ਇਕ ਵਾਰ ਫਿਰ Xiaomi Redmi Note 4 ਸਮਾਰਟਫੋਨ ''ਚ ਲੱਗੀ ਅੱਗ

Tuesday, Aug 15, 2017 - 03:09 PM (IST)

ਜਲੰਧਰ-ਸ਼ਿਓਮੀ ਰੈੱਡਮੀ ਨੋਟ 4 ਸਮਾਰਟਫੋਨ 'ਚ ਇਕ ਵਾਰ ਫਿਰ ਅੱਗ ਲੱਗਣ ਦੀ ਖਬਰ ਹੈ। ਰਿਪੋਰਟ ਅਨੁਸਾਰ ਫੋਨ 'ਚ ਅੱਗ ਲੱਗਣ ਦੇ ਕਾਰਣ ਆਂਧਰਾ ਪ੍ਰਦੇਸ਼ ਦਾ ਇਕ ਨੌਜਵਾਨ ਜ਼ਖਮੀ ਹੋ ਗਿਆ ਹੈ। ਸ਼ਿਉਮੀ ਰੈੱਡਮੀ ਨੋਟ 4 ਭਾਰਤ 'ਚ ਸਭ ਤੋਂ ਜਿਆਦਾ ਵਿਕਣ ਵਾਲਾ ਸਮਾਰਟਫੋਨ ਹੈ।

ਸ਼ਿਓਮੀ ਰੈੱਡਮੀ ਨੋਟ 4 'ਚ ਅੱਗ ਲੱਗਣ ਦੀ ਘਟਨਾ ਆਂਧਰਾ ਪ੍ਰਦੇਸ਼ ਦੇ ਪੂਰਬ ਗੋਦਾਵਰੀ ਜਿਲੇ ਦੇ ਰਾਵੁਲਪਾਲੇਮ 'ਚ ਹੋਈ ਹੈ। ਰਿਪੋਰਟ ਅਨੁਸਾਰ ਫੋਨ 'ਚ ਅੱਗ ਉਸ ਸਮੇਂ ਲੱਗੀ, ਜਦੋਂ ਨੌਜਵਾਨ ਫੋਨ ਨੂੰ ਚਾਰਜ ਕਰਨ ਤੋਂ ਬਾਅਦ ਪਾਕੇਟ 'ਚ ਰੱਖ ਕੇ ਬਾਈਕ 'ਤੇ ਜਾ ਰਿਹਾ ਸੀ। ਉਸ ਸਮੇਂ ਫੋਨ 'ਚ ਅੱਗ ਲੱਗ ਗਈ। ਪਾਕੇਟ ਤੋਂ ਫੋਨ ਕੱਢ ਕੇ ਸੁੱਟਣ 'ਤੇ ਕੁਝ ਦੇਰ ਬਾਅਦ ਤੱਕ ਫੋਨ ਸੜਦਾ ਰਿਹਾ ਹੈ। ਅੱਗ ਤੋਂ ਨੌਜਵਾਨ ਦੀ Thigh ਵੀ ਸੜ ਗਿਆ ਹੈ। ਨੌਜਵਾਨ ਦਾ ਨਾਂ Bhavana Suryakiran ਦੱਸਿਆ ਜਾ ਰਿਹਾ ਹੈ।

Bhavana Suryakiran  ਨੇ 20 ਦਿਨ ਪਹਿਲਾਂ ਹੀ ਫੋਨ ਨੂੰ ਫਲਿੱਪਕਾਰਟ ਤੋਂ ਖਰੀਦਿਆ ਸੀ। Bhavana Suryakiran ਨੇ ਕੰਪਨੀ ਤੋਂ ਇਸ ਵਾਰ 'ਚ ਸ਼ਿਕਾਇਤ ਵੀ ਕੀਤੀ ਹੈ। ਪਿਛਲੇ ਮਹੀਨੇ ਰੈੱਡਮੀ ਨੋਟ 4 'ਚ ਅੱਗ ਲੱਗਣ ਦੀ ਇਕ ਰਿਪੋਰਟ ਆਈ ਸੀ, ਜਿਸ ਨੂੰ ਸ਼ਿਓਮੀ ਨੇ ਖਾਰਿਜ ਕਰ ਦਿੱਤਾ ਸੀ ਪਰ ਕੰਪਨੀ ਨੇ ਯੂਜ਼ਰਸ ਨੂੰ ਨਵਾਂ ਫੋਨ ਵੀ ਦਿੱਤਾ ਸੀ।


Related News