ਪੰਜਾਬ ਸਟੇਟ ਰੈਗੂਲੇਟਰੀ ਕਮਿਸ਼ਨ ਵੱਲੋਂ ਨਵੇਂ ਟੈਰਿਫ ਆਰਡਰ ਨੂੰ ਪ੍ਰਵਾਨਗੀ, ਬਿਜਲੀ ਦਰਾਂ ਵਿਚ ਹੋਇਆ ਮਾਮੂਲੀ ਵਾਧਾ

06/14/2024 1:59:27 PM

ਪਟਿਆਲਾ (ਪਰਮੀਤ): ਪੰਜਾਬ ਰਾਜ ਬਿਜਲੀ ਰੈਗਲੇਟਰੀ ਕਮਿਸ਼ਨ ਨੇ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਸਾਲ 2024-25 ਲਈ ਟੈਰਿਫ ਦਰਾਂ ਨਿਰਧਾਰਿਤ ਕਰਨ ਲਈ ਦਾਇਰ ਪਟੀਸ਼ਨ ਦਾ ਨਿਪਟਾਰਾ ਕਰਦਿਆਂ ਨਵੇਂ ਟੈਰਿਫ ਆਰਡਰ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਨਵੀਂਆਂ ਦਰਾਂ 16 ਜੂਨ 2024 ਤੋਂ 31 ਮਾਰਚ 2025 ਤੱਕ ਲਾਗੂ ਹੋਣਗੀਆਂ ਤੇ ਨਵੀਂਆਂ ਦਰਾਂ ਵਿਚ ਘਰੇਲੂ ਬਿਜਲੀ ਖਪਤਕਾਰਾਂ ਲਈ ਦਰਾਂ ਵਿਚ ਨਿਗੂਣਾ ਵਾਧਾ ਕਰਦਿਆਂ ਬਿਜਲੀ 10 ਤੋਂ 12 ਪੈਸੇ ਮਹਿੰਗੀ ਕੀਤੀ ਗਈ ਹੈ।

ਜਾਰੀ ਕੀਤੇ ਗਏ ਟੈਰਿਫ ਆਰਡਰ ਮੁਤਾਬਕ ਘਰੇਲੂ ਖਪਤਕਾਰਾਂ ਲਈ 2 ਕਿੱਲੋ ਲੋਡ ਵਾਲੇ ਖਪਤਕਾਰਾਂ ਵਾਸਤੇ ਪਹਿਲੇ 100 ਯੂਨਿਟ ਲਈ ਦਰ ਪਹਿਲਾਂ ਵਾਲੀ 4.19 ਰੁਪਏ ਪ੍ਰਤੀ ਯੂਨਿਟ ਦੀ ਥਾਂ 4.29 ਰੁਪਏ ਪ੍ਰਤੀ ਯੂਨਿਟ ਹੋਵੇਗੀ। 101 ਤੋਂ 300 ਯੂਨਿਟ ਤੱਕ ਦੀ ਦਰ ਪਹਿਲਾਂ ਦੀ 6.64 ਰੁਪਏ ਦੀ ਥਾਂ ’ਤੇ 6.76 ਰੁਪਏ ਪ੍ਰਤੀ ਯੂਨਿਟ ਹੋਵੇਗੀ। 300 ਤੋਂ ਵੱਧ ਯੁਨਿਟ ਖਪਤ ਦੇ ਮਾਮਲੇ ਵਿਚ ਦਰਾਂ ਵਿਚ ਕੋਈ ਤਬਦੀਲੀ ਨਹੀਂ ਕੀਤੀ ਗਈ।

ਇਹ ਖ਼ਬਰ ਵੀ ਪੜ੍ਹੋ - ਕੇਂਦਰੀ ਰਾਜ ਮੰਤਰੀ ਬਣਨ ਮਗਰੋਂ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਰਵਨੀਤ ਬਿੱਟੂ ਦਾ ਵੱਡਾ ਬਿਆਨ

ਇਸੇ ਤਰੀਕੇ 2 ਤੋਂ 7 ਕਿਲੋਵਾਟ ਲੋਡ ਤੱਕ ਦੇ ਖਪਤਕਾਰਾਂ ਲਈ ਪਹਿਲੇ 100 ਯੂਨਿਟ ਹੁਣ 4.44 ਰੁਪਏ ਦੀ ਥਾਂ 4.54 ਰੁਪਏ ਪ੍ਰਤੀ ਯੂਨਿਟ ਬਿਜਲੀ ਦਰ ਹੋਵੇਗੀ।101 ਤੋਂ 300 ਯੂਨਿਟ ਤੱਕ 6.64 ਦੀ ਥਾਂ 6.76 ਰੁਪਏ ਪ੍ਰਤੀ ਯੂਨਿਟ ਬਿਜਲੀ ਦਰ ਹੋਵੇਗੀ। 300 ਤੋਂ ਉਪਰ ਦੀ ਦਰ ਵਿਚ ਕੋਈ ਤਬਦੀਲੀ ਨਹੀਂ ਕੀਤੀ ਗਈ। ਇਸੇ ਤਰੀਕ 7 ਕਿਲੋਵਾਟ ਤੋਂ ਵੱਧ ਲੋਡ ਵਾਲੇ ਘਰੇਲੂ ਬਿਜਲੀ ਖਪਤਕਾਰਾਂ ਲਈ ਦਰਾਂ ਵਿਚ ਕੋਈ ਤਬਦੀਲੀ ਨਹੀਂ ਕੀਤੀ ਗਈ। ਗੈਰ ਰਿਹਾਇਸ਼ੀ ਸਪਲਾਈ ਖਪਤਕਾਰਾਂ ਲਈ ਦਰਾਂ ਵਿਚ ਕੋਈ ਤਬਦੀਲੀ ਨਹੀਂ ਕੀਤੀ ਗਈ ਜਦੋਂ ਕਿ ਉਦਯੋਗਿਕ ਖਪਤਕਾਰਾਂ ਲਈ ਬਿਜਲੀ ਦਰਾਂ ਵਿਚ ਮਾਮੂਲੀ ਵਾਧਾ ਕੀਤਾ ਗਿਆ ਹੈ।

PunjabKesari

PunjabKesari

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News