ਕਵਾਲਕਾਮ ਤੇ ਸੈਮਸੰਗ ਨੂੰ ਟੱਕਰ ਦੇਣ ਲਈ Xiaomi ਪੇਸ਼ ਕਰੇਗਾ ਰਾਇਫਲ ਪ੍ਰੋਸੈਸਰ

Thursday, Apr 28, 2016 - 12:01 PM (IST)

ਕਵਾਲਕਾਮ ਤੇ ਸੈਮਸੰਗ ਨੂੰ ਟੱਕਰ ਦੇਣ ਲਈ Xiaomi ਪੇਸ਼ ਕਰੇਗਾ ਰਾਇਫਲ ਪ੍ਰੋਸੈਸਰ

ਜਲੰਧਰ— ਚਾਈਨੀਜ਼ ਐਪਲ ਨਾਂ ਨਾਲ ਮਸ਼ਹੂਰ ਸਮਾਰਟਫੋਨ ਨਿਰਮਾਤਾ ਕੰਪਨੀ Xiaomi ਜਲਦੀ ਹੀ ਕਵਾਲਕਾਮ ਅਤੇ ਸੈਮਸੰਗ ਨੂੰ ਟੱਕਰ ਦੇਣ ਲਈ ਆਪਣਾ ਚਿੱਪਸੈੱਟ ਲਾਂਚ ਕਰਨ ਦੀ ਤਿਆਰੀ ''ਚ ਹੈ। ਦੱਖਣੀ ਕੋਰੀਆ ''ਚ ਪ੍ਰਕਾਸ਼ਿਤ ਇਕ ਰਿਪੋਰਟ ਮੁਤਾਬਕ Xiaomi ਆਪਣਾ ਨਵਾਂ ਮੋਬਾਇਲ ਐਪਲੀਕੇਸ਼ਨ ਪ੍ਰੋਸੈਸਰ ਯੂਨਿਟ (ਏ.ਪੀ.ਯੂ) ਲਾਂਚ ਕਰਨ ਜਾ ਰਹੀ ਹੈ। ਕੰਪਨੀ ਨੇ ਇਸ ਨੂੰ ਰਾਇਫਲ ਨਾਂ ਦਿੱਤਾ ਹੈ। ਰਿਪੋਰਟ ਮੁਤਾਬਕ Xiaomi ਇਸ ਮੋਬਾਇਲ ਐਪਲੀਕੇਸ਼ਨ ਪ੍ਰੋਸੈਸਰ ਨੂੰ ਆਗਲੇ ਮਹੀਨੇ ਆਯੋਜਿਤ ਹੋਣ ਵਾਲੇ ਇਕ ਇਵੈਂਟ ''ਚ ਲਾਂਚ ਕਰੇਗੀ। 
Xiaomi ਨੇ ਇਸ ਨਵੇਂ ਪ੍ਰੋਸੈਸਰ ਨੂੰ ਰਾਇਫਲ ਨਾਂ ਨਾਲ ਬਾਜ਼ਾਰ ''ਚ ਉਤਾਰਨ ਦਾ ਫੈਸਲਾ ਕੀਤਾ ਹੈ। ਰਿਪੋਰਟ ਮੁਤਾਬਕ ਸ਼ਾਓਮੀ ਏ.ਆਰ.ਐੱਮ. ਲਾਈਸੰਸ ਟੈਕਨਾਲੋਜੀ ਦੀ ਵਰਤੋਂ ਕਰਕੇ ਏ.ਪੀ.ਯੂ. ਬਣਾਉਣ ਦੀ ਤਿਆਰੀ ਕਰ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਨਵੇਂ ਪ੍ਰੋਸੈਸਰ ਨੂੰ ਬਜਟ ਸਮਾਰਟਫੋਨ ਨੂੰ ਧਿਆਨ ''ਚ ਰੱਖ ਕੇ ਬਣਾਇਆ ਜਾ ਰਿਹਾ ਹੈ। ਹਾਲਾਂਕਿ ਇਸ ਦਾ ਇਸਤੇਮਾਲ ਹੋਰ ਡਿਵਾਈਸਿਜ਼ ''ਚ ਵੀ ਕੀਤਾ ਜਾਵੇਗਾ। Xiaomi ਜੇ ਕੰਪੋਨੈਂਟ ਪਾਰਟਨਰ ਦੇ ਅਧਿਕਾਰੀ ਨੇ ਕਿਹਾ ਕਿ Xiaomi ਦੀ ਯੋਜਨਾ ਆਪਣੇ ਰਾਇਫਲ ਪ੍ਰੋਸੈਸਰ ਨੂੰ ਕੰਪਨੀ ਇਵੈਂਟ ''ਚ ਲਾਂਚ ਕਰਨ ਦੀ ਹੈ। ਇਹ ਮਈ ''ਚ ਆਯੋਜਿਤ ਕੀਤਾ ਜਾਵੇਗਾ। 
Xiaomi ਦੇ ਨਵੇਂ ਪ੍ਰੋਸੈਸਰ ਲਾਂਚ ਕਰਨ ਤੋਂ ਬਾਅਦ ਸਭ ਤੋਂ ਜ਼ਿਆਦਾ ਚੁਣੌਤੀ ਕਵਾਲਕਾਮ ਅਤੇ ਸੈਮਸੰਗ ਦੇ ਚਿੱਪਸੈੱਟ ਨੂੰ ਮਿਲੇਗੀ। ਰਿਪੋਰਟ ''ਚ ਦਾਅਵਾ ਕੀਤਾ ਗਿਆ ਹੈ ਕਿ Xiaomi ਦੇ ਪ੍ਰੋਸੈਸਰ ਦੀ ਵਰਤੋਂ ਕੰਪਨੀ ਦੇ ਸਮਾਰਟਫੋਨ, ਟੈਬਲੇਟ ਅਤੇ ਟੈਲੀਵਿਜ਼ਨ ''ਚ ਕੀਤੀ ਜਾਵੇਗੀ। ਅਜਿਹਾ ਕਰਕੇ Xiaomi ਕਵਾਲਕਾਮ, ਸੈਮਸੰਗ ਅਤੇ ਮੀਡੀਆਟੈੱਕ ਦੇ ਚਿੱਪਸੈੱਟ ''ਤੇ ਆਪਣੀ ਨਿਰਭਰਤਾ ਹੋਰ ਘੱਟ ਕਰਨਾ ਚਾਹੁੰਦੀ ਹੈ।


Related News