250cc ਇੰਜਣ ਨਾਲ ਲਾਂਚ ਹੋਈ Yamaha ਦੀ ਇਹ ਸ਼ਾਨਦਾਰ ਬਾਈਕ

Tuesday, Jan 24, 2017 - 05:22 PM (IST)

250cc ਇੰਜਣ ਨਾਲ ਲਾਂਚ ਹੋਈ Yamaha ਦੀ ਇਹ ਸ਼ਾਨਦਾਰ ਬਾਈਕ

ਜਲੰਧਰ- ਦੁਪਹਿਆ ਵਾਹਨ ਬਣਾਉਣ ਵਾਲੀ ਪ੍ਰਮੁੱਖ ਕੰਪਨੀ ਇੰਡਿਆ ਯਾਮਾਹਾ ਮੋਟਰ ਨੇ ਅੱਜ ਭਾਰਤੀ ਬਾਜ਼ਾਰ ''ਚ 250 ਸੀ. ਸੀ ਵਰਗ ''ਚ ਐਂਟਰੀ ਕਰਣ ਦੀ ਘੋਸ਼ਣਾ ਕਰਦੇ ਹੋਏ ਨਵੀਂ ਮੋਟਰਸਾਈਕਲ ਐੱਫ. ਜ਼ੈੱਡ 25 ਪੇਸ਼ ਕੀਤੀ। ਜਿਸਦੀ ਦਿੱਲੀ ''ਚ ਐਕਸ ਸ਼ੋਰੂਮ ਕੀਮਤ 11,9500 ਰੁਪਏ ਹੈ। ਯਾਮਾਹਾ ਮੋਟਰ ਇੰਡੀਆ ਸੇਲਸ ਪ੍ਰਾਇਵੇਟ ਲਿਮਟਿਡ ਦੇ ਪ੍ਰਬੰਧ ਨਿਦੇਸ਼ਕ ਮਸਾਕੀ ਅਸਾਨੋ ਅਤੇ ਕੰਪਨੀ ਦੇ ਬਰਾਂਡ ਅੰਬੈਸਡਰ ਐਕਟਰ ਜਾਨ ਅਬਰਾਹਮ ਨੇ ਇੱਥੇ ਇਸ ਮੋਟਰਸਾਈਕਿਲ ਨੂੰ ਪੇਸ਼ ਕੀਤਾ।

 

ਯਾਮਾਹਾ 6Z 25 ''ਚ 249 ਸੀ. ਸੀ, ਆਇਲ-ਕੂਲਡ, ਸਿੰਗਲ-ਸਿਲੈਂਡਰ, ਫਿਊਲ ਇੰਜੈਕਟਡ ਇੰਜਣ ਲਗਾ ਹੈ ਜੋ 20.6 ਬੀ. ਐੱਚ. ਪੀ ਦਾ ਪਾਵਰ ਅਤੇ 20Nm ਦਾ ਟਾਰਕ ਦਿੰਦਾ ਹੈ। ਇਸ ਬਾਈਕ ''ਚ ਆਲ ਡਿਜ਼ੀਟਲ ਇੰਸਟਰੂਮੇਂਟ ਕਲਸਟਰ, ਡਿਊਲ ਡਿਸਕ ਬ੍ਰੇਕ ਅਪਫ੍ਰੰਟ, ਐੱਲ. ਈ. ਡੀ ਹੈੱਡਲੈਂਪ, ਆਟੋਮੈਟਿਕ ਹੈੱਡਲੈਂਪ ਆਨ ਜਿਵੇਂ ਫੀਚਰਸ ਦਿੱਤੇ ਗਏ ਹਨ। ਪਰ, ਬਾਈਕ ''ਚ ਏ. ਬੀ. ਐੱਸ ਸਿਸਟਮ ਨਹੀਂ ਦਿੱਤਾ ਗਿਆ ਜੋ ਨਿਰਾਸ਼ਾਜਨਕ ਹੈ। ਬਾਈਕ ਦਾ ਕਰਬ ਵੇਟ 148 ਕਿੱਲੋਗ੍ਰਾਮ ਹੈ ਅਤੇ ਇਸ ਨੂੰ ਡਾਇਮੰਡ ਟਾਈਪ ਫਰੇਮ ''ਤੇ ਤਿਆਰ ਕੀਤਾ ਗਿਆ ਹੈ। ਇਹ ਬਾਈਕ ਯਾਮਾਹਾ ਲਈ ਕਾਫ਼ੀ ਮਹਤਪੂਰਨ ਪ੍ਰੋਡਕਟ ਹੈ।


Related News