੀ ਪਰ ਅੱਜ ਵੀ ਇਹ ਸੰਘਰਸ਼ ਕਰ ਰਿਹਾ ਹੈ। ਥ੍ਰੈਡਸ ਦੇ ਉਪਭੋਗਤਾ ਵਧ ਰਹੇ ਹਨ ਪਰ ਲੋਕ ਇਸ ਨੂੰ ਵੱਡੇ ਪੱਧਰ 'ਤੇ ਜਾਂ ਪ੍ਰਾਇਮਰੀ ਸੋਸ਼ਲ ਮੀਡੀਆ ਅਕਾਉਂਟ ਵਜੋਂ ਨਹੀਂ ਵਰਤ ਰਹੇ ਹਨ।