ਜਲਦ ਹੀ 18 ਕੈਰੇਟ ਗੋਲਡ ਪਲੇਟੇਡ ਵਾਲੇ ਆਈਫੋਨ ਨੂੰ ਕਰ ਸਕੋਗੇ ਪ੍ਰੀ-ਆਰਡਰ

08/17/2018 7:10:32 PM

ਜਲੰਧਰ—ਕਿਊਪਰਟੀਨੋ ਬੇਸਡ ਟੈਕਨਾਲੋਜੀ ਜੁਆਇੰਟ ਐਪਲ ਆਪਣੇ ਆਉਣ ਵਾਲੇ ਆਈਫੋਨ ਯਾਨੀ ਕੀ ਸਾਲ 2018 ਲਈ ਪੂਰੀ ਤਰ੍ਹਾਂ ਨਾਲ ਤਿਆਰ ਹੈ। ਪਰ ਜੋ ਯੂਜ਼ਰਸ ਅਪਕਮਿੰਗ ਆਈਫੋਨ ਲਈ ਹੋਰ ਇੰਤਜ਼ਾਰ ਨਹੀਂ ਕਰ ਸਕਦੇ ਉਨ੍ਹਾਂ ਲਈ ਇਕ ਵਧੀਆ ਮੌਕਾ ਹੈ। ਜੀ ਹਾਂ ਹੁਣ ਯੂਜ਼ਰਸ ਆਈਫੋਨ ਨੂੰ ਪਹਿਲੇ ਤੋਂ ਹੀ ਪ੍ਰੀ-ਆਰਡਰ ਕਰ ਸਕਦੇ ਹਨ। ਯੂਕੇ ਬੇਸਡ ਗੋਲਡ ਪਲੇਟਿੰਗ ਕੰਪਨੀ ਗੋਲਡਜਿਨੀ ਨੇ ਬਿਲੇਨੀਅਰ ਸਾਲਿੰਡ ਗੋਲਡ ਐਡੀਸ਼ਨ ਨੂੰ ਲਿਸਟ ਕੀਤਾ ਹੈ ਜਿਥੇ ਆਉਣ ਵਾਲੇ ਆਈਫੋਨ ਨੂੰ ਆਈਫੋਨ xs ਦੇ ਨਾਂ ਤੋਂ ਜਾਣਿਆ ਜਾਵੇਗਾ।

ਸਮਰਾਟਫੋਨ ਨੂੰ ਵੈੱਬਸਾਈਟ 'ਤੇ ਲਿਸਟ ਕੀਤਾ ਗਿਆ ਹੈ ਜਿਥੇ ਫੋਨ ਨੂੰ 18 ਕੈਰੇਟ ਗਲੋਡ ਪਲੇਟੇਡ ਬਾਡੀ 'ਚ ਦੇਖਿਆ ਜਾ ਸਕਦਾ ਹੈ। ਫੋਨ ਦੀ ਕੀਮਤ 89,44,131 ਰੁਪਏ ਹੈ। ਯੂਜ਼ਰਸ ਕੋਲ ਇਸ ਫੋਨ ਨੂੰ ਪ੍ਰੀ ਬੁੱਕ ਕਰਨ ਦਾ ਸ਼ਾਨਦਾਰ ਆਫਰ ਹੈ ਜਿਥੇ ਉਹ ਸਿਰਫ 44,72,165 ਰੁਪਏ 'ਚ ਦੇ ਕੇ ਫੋਨ ਨੂੰ ਪ੍ਰੀ ਬੁੱਕ ਕਰ ਸਕਦੇ ਹੋ।

PunjabKesari

2018 ਗੋਲਡ ਆਈਫੋਨ xs- ਬਿਲੇਨੀਅਰ ਸਾਲਿਡ ਗੋਲਡ ਐਡੀਸ਼ਨ 256 ਜੀ.ਬੀ. ਸਟੋਰੇਜ ਨਾਲ ਆਉਂਦਾ ਹੈ। ਫੋਨ ਨੂੰ ਖਰੀਦਣ 'ਤੇ ਯੂਜ਼ਰਸ ਨੂੰ ਇਕ ਲਗਜ਼ਰੀ ਚੇਰੀ ਉਕ ਫਿਨਿਸ਼ ਬਾਕਸ ਮਿਲੇਗਾ ਜਿਸ 'ਚ ਆਈਫੋਨ  xs ਬਿਲੇਨੀਅਰ ਐਡੀਸ਼ਨ ਨੂੰ ਰੱਖਿਆ ਜਾਵੇਗਾ। ਇਸ ਦੇ ਨਾਲ ਹੀ ਯੂਜ਼ਰਸ ਨੂੰ 5 ਸਾਲ ਲਈ ਵੀ.ਆਈ.ਪੀ. ਕੰਰਸੀਜ ਸਰਵਿਸ ਦੀ ਮੈਂਬਰਸ਼ਿਪ ਦੀ ਵੀ ਸੁਵਿਧਾ ਦਿੱਤੀ ਜਾਵੇਗੀ। ਐਪਲ ਈਅਰਪਾਡ 'ਚ ਰਿਮੋਟ ਅਤੇ ਮਾਈਕ, ਲਾਈਟਮਿੰਗ ਤੋਂ ਲੈ ਕੇ ਯੂ.ਐੱਸ.ਬੀ. ਕੇਬਲ ਅਤੇ 5w ਦਾ ਯੂ.ਐੱਸ.ਬੀ. ਪਾਵਰ ਅਡੈਪਟਰ ਦਿੱਤਾ ਜਾਵੇਗਾ।

PunjabKesari

ਸਪੈਸੀਫਿਕੇਸ਼ਨਸ
ਫੋਨ 'ਚ 5.8 ਇੰਚ ਜਾਂ 6.5 ਇੰਚ ਦੀ ਸੁਪਰ ਐਮੋਲੇਡ ਡਿਸਪਲੇਅ ਦਿੱਤੀ ਜਾਵੇਗੀ ਜੋ ਸਕੈਚ ਰਸਿਸਟੈਂਟ ਗਲਾਸ ਕੋਟਿੰਗ ਨਾਲ ਆਵੇਗੀ। ਫੋਨ ਡਿਊਲ ਰੀਅਰ ਕੈਮਰਾ ਨਾਲ ਆਉਂਦਾ ਜਿਥੇ 19 ਮੈਗਾਪਿਕਸਲ ਦਾ ਸੈਂਸਰ ਦਿੱਤਾ ਗਿਆ ਹੈ। ਫਰੰਟ ਕੈਮਰੇ ਦੀ ਗੱਲ ਕਰੀਏ ਤਾਂ ਫੋਨ 'ਚ 7 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ ਜੋ ਫੇਸ ਡਿਟੈਕਸ਼ਨ, ਐÎਚ.ਡੀ.ਆਰ. ਅਤੇ ਪੈਨੋਰਾਮਾ ਫੀਚਰ ਨਾਲ ਆਉਂਦਾ ਹੈ। ਸਮਾਰਟਫੋਨ 64ਜੀ.ਬੀ., 256 ਜੀ.ਬੀ. ਅਤੇ 512 ਜੀ.ਬੀ. ਸਟੋਰੇਜ ਨਾਲ ਆਵੇਗਾ। ਕੁਨੈਕਟੀਵਿਟੀ ਦੇ ਮਾਮਲੇ 'ਚ ਫੋਨ 'ਚ ਬਲੂਟੁੱਥ 5.0, A2DP, LE, GPS, GLONASS, BDS, GALILEO, NFC ਦੀ ਸੁਵਿਧਾ ਦਿੱਤੀ ਜਾਵੇਗੀ। ਫੋਨ 'ਚ 3.5mm ਦਾ ਜੈੱਕ ਨਹੀਂ ਦਿੱਤਾ ਜਾਵੇਗਾ ਪਰ ਡਿਵਾਇਸ 'ਚ 3.5mm ਦਾ ਹੈੱਡਫੋਨ ਜੈੱਕ ਐਡੇਪਟਰ ਜ਼ਰੂਰ ਦਿੱਤਾ ਜਾਵੇਗਾ।


Related News